ਅਮਰੀਕਾ 'ਚ ਕਰੋਨਾ ਦੇ ਕੇਸਾਂ 'ਚ ਆਈ ਗਿਰਾਵਟ, 24 ਘੰਟੇ 'ਚ 20,329 ਨਵੇਂ ਕੇਸ, 750 ਮੌਤਾਂ
Published : May 11, 2020, 11:42 am IST
Updated : May 11, 2020, 11:42 am IST
SHARE ARTICLE
Covid 19
Covid 19

ਇੱਥੇ ਬਿਰਧ ਆਸ਼ਰਮਾਂ ਵਿਚ ਹੋਈਆਂ ਮੌਤਾਂ ਪੂਰੇ ਅਮਰੀਕਾ ਵਿਚ ਹੋਣ ਵਾਲੀਆਂ ਮੌਤਾਂ ਦਾ ਇਕ ਤਿਹਾਈ ਹਿੱਸਾ ਹਨ।

ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਕਰੋਨਾ ਵਾਇਰਸ ਨੇ ਅਮਰੀਕਾ ਵਿਚ ਸਭ ਤੋਂ ਵੱਧ ਮਾਰ ਕੀਤੀ ਹੈ। ਪਰ ਕੱਲ ਅਮਰੀਕਾ ਵਿਚ ਕਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਦੀ ਦਰ ਵਿਚ ਕਮੀਂ ਦਰਜ਼ ਕੀਤੀ ਗਈ ਹੈ। ਕੱਲ ਐਤਵਾਰ ਨੂੰ ਇੱਥੇ 20,329 ਕੇਸ ਸਾਹਮਣੇ ਆਏ ਅਤੇ 750 ਲੋਕਾਂ ਦੀ ਮੌਤ ਹੋਈ ਹੈ।

Coronavirus china prepares vaccine to treat covid 19 Coronavirus 

ਉੱਥੇ ਹੀ ਜੇਕਰ ਇਸ ਤੋਂ ਇਕ ਦਿਨ ਪਹਿਲਾਂ ਦੇ ਕੇਸਾਂ ਦੀ ਗੱਲ ਕਰੀਏ ਤਾਂ ਇੱਥੇ 25,524 ਕੇਸ ਦਰਜ਼ ਹੋਏ ਅਤੇ 1422 ਲੋਕਾਂ ਦੀ ਮੌਤ ਹੋਈ ਸੀ। ਦੱਸ ਦੱਈਏ ਕਿ ਪੂਰੀ ਦੁਨੀਆਂ ਦੇ ਕਰੀਬ ਇੱਕ ਤਿਹਾਈ ਕਰੋਨਾ ਮਰੀਜ਼ ਇਕੱਲੇ ਅਮਰੀਕਾ ਵਿਚ ਹੀ ਹਨ। ਜਿੱਥੇ ਇਸ ਵਾਇਰਸ ਨਾਲ 13 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ।

Iranian president writes to pm modi for assistance to fight covid 19covid 19

ਨਿਊਯਾਰਕ, ਨਵਿਊਜਰਸੀ ਤੇ ਕੈਲੇਫੋਰਨੀਆ 'ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਵਰਲਡੋਮੀਟਰ ਮੁਤਾਬਕ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ ਸੋਮਵਾਰ ਸਵੇਰ ਤੱਕ ਵਧ ਕੇ 13, 67,638 ਹੋ ਗਈ। ਉੱਥੇ ਹੀ ਕੁੱਲ 80,787 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 2,56,000 ਲੋਕ ਠੀਕ ਵੀ ਹੋਏ ਹਨ। ਨਿਊਯਾਰਕ 'ਚ ਸਭ ਤੋਂ ਵੱਧ 3,45,406 ਕੇਸ ਸਾਹਮਣੇ ਆਏ ਹਨ ਤੇ 26,812 ਲੋਕਾਂ ਦੀ ਮੌਤ ਹੋਈ ਹੈ।

CoronavirusCoronavirus

ਦੱਸ ਦੱਈਏ ਕਿ ਅਮਰੀਕਾ ਵਿਚ ਬਿਰਧ ਆਸ਼ਰਮ ਅਤੇ ਅਜਿਹੀਆਂ ਹੋਰ ਸੰਸਥਾਵਾਂ ਵਿਚ ਕਰੀਬ 25,600 ਦੇ ਕਰੀਬ ਬਜੁਰਗ ਅਤੇ ਕਰਮਚਾਰੀ ਇਸ ਵਾਇਰਸ ਨਾਲ ਮਾਰੇ ਜਾ ਚੁੱਕੇ ਹਨ। ਇਨ੍ਹਾਂ ਬਿਰਧ ਆਸ਼ਰਮਾਂ ਵਿਚ ਹੋਈਆਂ ਮੌਤਾਂ ਪੂਰੇ ਅਮਰੀਕਾ ਵਿਚ ਹੋਣ ਵਾਲੀਆਂ ਮੌਤਾਂ ਦਾ ਇਕ ਤਿਹਾਈ ਹਿੱਸਾ ਹਨ।

Case rumors claims about blood group and covid 19covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement