
ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੇ 14ਵੀਂ ਪੰਜ ਸਾਲਾ ਯੋਜਨਾ ਨੂੰ ਦਿੱਤ ਮਨਜ਼ੂਰੀ
ਬੀਜਿੰਗ : ਚੀਨ ਦੀ ਸੰਸਦ ਨੇ ਤਿੱਬਤ ’ਚ ਬ੍ਰਹਮਪੁੱਤਰ ਨਦੀ ’ਤੇ ਡੈਮ ਬਣਾਉਣ ਸਬੰਧੀ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ। ਚੀਨੀ ਸੰਸਦ ਨੇ ਅਰਬਾਂ ਡਾਲਰ ਦੀ ਲਾਗਤ ਵਾਲੇ ਪ੍ਰਾਜੈਕਟਾਂ ਸਬੰਧੀ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜ਼ੂਰੀ ਦਿਤੀ। ਇਸ ਵਿਚ ਤਿੱਬਤ ’ਚ ਬ੍ਹਮਪੁੱਤਰ ’ਤੇ ਪਣ ਬਿਜਲੀ ਪ੍ਰਰਾਜੈਕਟ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਪ੍ਰਸਤਾਵਿਤ ਹੈ। ਭਾਰਤ ਇਸ ’ਤੇ ਆਪਣਾ ਇਤਰਾਜ਼ ਵੀ ਦਰਜ ਕਰਵਾ ਚੁੱਕਾ ਹੈ।
dam construction plan
ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐਨ.ਪੀ.ਸੀ.)ਨੇ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ (2021-2025) ਨੂੰ ਮਨਜ਼ੂਰੀ ਦਿਤੀ। ਸੰਸਦ ਇਜਲਾਸ ਦੇ ਆਖ਼ਰੀ ਦਿਨ ਪਾਸ ਕੀਤੀ ਗਈ ਇਸ ਯੋਜਨਾ ਵਿਚ ਰਾਸ਼ਟਰੀ ਅਰਥ-ਵਿਵਸਥਾ ਅਤੇ ਸਮਾਜਕ ਵਿਕਾਸ ਨਾਲ ਹੀ ਸਾਲ 2035 ਤਕ ਦੇ ਲੰਮੇ ਸਮੇਂ ਦੇ ਟੀਚਿਆਂ ਦਾ ਜ਼ਿਕਰ ਵੀ ਹੈ।
dam construction plan
ਪੰਜ ਸਾਲਾ ਯੋਜਨਾ ਵਿਚ ਚੀਨ ਦੇ ਵਿਕਾਸ ਸਬੰਧੀ 60 ਪ੍ਰਸਤਾਵਾਂ ਦਾ ਖਾਕਾ ਹੈ। ਇਸ ਯੋਜਨਾ ’ਤੇ ਮੋਹਰ ਲਗਾਉਣ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਵੀ ਮੌਜੂਦ ਸਨ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਇਨ੍ਹਾਂ ਪ੍ਰਸਤਾਵਾਂ ਨੂੰ ਪਿਛਲੇ ਸਾਲ ਹੀ ਪਾਸ ਕਰ ਚੁੱਕੀ ਹੈ। 14ਵੀਂ ਪੰਜ ਸਾਲਾ ਯੋਜਨਾ ’ਚ ਬ੍ਰਹਮਪੁੱਤਰ ਨਦੀ ਦੀ ਹੇਠਲੀ ਧਾਰਾ ’ਤੇ ਡੈਮ ਬਣਾਉਣਾ ਸ਼ਾਮਲ ਸੀ, ਜਿਸ ’ਤੇ ਭਾਰਤ ਅਤੇ ਬੰਗਲਾਦੇਸ਼ ਨੇ ਚਿੰਤਾ ਪ੍ਰਗਟਾਈ ਸੀ।
dam construction plan
ਚੀਨ ਨੇ ਇਸ ਤਰ੍ਹਾਂ ਦੀ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦਾ ਹਿਤਾਂ ਦਾ ਧਿਆਨ ਰਖਣਗੇ। ਭਾਰਤ ਸਰਕਾਰ ਨੇ ਲਗਾਤਾਰ ਚੀਨੀ ਅਧਿਕਾਰੀਆਂ ਨੂੰ ਅਪਣੇ ਵਿਚਾਰ ਅਤੇ ਚਿੰਤਾਵਾਂ ਨਾਲ ਜਾਣੂ ਕਰਾਇਆ ਹੈ ਅਤੇ ਉਨ੍ਹਾਂ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਉਸ ਦੇ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ।