
ਈਰਾਨੀ ਤੇਲ ਨੂੰ ਹੇਰਾਫੇਰੀ ਕਰ ਕੇ ਅੰਰਰਾਸ਼ਟਰੀ ਬਾਜ਼ਾਰ ’ਚ ਪਹੁੰਚਾਉਣ ਦੇ ਮਾਮਲੇ ’ਤੇ ਕੀਤੀ ਕਾਰਵਾਈ
ਬਰਾੜ ਦੇ 30 ਜਹਾਜ਼ਾਂ ’ਚੋਂ ਕਈ ਈਰਾਨ ਦੇ ‘‘ਸ਼ੈਡੋ ਫ਼ਲੀਟ’’ ਵੱਜੋਂ ਕਰ ਰਹੇ ਨੇ ਕੰਮ : ਅਮਰੀਕਾ
ਨਿਊਯਾਰਕ/ਵਾਸ਼ਿੰਗਟਨ: ਅਮਰੀਕਾ ਨੇ ਈਰਾਨ ਦੇ ਤੇਲ ਦੀ ਢੋਆ-ਢੁਆਈ ਕਰਨ ਅਤੇ ਈਰਾਨ ਦੇ ‘‘ਸ਼ੈਡੋ ਫ਼ਲੀਟ’’ ਵਜੋਂ ਕੰਮ ਕਰਨ ਦੇ ਦੋਸ਼ ’ਚ ਸੰਯੁਕਤ ਅਰਬ ਅਮੀਰਾਤ ’ਚ ਰਹਿਣ ਵਾਲੇ ਇਕ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਜੁਗਵਿੰਦਰ ਸਿੰਘ ਬਰਾੜ ਕਈ ਸ਼ਿਪਿੰਗ ਕੰਪਨੀਆਂ ਦੇ ਮਾਲਕ ਹਨ ਅਤੇ ਉਨ੍ਹਾਂ ਕੋਲ ਲਗਭਗ 30 ਜਹਾਜ਼ਾਂ ਦਾ ਬੇੜਾ ਹੈ, ਜਿਨ੍ਹਾਂ ’ਚੋਂ ਬਹੁਤ ਸਾਰੇ ਈਰਾਨ ਦੇ ‘‘ਸ਼ੈਡੋ ਫਲੀਟ’’ ਦੇ ਹਿੱਸੇ ਵਜੋਂ ਕੰਮ ਕਰਦੇ ਹਨ। ਬਰਾੜ ਦੇ ਯੂਏਈ ’ਚ ਕਾਰੋਬਾਰ ਹਨ ਅਤੇ ਉਹ ਭਾਰਤ-ਅਧਾਰਤ ਸ਼ਿਪਿੰਗ ਕੰਪਨੀ ਗਲੋਬਲ ਟੈਂਕਰਜ਼ ਪ੍ਰਾਈਵੇਟ ਲਿਮਟਿਡ ਅਤੇ ਪੈਟਰੋਕੈਮੀਕਲ ਵਿਕਰੀ ਕੰਪਨੀ ਬੀ ਐਂਡ ਪੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕ ਜਾਂ ਕੰਟਰੋਲ ਵੀ ਕਰਦੇ ਹਨ।
ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ (ਓਐਫ਼ਏਸੀ) ਨੇ ਬਰਾਰ ਅਤੇ ਦੋ ਭਾਰਤ-ਅਧਾਰਤ ਕੰਪਨੀਆਂ ’ਤੇ ਪਾਬੰਦੀ ਲਗਾ ਦਿੱਤੀ ਹੈ।
ਓਐਫ਼ਏਸੀ ਨੇ ਕਿਹਾ ਕਿ ਬਰਾਰ ਦੇ ਜਹਾਜ਼ ਇਰਾਕ, ਈਰਾਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਖਾੜੀ ਦੇ ਪਾਣੀਆਂ ’ਚ ਈਰਾਨੀ ਤੇਲ ਦੇ ਜਹਾਜ਼-ਤੋਂ-ਜਹਾਜ਼ (ਐਸਟੀਐਸ) ਟਰਾਂਸਫਰ ’ਚ ਸ਼ਾਮਲ ਹਨ। ਫਿਰ ਇਹ ਖੇਪ ਦੂਜੇ ਹੈਂਡਲਰਾਂ ਨੂੰ ਜਾਂਦੀ ਹੈ, ਜੋ ਤੇਲ ਜਾਂ ਬਾਲਣ ਨੂੰ ਦੂਜੇ ਦੇਸ਼ਾਂ ਦੇ ਉਤਪਾਦਾਂ ਨਾਲ ਮਿਲਾਉਂਦੇ ਹਨ ਅਤੇ ਈਰਾਨ ਨਾਲ ਕਿਸੇ ਵੀ ਸਬੰਧ ਨੂੰ ਛੁਪਾਉਣ ਲਈ ਸ਼ਿਪਿੰਗ ਦਸਤਾਵੇਜ਼ਾਂ ’ਚ ਹੇਰਾਫੇਰੀ ਕਰਦੇ ਹਨ, ਜਿਸ ਨਾਲ ਖੇਪ ਅੰਤਰਰਾਸ਼ਟਰੀ ਬਾਜ਼ਾਰ ਤਕ ਪਹੁੰਚ ਜਾਂਦੀ ਹੈ।
ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ, ‘‘ਈਰਾਨੀ ਸ਼ਾਸਨ ਅਪਣਾ ਤੇਲ ਵੇਚਣ ਅਤੇ ਆਪਣੀਆਂ ਅਸਥਿਰ ਗਤੀਵਿਧੀਆਂ ਦੀ ਫ਼ੰਡਿੰਗ ਲਈ ਬਾਰੜ ਅਤੇ ਉਸਦੀਆਂ ਕੰਪਨੀਆਂ ਵਰਗੇ ਟਰਾਂਸਪੋਰਟਰਾਂ ਅਤੇ ਦਲਾਲਾਂ ਦੇ ਨੈੱਟਵਰਕ ’ਤੇ ਨਿਰਭਰ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਦੇ ਤੇਲ ਨਿਰਯਾਤ ਦੇ ਸਾਰੇ ਚੈਨਲਾਂ ਨੂੰ ਰੋਕਣ ਲਈ ਦ੍ਰਿੜ ਹੈ, ਖ਼ਾਸ ਕਰ ਕੇ ਉਨ੍ਹਾਂ ਲਈ ਜੋ ਇਸ ਵਪਾਰ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੇ ਹਨ।
(For more news apart from Washington Latest News, stay tuned to Rozana Spokesman)