
ਨੋਵਾਕ ਨੇ ਅਪ੍ਰੈਲ 2023 ਵਿੱਚ ਇੱਕ ਸਰਕਾਰੀ ਬਾਲ ਸ਼ੈਲਟਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਕੇਸ ਨਾਲ ਸਬੰਧਤ ਸਬੂਤ ਛੁਪਾਉਣ ਲਈ ਇਕ ਦੋਸ਼ੀ ਦੀ ਸਜ਼ਾ ਮੁਆਫ ਕਰ ਦਿੱਤੀ ਸੀ।
Hungary President Resigns: ਬੁਡਾਪੇਸਟ - ਹੰਗਰੀ ਦੀ ਰਾਸ਼ਟਰਪਤੀ ਕੈਟਲਿਨ ਨੋਵਾਕ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਨੂੰ ਮੁਆਫ ਕਰਨ ਲਈ ਹੋਈ ਆਲੋਚਨਾ ਤੋਂ ਬਾਅਦ ਸ਼ਨੀਵਾਰ ਨੂੰ ਅਸਤੀਫ਼ਾ ਦੇ ਦਿੱਤਾ। ਨੋਵਾਕ (46) ਨੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਸੰਦੇਸ਼ 'ਚ ਕਿਹਾ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ। ਉਹ 2022 ਤੋਂ ਇਸ ਅਹੁਦੇ 'ਤੇ ਸੀ। ਨੋਵਾਕ ਨੇ ਅਪ੍ਰੈਲ 2023 ਵਿੱਚ ਇੱਕ ਸਰਕਾਰੀ ਬਾਲ ਸ਼ੈਲਟਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਕੇਸ ਨਾਲ ਸਬੰਧਤ ਸਬੂਤ ਛੁਪਾਉਣ ਲਈ ਇਕ ਦੋਸ਼ੀ ਦੀ ਸਜ਼ਾ ਮੁਆਫ ਕਰ ਦਿੱਤੀ ਸੀ।
ਦੋਸ਼ੀ 'ਤੇ ਇਹ ਦੋਸ਼ ਸਾਬਤ ਹੋਇਆ ਕਿ ਉਹ ਆਸਰਾ ਦੇ ਸੰਚਾਲਕ 'ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਵਾਪਸ ਲੈਣ ਲਈ ਪੀੜਤਾਂ 'ਤੇ ਦਬਾਅ ਬਣਾ ਰਿਹਾ ਸੀ। ਇਸ ਮਾਮਲੇ ਵਿਚ ਦੋਸ਼ੀ ਨੂੰ ਸਬੂਤ ਛੁਪਾਉਣ ਦੀ ਕੋਸ਼ਿਸ਼ ਦੇ ਜੁਰਮ ਵਿਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ। ਨੋਵਾਕ ਵੱਲੋਂ ਦੋਸ਼ੀ ਨੂੰ ਮਾਫ਼ੀ ਦੇਣ ਦੇ ਫੈਸਲੇ ਦਾ ਖੁਲਾਸਾ ਹੋਣ ਤੋਂ ਬਾਅਦ, ਦੇਸ਼ ਭਰ ਵਿਚ ਇਸਦੀ ਵਿਆਪਕ ਆਲੋਚਨਾ ਹੋਈ ਸੀ। ਇਸ ਫੈਸਲੇ ਦੇ ਸਾਹਮਣੇ ਆਉਣ ਤੋਂ ਇਕ ਹਫਤੇ ਬਾਅਦ ਨੋਵਾਕ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨੋਵਾਕ ਨੇ ਸ਼ਨੀਵਾਰ ਨੂੰ ਦੋਸ਼ੀ ਨੂੰ ਮੁਆਫੀ ਦੇਣ ਦੇ ਫੈਸਲੇ ਲਈ ਮੁਆਫੀ ਮੰਗਦੇ ਹੋਏ ਕਿਹਾ, "ਮੈਂ ਗਲਤੀ ਕੀਤੀ ਹੈ।"
ਉਹਨਾਂ ਨੇ ਕਿਹਾ, ''ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ ਅਤੇ ਮੈਂ ਉਨ੍ਹਾਂ ਪੀੜਤਾਂ ਤੋਂ ਵੀ ਮੁਆਫੀ ਮੰਗਦੀ ਹਾਂ, ਜਿਨ੍ਹਾਂ ਨੇ ਮਹਿਸੂਸ ਕੀਤਾ ਹੋਵੇਗਾ ਕਿ ਮੈਂ ਉਨ੍ਹਾਂ ਲਈ ਖੜ੍ਹੀ ਨਹੀਂ ਹੋ ਰਹੀ।'' ਨੋਵਾਕ ਨੇ ਕਿਹਾ, ''ਮੈਂ ਅੱਜ ਆਖਰੀ ਵਾਰ ਤੁਹਾਨੂੰ ਸੰਬੋਧਿਤ ਕਰ ਰਹੀ ਹਾਂ,ਮੈਂ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੰਦੀ ਹਾਂ।'' ਨੋਵਾਕ ਹੰਗਰੀ ਦੀ ਪਹਿਲੀ ਮਹਿਲਾ ਅਤੇ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਸੀ।
(For more Punjabi news apart from 'Hungary President Resigns, stay tuned to Rozana Spokesman)