ਐਲੋਨ ਮਸਕ: ਮਸਕ ਨੇ ਓਪਨਏਆਈ ਨੂੰ ਖ਼ਰੀਦਣ ਦੀ ਕੀਤੀ ਪੇਸ਼ਕਸ਼

By : JUJHAR

Published : Feb 11, 2025, 2:33 pm IST
Updated : Feb 11, 2025, 2:33 pm IST
SHARE ARTICLE
Elon Musk: Musk offers to buy OpenAI
Elon Musk: Musk offers to buy OpenAI

ਕੰਪਨੀ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਕੀਤਾ ਰੱਦ

ਐਲੋਨ ਮਸਕ ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇਕ ਸਮੂਹ ਨੇ ਸਾਂਝੇ ਤੌਰ ’ਤੇ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ਨੂੰ ਹਾਸਲ ਕਰਨ ਵਿਚ ਦਿਲਚਸਪੀ ਦਿਖਾਈ ਹੈ। ਐਲੋਨ ਮਸਕ ਦੇ ਵਕੀਲ, ਮਾਰਕ ਟੋਬਰੋਫ ਨੇ ਕਿਹਾ ਕਿ ਮਸਕ ਓਪਨਏਆਈ ਨੂੰ ਇਕ ਗੈਰ-ਮੁਨਾਫ਼ਾ ਖੋਜ ਪ੍ਰਯੋਗਸ਼ਾਲਾ ਵਿਚ ਬਦਲਣਾ ਚਾਹੁੰਦਾ ਹੈ।

ਐਲੋਨ ਮਸਕ ਦੀ ਅਗਵਾਈ ਵਾਲੇ ਸਮੂਹ ਨੇ 97 ਬਿਲੀਅਨ ਡਾਲਰ ਵਿਚ ਓਪਨਏਆਈ ਖਰੀਦਣ ਦਾ ਪ੍ਰਸਤਾਵ ਰਖਿਆ ਹੈ, ਸੀਈਓ ਸੈਮ ਅਲਟਮੈਨ ਨੇ ਕਿਹਾ ਨਹੀਂ ਧਨਵਾਦ। ਐਲੋਨ ਮਸਕ ਦੀ ਅਗਵਾਈ ਵਾਲੇ ਇੱਕ ਨਿਵੇਸ਼ਕ ਸਮੂਹ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਟਾਰਟਅੱਪ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਓਪਨਏਆਈ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ।

ਆਲਟਮੈਨ ਨੇ ਇਹ ਵੀ ਕਿਹਾ, ’ਜੇ ਤੁਸੀਂ ਚਾਹੋ, ਤਾਂ ਅਸੀਂ ਟਵਿੱਟਰ ਨੂੰ 9.7 ਬਿਲੀਅਨ ਡਾਲਰ ਵਿਚ ਜ਼ਰੂਰ ਖਰੀਦ ਸਕਦੇ ਹਾਂ।’ ਧਿਆਨ ਦੇਣ ਯੋਗ ਹੈ ਕਿ ਐਲੋਨ ਮਸਕ ਨੇ ਸਾਲ 2022 ਵਿਚ ਹੀ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖਰੀਦਿਆ ਸੀ ਅਤੇ ਬਾਅਦ ਵਿੱਚ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿਤਾ ਸੀ। ਐਲੋਨ ਮਸਕ ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇਕ ਸਮੂਹ ਨੇ ਮਿਲ ਕੇ ਚੈਟਜੀਪੀਟੀ ਨਿਰਮਾਤਾ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ।

ਐਲੋਨ ਮਸਕ ਦੇ ਵਕੀਲ, ਮਾਰਕ ਟੋਬਰੋਫ ਨੇ ਕਿਹਾ ਕਿ ਮਸਕ ਓਪਨਏਆਈ ਨੂੰ ਇਕ ਗੈਰ-ਮੁਨਾਫ਼ਾ ਖੋਜ ਪ੍ਰਯੋਗਸ਼ਾਲਾ ਵਿੱਚ ਬਦਲਣਾ ਚਾਹੁੰਦਾ ਹੈ। ਇਸ ਪੇਸ਼ਕਸ਼ ’ਤੇ, ਸੈਮ ਆਲਟਮੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ, ’ਨਹੀਂ ਧੰਨਵਾਦ, ਪਰ ਜੇ ਤੁਸੀਂ ਚਾਹੋ, ਤਾਂ ਅਸੀਂ ਤੁਹਾਡਾ ਟਵਿੱਟਰ 9.74 ਬਿਲੀਅਨ ਵਿਚ ਖਰੀਦ ਸਕਦੇ ਹਾਂ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement