ਰਾਸ਼ਟਰਮੰਡਲ ਖੇਡਾਂ : ਕੈਨੇਡੀਅਨ ਖਿਡਾਰਣ ਨੇ 8 ਤਮਗ਼ੇ ਜਿੱਤ ਕੇ ਰਚਿਆ ਇਤਿਹਾਸ
Published : Apr 11, 2018, 4:31 pm IST
Updated : Apr 11, 2018, 4:31 pm IST
SHARE ARTICLE
Taylor Ruck
Taylor Ruck

ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ।

ਗੋਲਡ ਕੋਸਟ: ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਆਸਟਰੇਲੀਆ, ਭਾਰਤ ਤੋਂ ਇਲਾਵਾ ਇਨ੍ਹਾਂ ਖੇਡਾਂ 'ਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰਮੰਡਲ ਖੇਡਾਂ 'ਚ 8 ਤਮਗ਼ੇ ਜਿੱਤੇ ਹਨ। ਇੰਨੇ ਤਮਗ਼ੇ ਜਿੱਤੇ ਕੇ ਉਸ ਨੇ ਕੌਮਾਂਤਰੀ ਖੇਡ ਸਟੇਜ 'ਤੇ ਇਤਿਹਾਸ ਰਚ ਦਿਤਾ ਹੈ। ਉਸ ਦਾ ਨਾਂ ਰਾਸ਼ਟਰਮੰਡਲ ਖੇਡਾਂ ਦੀ ਰਿਕਾਰਡ ਬੁੱਕ 'ਚ ਦਰਜ ਕੀਤਾ ਗਿਆ ਹੈ। Taylor RuckTaylor Ruck17 ਸਾਲਾ ਕੈਨੇਡੀਅਨ ਤੈਰਾਕ ਟੇਲਰ ਨੇ 1 ਸੋਨੇ ਦਾ ਤਮਗ਼ਾ, 5 ਚਾਂਦੀ ਦੇ ਅਤੇ 2 ਕਾਸੀ ਦੇ ਤਮਗ਼ੇ ਜਿੱਤੇ ਹਨ। ਟੇਲਰ ਅਪਣੇ ਜਿੱਤੇ ਹੋਏ ਤਮਗ਼ਿਆਂ ਨੂੰ ਗਲ 'ਚ ਪਾ ਕੇ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਟੇਲਰ ਤੋਂ ਪਹਿਲਾਂ ਇਸ ਰਿਕਾਰਡ ਨੂੰ ਕੋਈ ਨਹੀਂ ਬਣਾ ਸਕਿਆ। ਇਸ ਤੋਂ ਪਹਿਲਾਂ 1966 'ਚ ਕੈਨੇਡੀਅਨ ਤੈਰਾਕ ਈਲੇਨ ਟੈਂਨਰ ਨੇ 7 ਤਮਗ਼ੇ ਜਿੱਤੇ ਸਨ। ਟੇਲਰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੀ ਇਕੱਲੀ ਕੈਨੇਡੀਅਨ ਫੀਮੇਲ ਖਿਡਾਰਣ ਹੈ। Taylor RuckTaylor Ruckਇਸ ਤੋਂ ਪਹਿਲਾਂ ਟੇਲਰ 2016 ਦੀਆਂ ਰੀਉ ਉਲਪਿੰਕ ਖੇਡਾਂ 'ਚ ਕਾਸੀ ਦਾ ਤਮਗ਼ਾ ਜਿੱਤ ਚੁਕੀ ਹੈ। ਟੇਲਰ ਦਾ ਜਨਮ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਕਲੋਨਾ 'ਚ ਸਾਲ 2000 'ਚ ਹੋਇਆ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਖ਼ੁਸ਼ੀ ਹੈ ਕਿ ਸਾਡੀ ਧੀ ਤੈਰਾਕੀ ਦੀ ਚੰਗੀ ਖਿਡਾਰਣ ਹੈ ਅਤੇ ਉਸ ਨੇ 8 ਤਮਗ਼ੇ ਜਿੱਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement