ਰਾਏ ਭੋਏ ਦੀ ਤਲਵੰਡੀ ਦਾ ਨਾਂ ‘ਨਨਕਾਣਾ’ ਕਿਵੇਂ ਪਿਆ?
Published : Nov 6, 2022, 7:30 am IST
Updated : Nov 6, 2022, 1:35 pm IST
SHARE ARTICLE
 How did Rai Bhoe Bhatti get the name 'Nankana'?
How did Rai Bhoe Bhatti get the name 'Nankana'?

ਨਨਕਾਣਾ ਸਾਹਿਬ (ਪਹਿਲਾਂ ਇਸ ਦਾ ਨਾਂ ਸਾਬੋ ਕੀ ਤਲਵੰਡੀ ਸੀ) ਗੁਰੂ ਨਾਨਕ ਦੇ ਜਨਮ ਵੇਲੇ ਇਸ ਦਾ ਨਾਂ ਰਾਏ ਭੋਏਂ ਦੀ ਤਲਵੰਡੀ ਸੀ

 

ਨਨਕਾਣਾ ਸਾਹਿਬ ਗੁਰੂ ਨਾਨਕ ਦੇ ਜਨਮ ਵੇਲੇ ਇਸ ਦਾ ਨਾਂ ਰਾਏ ਭੋਏਂ ਦੀ ਤਲਵੰਡੀ ਸੀ। ਆਖਦੇ ਹਨ ਕਿ ਜਦੋਂ ਰਾਏ ਬੁਲਾਰ ਭੱਟੀ ਜਿਹੜਾ ਨਾਨਕ ਜੀ ਹੋਰਾਂ ਦਾ ਬਹੁਤ ਵੱਡਾ ਸ਼ਰਧਾਲੂ ਸੀ, ਦਾ ਅਖ਼ੀਰਲਾ ਵੇਲਾ ਆਇਆ ਤਾਂ ਉਸ ਵੇਲੇ ਨਾਨਕ ਜੀ ਬਸਤੀ ’ਚ ਮੌਜੂਦ ਨਹੀਂ ਸਨ। ਉਸ ਵੇਲੇ ਨਾਨਕ ਜੀ ਦੀ ਉਡੀਕ ’ਚ ਰਾਏ ਬੁਲਾਰ ਦੀ ਜੀਭ ਤੇ ਇਕ ਹੀ ਤਰਲਾ ਸੀ, ‘‘ਨਾਨਕ ਆਣਾ, ਨਾਨਕ ਆਣਾ’’, ਬਸ ਇਥੋਂ ਰਾਏ ਭੋਏਂ ਦੀ ਤਲਵੰਡੀ ਦਾ ਨਾਂ ਨਨਕਾਣਾ ਪੈ ਗਿਆ।

ਅੱਜ ਦੇ ਨਨਕਾਣਾ ’ਚ ਕਾਲੂ ਨਾਂ ਦੇ ਇਕ ਖਤਰੀ ਦੇ ਘਰ ਪੈਦਾ ਹੋਏ। ਇਥੇ ਸਿਰਫ਼ ਧਰਮ ਦੀ ਵਿਚਾਰ ਹੈ, ਉਨ੍ਹਾਂ ਦੀ ਜ਼ਿੰਦਗੀ ਬਾਰੇ ਨਹੀਂ। ਉਸ ਸਮੇਂ ਹਿੰਦੁਸਤਾਨ ’ਚ ਬਹਿਲੋਲ ਲੋਧੀ ਦੀ ਹਕੂਮਤ ਸੀ। ਉਨ੍ਹਾਂ ਦੇ ਜੁਆਨੀ ਤਕ ਪੁਜਦਿਆਂ ਇਬਰਾਹੀਮ ਲੋਧੀ ਦਾ ਦੌਰ ਆ ਗਿਆ। ਉਧਰੋਂ ਬਾਬਰ ਨੇ ਹਿੰਦੁਸਤਾਨ ’ਤੇ ਚੜ੍ਹਾਈ ਕਰ ਦਿਤੀ। ਹਿੰਦੁਸਤਾਨ ਦਾ ਤਖ਼ਤ ਹਾਸਲ ਕਰਨ ਲਈ ਇਨਸਾਨ ਗਾਜਰ ਮੂਲੀ ਵਾਂਗ ਕੱਟੇ ਜਾ ਰਹੇ ਸਨ। ਹਰ ਇਨਸਾਨ ਇਕ-ਦੂਜੇ ਦਾ ਦੁਸ਼ਮਣ ਸੀ। ਹਿੰਦੂ ਮੁਸਲਿਮ ਤਾਂ ਕੀ ਮੁਸਲਮਾਨ ਵੀ ਮੁਸਲਮਾਨ ਦਾ ਵੈਰੀ ਬਣਿਆ ਸੀ।

ਅਜਿਹੇ ਕਠਿਨ ਦੌਰ ’ਚ ਗੁਰੂ ਨਾਨਕ ਜੀ ਨੇ ਇਨਸਾਨ ਨੂੰ ਇਨਸਾਨ ਦੇ ਨੇੜੇ ਕਰਨ ਵਾਸਤੇ ਇਕ ਅਜਿਹੀ ਤਬਲੀਗ਼ ਸ਼ੁਰੂ ਕਰ ਦਿਤੀ ਜਿਸ ਦੀ ਬੁਨਿਆਦ ਖ਼ਾਲਸ ਮਨੁੱਖਤਾ (ਇਨਸਾਨੀਅਤ) ’ਤੇ ਸੀ ਤੇ ਇਹੋ ਤਾਲੀਮ ਅੱਗੇ ਚਲ ਕੇ, ਸਿੱਖ ਮੱਤ ਦਾ ਰੂਪ ਧਾਰ ਗਈ। ਗੁਰੂ ਜੀ ਦੀ ਸਿਖਿਆ ਇਕ ਰੱਬ (ਵਾਹਿਗੁਰੂ) ਦਾ ਹੀ ਦਰਸ ਦਿੰਦੀ ਹੈ। ਗੁਰੂ ਜੀ ਦਾ ਆਦੇਸ਼ ਹੈ ਕਿ ਰੱਬ ਦੀ ਜ਼ਾਤ ਨੇ ਹੀ ਪੂਰੀ ਦੀ ਪੂਰੀ ਸਿ੍ਰਸ਼ਟੀ ਉਪਜਾਈ ਹੈ। ਉਸ ਦੀ ਜ਼ਾਤ ਕਿੰਨੀ ਵੱਡੀ ਹੈ, ਇਨਸਾਨੀ ਅਕਲ ਉਸ ਦਾ ਅੰਤ ਨਹੀਂ ਪਾ ਸਕਦੀ।

ਪੂਰੀ ਦੀ ਪੂਰੀ ਕਾਇਨਾਤ ਨੂੰ ਉਸ ਦੀ ਜ਼ਰੂਰਤ ਹੈ ਤੇ ਉਸ ਨੂੰ ਕਿਸੇ ਦੀ ਲੋੜ ਨਹੀਂ। ਗੁਰੂ ਜੀ ਹੋਰਾਂ ਦੀ ਰੱਬ ਬਾਰੇ ਉਹੀ ਰਾਏ ਹੈ ਜੋ ਇਸਲਾਮ ਨੇ ਬਿਆਨ ਕੀਤੀ ਹੈ। ਗੁਰੂ ਜੀ ਨੇ ਇਨਸਾਨ ਨੂੰ ਬੁੱਤਾਂ ਦੀ ਪੂਜਾ ਤੋਂ ਬੜੀ ਸਖ਼ਤੀ ਨਾਲ ਮਨ੍ਹਾ ਕੀਤਾ ਹੈ। ਰੱਬ ਬਾਰੇ ਉਨ੍ਹਾਂ ਦੀ ਸਿਖਿਆ ਆਮ ਯੂਨਾਨੀ ਫ਼ਲਸਫ਼ੇ ਨੂੰ ਰੱਦ ਕਰਦੀ ਹੈ। 
ਨਾਸਤਕ : ਭਾਰਤ ’ਚ ਅੱਜਕਲ ਨਾਸਤਕ ਲੋਕ ਵੀ ਮਿਲ ਜਾਂਦੇ ਹਨ ਜਿਹੜੇ ਆਖਦੇ ਹਨ, ‘‘ਨਾ ਆਤਮਾ ਨਾ ਪ੍ਰਮਾਤਮਾ’’। ਉਸ ਨੂੰ ਧਰਮ ਨਹੀਂ ਕਿਹਾ ਜਾ ਸਕਦਾ ਸਗੋਂ ਉਹ ਇਕ  ਆਜ਼ਾਦ ਖ਼ਿਆਲ ਲੋਕਾਂ ਦੀ ਮੰਡਲੀ ਹੈ। ਉਨ੍ਹਾਂ ਤੋਂ ਭਲਾ ਕੋਈ ਪੁੱਛੇ ਕਿ ਤੁਸੀ ਅਪਣੇ ਆਪ ਜਨਮੇ ਹੋ? ਅਗਰ ਤੁਸੀਂ ਮਾਂ ਪਿਉ ਤੋਂ ਬਿਨਾਂ ਜਨਮ ਨਹੀਂ ਲੈ ਸਕਦੇ ਤਾਂ ਇਹ ਪੂਰੀ ਕਾਇਨਾਤ ਅਪਣੇ ਆਪ ਕਿਵੇਂ ਵਜੂਦ ’ਚ ਆ ਗਈ?

ਦੁਨੀਆਂ ’ਚ ਇਸ ਵੇਲੇ ਘੱਟੋ ਘੱਟ 4200 ਛੋਟੇ ਵੱਡੇ ਧਰਮ ਮਿਲਦੇ ਹਨ ਪਰ ਕਿਤੇ ਨਾ ਕਿਤੇ ਉਨ੍ਹਾਂ ਸਾਰਿਆਂ ’ਚ ਰੱਬ ਬਾਰੇ ਇਕ ਸਾਂਝ ਪਾਈ ਜਾਂਦੀ ਹੈ। ਸਾਰੇ ਧਰਮ ਮੰਨਦੇ ਹਨ ਕਿ ਇਸ ਕਾਇਨਾਤ ਨੂੰ ਚਲਾਉਣ ਵਾਲੀ ਕੋਈ ਹਸਤੀ ਹੈ ਜਿਸ ਦਾ ਨਾਂ ਵੱਖ-ਵੱਖ ਜ਼ੁਬਾਨਾਂ ’ਚ ਵੱਖ-ਵੱਖ ਹੈ। ਹਰ ਧਰਮ ਦੇ ਪੂਜਾ ਪਾਠ ਦੇ ਨਿਯਮ ਭਾਵੇਂ ਵੱਖੋ ਵੱਖ ਹੋਣ ਪਰ ਪੂਜਦੇ ਸਾਰੇ ਰੱਬ ਨੂੰ ਹੀ ਹਨ। ਇਸਲਾਮ ਧਰਮ ਦੇ ਪੈਰੋਕਾਰ ਜਿਹੜੇ ਅਪਣੇ ਆਪ ਨੂੰ ਕੁਰਾਨ ਪਾਕ ਦੇ ਵਾਰਸ ਤੇ ਜੰਨਤ ਨੂੰ ਮਾਸੀ ਦਾ ਘਰ ਸਮਝਦੇ ਹਨ ਤੇ ਲੋਕਾਂ ਨੂੰ ਕਾਫ਼ਰ ਕਾਫ਼ਰ ਆਖ ਕੇ ਅਪਣੇ ਆਪ ਤੋਂ ਦੂਰ ਕਰਦੇ ਜਾਂਦੇ ਹਨ। ਨਾ ਤਾਂ ਕੁਰਾਨ ਪਾਕ ਕੇਵਲ ਮੁਸਲਮਾਨਾਂ ਵਾਸਤੇ ਨਾਜ਼ਿਲ ਹੋਈ ਹੈ ਤੇ ਨਾ ਜੰਨਤ ਇਨ੍ਹਾਂ ਇਕੱਲਿਆਂ ਵਾਸਤੇ ਬਣੀ ਹੈ। 

ਕੁਰਾਨ ਪਾਕ ਸੂਰਤ 2 ਆਇਤ 59 ’ਚ ਅੱਲਾਹ ਸਾਈਂ ਦਾ ਇਰਸ਼ਾਦ ਹੈ,  ‘‘ਉਹ ਲੋਗ ਜਿਹੜੇ ਆਖ਼ਰੀ ਨਬੀ ਹਜ਼ਰਤ ਮੁਹੰਮਦ peace be upon him, ਤੇ ਈਮਾਨ ਲਿਆਏ ਜਾਂ ਜਿਹੜੇ ਯਹੂਦੀ ਹਨ ਜਾਂ ਜਿਹੜੇ ਈਸਾਈ ਹਨ ਜਾਂ ਜਿਹੜੇ ਸਾਬੀ (ਸਿਤਾਰਾ ਪ੍ਰਸਤ) ਹਨ ਪਰ ਇਨ੍ਹਾਂ ’ਚੋਂ ਜਿਹੜੇ ਵੀ ਅੱਲਾਹ ਤੇ ਕਿਆਮਤ ਦੇ ਦਿਨ ਤੇ ਈਮਾਨ ਲਿਆਏ ਤੇ ਇਸ ਦੇ ਨਾਲ-ਨਾਲ ਕਰਮ (ਆਮਾਲ) ਵੀ ਚੰਗੇ ਕੀਤੇ, (ਖਿਆਲ ਰਹੇ ਕਿ ਈਮਾਨ ਲਿਆਉਣਾ ਹੀ ਕਾਫ਼ੀ ਨਹੀਂ, ਨਾਲ-ਨਾਲ ਚੰਗੇ ਕਰਮਾਂ ਦੀ ਸ਼ਰਤ ਵੀ ਰੱਖ ਦਿਤੀ ਹੈ) ਤੇ ਉਹ ਅਪਣੇ ਚੰਗੇ ਕਰਮਾਂ ਦਾ ਫੱਲ ਰੱਬ ਤੋਂ ਜ਼ਰੂਰ ਪਾਉਣਗੇ, ਉਨ੍ਹਾਂ ਵਾਸਤੇ ਨਾ ਹੀ ਕੋਈ ਡਰ ਹੈ ਤੇ ਨਾ ਹੀ ਕੋਈ ਗ਼ਮ ਹੈ।

ਇਕ ਦੂਸਰੀ ਥਾਂ ਤੇ ਅੱਲਾਹ ਸਾਈਂ ਨੇ ਫ਼ੁਰਮਾਇਆ ਹੈ ਕਿ, ਹਾਉਦੋ ਨਸਾਰਾ (ਯਹੂਦੀ ਤੇ ਇਸਾਈ) ਆਖਦੇ ਹਨ...ਜੰਨਤ ’ਚ ਕੋਈ ਇਨਸਾਨ ਦਾਖ਼ਲ ਨਹੀਂ ਹੋ ਸਕਦਾ ਜਦ ਤਕ ਯਹੂਦੀ ਤੇ ਇਸਾਈ ਜਥਿਆਂ ’ਚ ਲੋਕ ਦਾਖ਼ਲ ਨਾ ਹੋ ਜਾਣਗੇ। ਇਨ੍ਹਾਂ ਲੋਕਾਂ ਦੀਆਂ ਇਹ ਗੱਲਾਂ ਜਾਹਿਲਾਨਾ ਹਨ। ਐ ਪੈਗ਼ੰਬਰ ਇਨ੍ਹਾਂ ਨੂੰ ਆਖ ਦਿਉ, ਜੇ ਤੁਸੀ ਅਪਣੇ ਇਸ ਜਾਹਿਲਾਨਾ ਕੌਲ (ਕਥਨ) ’ਚ ਸੱਚੇ ਹੋ ਤਾਂ ਤੁਹਾਡੇ ਕੋਲ ਇਹਦੀ ਦਲੀਲ ਕੀ ਹੈ? ਹਾਂ ਬਿਨਾਂ ਸ਼ੱਕ ਨਿਜਾਤ ਦੀ ਰਾਹ ਖੁੱਲ੍ਹੀ ਹੈ। ਉਹ ਕਿਸੇ ਖ਼ਾਸ ਜੱਥੇ ਦੀ ਰਾਹ ਨਹੀਂ ਹੋ ਸਕਦੀ। ਉਹ ਤਾਂ ਈਮਾਨ ਤੇ ਅਮਲ, ਕਰਮ ਦੀ ਰਾਹ ਹੈ। ਜੀਹਨੇ ਵੀ ਖ਼ੁਦਾ ਅੱਗੇ ਸਿਰ ਝੁਕਾਇਆ ਤੇ ਕਰਮ ਵੀ ਚੰਗੇ ਕੀਤੇ, ਉਹ ਭਾਵੇਂ ਯਹੂਦੀ ਹੋਵੇ ਭਾਵੇਂ ਇਸਾਈ ਜਾਂ ਕੋਈ ਹੋਰ, ਉਹ ਅਪਣੇ ਰੱਬ ਤੋਂ ਚੰਗਾ ਬਦਲਾ ਪਾਵੇਗਾ। ਉਹਦੇ ਲਈ ਨਾ ਤਾਂ ਕਿਸੇ ਤਰ੍ਹਾਂ ਦਾ ਡਰ ਹੈ ਨਾ ਗ਼ਮਗੀਨੀ ਹੈ। 

ਇਸ ਜ਼ਿਮਨ ’ਚ ਕਈ ਹੋਰ ਦਲੀਲਾਂ ਵੀ ਕੁਰਾਨ ਪਾਕ ’ਚੋਂ ਦਿਤੀਆਂ ਜਾ ਸਕਦੀਆਂ ਹਨ ਪਰ ਅਫ਼ਸੋਸ ਕੁਰਾਨ ਪਾਕ ਤੇ ਇਕੱਲੇ ਮੁਸਲਮਾਨ ਮੱਲ ਮਾਰ ਕੇ ਬਹਿ ਗਏ ਤੇ ਦੂਜੀਆਂ ਕੌਮਾਂ ਨੇ ਕੁਰਾਨ ਪਾਕ ਨੂੰ ਹੱਥ ਨਾ ਲਾਇਆ। ਜੇ ਇਹ ਗੱਲ ਦਾਅਵੇ ਨਾਲ ਵੀ ਆਖੀਏ ਤਾਂ ਗ਼ਲਤ ਨਹੀਂ ਹੋਵੇਗੀ ਕਿ ਕਰੋੜਾਂ ’ਚੋਂ ਕੋਈ ਇਕ ਅੱਧਾ ਮੁਸਲਮਾਨ ਹੋਵੇਗਾ ਜਿਹੜਾ ਕੁਰਾਨ ਪਾਕ ਨੂੰ ਸਮਝਦਾ ਹੈ, ਵਰਨਾਂ ਕੱਛਾਂ ’ਚ ਤਾਂ ਸਾਰੇ ਹੀ ਮਾਰੀ ਫਿਰਦੇ ਨੇ। 

ਇਸ ਵੇਲੇ ਸਾਨੂੰ ਜਿਹੜਾ ਕੁੜੱਤਣਾਂ ਭਰਿਆ ਸੰਸਾਰ ਨਜ਼ਰ ਆਉਂਦਾ ਹੈ, ਇਸ ਦਾ ਸੱਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਾਡੇ ’ਚੋਂ ਰਵਾਦਾਰੀ ਦਾ ਮਾਦਾ ਮੁੱਕ ਗਿਆ ਹੈ। ਅਸੀ ਇਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ। ਸਾਡੇ ’ਚੋਂ ਕਿਸੇ ਨੇ ਵੀ ਅਪਣੀ ਧਾਰਮਕ ਕਿਤਾਬ ’ਚੋਂ ਕੁੱਝ ਨਹੀਂ ਸਿਖਿਆ।  ਅਸੀ ਸਾਰੇ ਚਲਾਵੇਂ ਸੋਟੇ ਮਾਰ ਰਹੇ ਹਾਂ। 

ਅਗਰ ਸਾਰੀ ਦੁਨੀਆਂ ਇਕੱਲੇ ਰੱਬ ਦੀ ਜਾਤ ’ਤੇ ਹੀ ਇਕੱਠੀ ਹੋ ਜਾਏ ਤਾਂ ਸਾਰੇ ਬਖੇੜੇ, ਸਾਰੀਆਂ ਰੰਜਸ਼ਾਂ, ਸਾਰੇ ਵਿਤਕਰੇ, ਸਾਰੀਆਂ ਨਫ਼ਰਤਾਂ ਮੁੱਕ ਸਕਦੀਆਂ ਨੇ ਕਿਉਂਕਿ ਰੱਬ ਨੂੰ ਤਾਂ ਦੁਨੀਆਂ ਦੇ ਸਾਰੇ ਧਰਮ ਮੰਨਦੇ ਨੇ। ਇਸੇ ਮਾਨਤਾ ਨੂੰ ਮੁੱਖ ਰੱਖ ਕੇ ਇਕ universal brotherhood ਆਲਮੀ ਭਾਈਚਾਰਾ ਕਾਇਮ ਹੋ ਸਕਦਾ ਹੈ ਤੇ ਦੁਨੀਆਂ ਅਮਨੋ ਅਮਾਨ ਦਾ ਗਹਿਵਾਰਾ ਬਣ ਸਕਦੀ ਹੈ।                      

ਚੱਕ ਨੰਬਰ 17 ਤਹਿਸੀਲ ਚੂਨੀਆਂ ਜ਼ਿਲ੍ਹਾ ਕਸੂਰ
ਪੰਜਾਬ ਪਾਕਿਸਤਾਨ।  ਫ਼ੋਨ : 00923075112189    

 

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement