
ਪਾਕਿਸਤਾਨ 'ਚ ਫ਼ੌਜੀ ਵਾਹਨ 'ਤੇ ਬੰਬ ਸੁੱਟਿਆ, ਦੋ ਫ਼ੌਜੀ ਹਲਾਕ
ਪੇਸ਼ਾਵਰ, 11 ਜੂਨ : ਅਫ਼ਗ਼ਾਨ ਸਰਹੱਦ ਕੋਲ ਉੱਤਰ ਪੱਛਮੀ ਪਾਕਿਸਤਾਨ ਵਿਚ ਬੁਧਵਾਰ ਨੂੰ ਫ਼ੌਜੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗਏ ਬੰਬ ਦੇ ਫਟਣ ਨਾਲ ਦੋ ਫ਼ੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਨੇ ਨਹੀਂ ਲਈ ਹੈ ਪਰ ਸ਼ੱਕ ਸਥਾਨਕ ਅਤਿਵਾਦੀਆਂ 'ਤੇ ਹੈ।
ਅਧਿਕਾਰੀ ਇਲਾਕੇ ਵਿਚ ਤੈਨਾਤ ਸੁਰੱਖਿਆ ਬਲਾਂ 'ਤੇ ਪਹਿਲਾਂ ਵੀ ਹੋਏ ਇਸੇ ਤਰ੍ਹਾਂ ਦੇ ਹਮਲੇ ਲਈ ਉਨ੍ਹਾਂ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ।
ਉੱਤਰ ਵਜ਼ੀਰਿਸਤਾਨ ਅਤਿਵਾਦੀਆਂ ਦਾ ਗੜ੍ਹ ਰਹਿ ਚੁੱਕਿਆ ਹੈ। ਪਾਕਿਸਤਾਨ ਦੀ ਫ਼ੌਜ ਦਾ ਕਹਿਣਾ ਹੈ ਕਿ ਕਈ ਅਭਿਆਨ ਚਲਾ ਕੇ ਉਹ ਉਥੋਂ ਤਾਲਿਬਾਨ ਦੇ ਲੜਾਕਿਆਂ ਦਾ ਸਫ਼ਾਇਆ ਕਰ ਚੁੱਕੇ ਹਨ।
ਹਾਲ ਹੀ ਦੇ ਹਫ਼ਿਤਿਆਂ ਵਿਚ ਇਲਾਕੇ ਵਿਚ ਹਿੰਸਾ ਦੀਆਂ ਘਟਨਾਵਾਂ ਵੱਧ ਗਈਆਂ ਹਨ ਅਤੇ ਸਥਾਨਕ ਲੋਕਾਂ ਨੂੰ ਡਰ ਹੈ ਕਿ ਫ਼ੌਜ ਉਥੇ ਹੋਰ ਅਭਿਆਨ ਚਲਾ ਸਕਦੀ ਹੈ।(ਪੀਟੀਆਈ)