ਅਮਰੀਕਾ ਵਿਚ Title 42 ਇਮੀਗ੍ਰੇਸ਼ਨ ਨੀਤੀ ਨੂੰ ਕੀਤਾ ਜਾ ਰਿਹਾ ਖ਼ਤਮ, ਜਾਣੋ ਕੀ ਹੈ ਟਾਈਟਲ 42?
Published : May 11, 2023, 5:35 pm IST
Updated : May 11, 2023, 5:58 pm IST
SHARE ARTICLE
Title 42 immigration policy set to expire
Title 42 immigration policy set to expire

ਅਮਰੀਕਾ-ਮੈਕਸੀਕੋ ਸਰਹੱਦ ’ਤੇ 10,000 ਤੋਂ ਵੱਧ ਪਰਵਾਸੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

 

ਨਿਊਯਾਰਕ: ਬੀਤੇ 24 ਘੰਟਿਆਂ ਦੌਰਾਨ ਅਮਰੀਕਾ-ਮੈਕਸੀਕੋ ਸਰਹੱਦ ’ਤੇ 10,000 ਤੋਂ ਵੱਧ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ 11 ਮਈ ਨੂੰ (ਅੱਜ) ਵਿਵਾਦਪੂਰਨ ਇਮੀਗ੍ਰੇਸ਼ਨ ਨੀਤੀ ਦੀ ਮਿਆਦ ਪੂਰੀ ਖ਼ਤਮ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਇਸ ਤੋਂ ਵੀ ਮਾੜੇ ਹੋਣ ਦੀ ਸੰਭਾਵਨਾ ਹੈ। ਇਸ ਦੇ ਚਲਦਿਆਂ ਟੈਕਸਸ ਦਾ ਸ਼ਹਿਰ ਐਲ ਪਾਸੋ ‘ਸਰਹੱਦੀ ਸੰਕਟ’ ਵਿਚੋਂ ਗੁਜ਼ਰ ਰਿਹਾ ਹੈ। ਹਾਲਾਂਕਿ ਇਥੇ ਰਹਿੰਦੇ ਪਰਵਾਸੀਆਂ ਨੂੰ ਨਿਯਮਾਂ ਵਿਚ ਤਬਦੀਲੀਆਂ ਬਾਰੇ ਕੁੱਝ ਸਪੱਸ਼ਟ ਨਹੀਂ ਹੈ। ਉਹ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ 'ਤੇ ਅਸਥਾਈ ਕੈਂਪਾਂ ਵਿਚ ਦਿਨ ਬਿਤਾ ਰਹੇ ਹਨ।

ਇਹ ਵੀ ਪੜ੍ਹੋ: Fact Check: ਇਹ CCTV ਫੁਟੇਜ ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦਾ ਨਹੀਂ ਹੈ

ਖ਼ਬਰਾਂ ਮੁਤਾਬਕ ਮੇਅਰ ਆਸਕਰ ਲੀਜ਼ਰ ਨੇ ਇਨ੍ਹਾਂ ਕੈਂਪਾਂ ਤੋਂ ਕੁੱਝ ਦੂਰੀ ’ਤੇ ਕਿਹਾ ਸੀ ਕਿ, "ਅਸੀਂ ਪਹਿਲਾਂ ਕਦੇ ਅਜਿਹਾ ਕੁੱਝ ਨਹੀਂ ਦੇਖਿਆ। ਕੁੱਝ ਤਾਂ ਬਦਲਣਾ ਪਵੇਗਾ। ਇਕ ਭਾਈਚਾਰੇ ਵਜੋਂ, ਅਸੀਂ ਹਮੇਸ਼ਾਂ ਲਈ ਅਜਿਹਾ ਨਹੀਂ ਕਰ ਸਕਦੇ।" ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀ ਕਿਹਾ ਸੀ ਕਿ ਟਾਈਟਲ 42 ਨੂੰ ਹਟਾਉਣ ਤੋਂ ਬਾਅਦ ''ਕੁੱਝ ਸਮੇਂ ਲਈ ਸਥਿਤੀ ਥੋੜ੍ਹੀ ਗੜਬੜਾ ਜਾਵੇਗੀ"।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵਲੋਂ 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬਲ ਸਿੰਘ ਰੰਗੇ ਹੱਥੀਂ ਕਾਬੂ

ਕੀ ਹੈ ਟਾਈਟਲ 42?

ਅਮਰੀਕਾ ਵਿਚ ਟਾਈਟਲ 42 ਇਮੀਗ੍ਰੇਸ਼ਨ ਨੀਤੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਟਾਈਟਲ 42, 1944 ਦੇ ਇਕ ਕਾਨੂੰਨ ਨਾਲ ਸਬੰਧਤ ਹੈ, ਜਿਸ ਨੂੰ ਪਬਲਿਕ ਹੈਲਥ ਐਕਟ ਵਜੋਂ ਜਾਣਿਆ ਜਾਂਦਾ ਹੈ। ਇਸ ਕਾਨੂੰਨ ਤਹਿਤ ਅਮਰੀਕੀ ਅਧਿਕਾਰੀਆਂ ਨੂੰ ਐਮਰਜੈਂਸੀ ਸ਼ਕਤੀਆਂ ਮਿਲਦੀਆਂ ਹਨ ਤਾਂ ਜੋ ਉਹ ਦੇਸ਼ 'ਚ ਬਿਮਾਰੀਆਂ ਫੈਲਣ ਨੂੰ ਰੋਕ ਸਕਣ। ਸਾਲ 2020 ਵਿਚ ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਨੇ ਮਾਰਚ 2020 ਵਿਚ ਇਹ ਨੀਤੀ ਲਾਗੂ ਕੀਤੀ ਸੀ, ਤਾਂ ਜੋ ਦੇਸ਼ 'ਚ ਕੋਵਿਡ ਦੇ ਫੈਲਣ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ’ਤੇ MP ਰਵਨੀਤ ਸਿੰਘ ਬਿੱਟੂ ਨੇ ਜਤਾਈ ਚਿੰਤਾ

ਇਸ ਮੁਤਾਬਕ ਅਮਰੀਕੀ ਅਧਿਕਾਰੀਆਂ ਮਹਾਂਮਾਰੀ ਦੀ ਰੋਕਥਾਮ ਦੇ ਨਾਂ 'ਤੇ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦੇਸ਼ 'ਚ ਦਾਖ਼ਲ ਹੋਣ ਤੋਂ ਰੋਕ ਕੇ ਬਾਹਰ ਕੱਢ ਸਕਦੇ ਹਨ। ਇਨ੍ਹਾਂ ਵਿਚ ਮਾਨਵਤਾਵਾਦੀ ਸ਼ਰਣ ਮੰਗਣ ਵਾਲੇ ਲੋਕ ਵੀ ਸ਼ਾਮਲ ਹਨ। ਯੂ.ਐਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ, 2021-2022 ਵਿੱਤੀ ਸਾਲ ਦੌਰਾਨ ਟਾਈਟਲ 42 ਨੀਤੀ ਤਹਿਤ 20 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।

ਇਹ ਵੀ ਪੜ੍ਹੋ: ਸਰਕਾਰੀ ਸਕੂਲ 'ਚ ਟੈਟਨਸ ਦਾ ਟੀਕਾ ਲਗਾਉਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ 

ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਅਪ੍ਰੈਲ 2022 ਵਿਚ ਕਿਹਾ ਕਿ ਟਾਈਟਲ 42 ਨੂੰ ਹਟਾ ਦਿਤਾ ਜਾਵੇਗਾ, ਇਸ ਦੇ ਲਈ ਜਨਤਕ ਸਿਹਤ ਪ੍ਰਤੀ ਘੱਟ ਹੋਏ ਜੋਖ਼ਮ ਦਾ ਹਵਾਲਾ ਦਿਤਾ ਗਿਆ। ਇਸ ਨੂੰ ਹਟਾਉਣ ਮਗਰੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਨਹੀਂ ਰੋਕਿਆ ਜਾਵੇਗਾ। ਅਮਰੀਕੀ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਮਈ ਵਿਚ ਪ੍ਰਤੀ ਦਿਨ 10,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਦੇ ਚਲਦਿਆਂ ਸਥਿਤੀ ਨੂੰ ਕਾਬੂ ਕਰਨ ਲਈ ਸਰਹੱਦੀ ਸੁਰੱਖਿਆ ਨੂੰ ਵਧਾ ਦਿਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement