
ਇਸ ਸਮੂਹ ਦੇ ਮੈਂਬਰ ਦੇਸ਼ਾਂ 'ਚ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹੈ
ਲੰਡਨ-ਚੀਨ ਤੋਂ ਫੈਲੇ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਇਸ ਦਾ ਸਭ ਤੋਂ ਵਧੇਰੇ ਅਸਰ ਅਮਰੀਕਾ 'ਚ ਦੇਖਣ ਨੂੰ ਮਿਲਿਆ ਅਤੇ ਭਾਰਤ 'ਚ ਵੀ ਇਸ ਨੇ ਆਪਣਾ ਪੂਰਾ ਜ਼ੋਰ ਦਿਖਾਇਆ। ਬ੍ਰਿਟੇਨ 'ਚ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਲੈ ਕੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕਾਰਨਵਾਲ 'ਚ ਜੀ-7 ਸ਼ਿਖਰ ਸੰਮੇਲਨ ਦੀ ਸ਼ੁਰੂਆਤ 'ਚ ਵੱਡਾ ਐਲਾਨ ਕੀਤਾ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
Covid19
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਅਗਲੇ ਸਾਲ ਤੱਕ ਦੁਨੀਆ ਨੂੰ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕਾਂ ਦਾਨ ਕਰੇਗਾ। ਸ਼ਿਖਰ ਸੰਮੇਲਨ 'ਚ ਰਸਮੀ ਸੈਸ਼ਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੇਜ਼ਬਾਨ ਦੇ ਤੌਰ 'ਤੇ ਜਾਨਸਨ ਨੇ ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਇਕ ਵੱਡਾ ਕਦਮ ਚੁੱਕਣ ਦਾ ਸੰਕਲਪ ਲਿਆ। ਇਸ ਸਮੂਹ ਦੇ ਮੈਂਬਰ ਦੇਸ਼ਾਂ 'ਚ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹੈ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਰੋਕਣ ਲਈ ਲਾਂਚ ਕੀਤੀ ਇਹ APP
G7
ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਹੀ ਯੂਰਪੀਨ ਸੰਘ ਅਤੇ ਮਹਿਮਾਨ ਦੇਸ਼ਾਂ ਵਜੋਂ ਭਾਰਤ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਦੱਖਣੀ ਕੋਰੀਆ ਦੇ ਨੇਤਾ ਵੀ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕ ਨੂੰ ਡਿਜੀਟਲ ਤਰੀਕੇ ਨਾਲ ਸੰਬੋਧਿਤ ਕਰਨਗੇ। ਜਾਨਸਨ ਨੇ ਕਿਹਾ ਕਿ ਬ੍ਰਿਟੇਨ ਦੇ ਟੀਕਾ ਪ੍ਰੋਗਰਾਮ ਦੀ ਸਫਲਤਾ ਵਜੋਂ ਹੁਣ ਅਸੀਂ ਆਪਣੀ ਕੁਝ ਵਾਧੂ ਖੁਰਾਕਾਂ ਉਨ੍ਹਾਂ ਲੋਕਾਂ ਨਾਲ ਸਾਂਝੀ ਕਰਨ ਦੀ ਹਾਲਾਤ 'ਚ ਹਾਂ ਜਿਨ੍ਹਾਂ ਨੂੰ ਇਸ ਦੀ ਲੋੜ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਜੀ-7 ਸ਼ਿਖਰ ਸੰਮੇਲਨ 'ਚ ਮੇਰੇ ਸਹਿਯੋਗੀ ਨੇਤਾ ਵੀ ਇਸ ਤਰ੍ਹਾਂ ਦਾ ਸੰਕਲਪ ਲੈਣਗੇ ਤਾਂ ਅਸੀਂ ਅਗਲੇ ਸਾਲ ਦੇ ਆਖਿਰ ਤੱਕ ਦੁਨੀਆ ਦਾ ਟੀਕਾਕਰਨ ਕਰ ਸਕੀਏ ਅਤੇ ਕੋਰੋਨਾ ਵਾਇਰਸ ਨਾਲ ਬਿਹਤਰ ਤਰੀਕੇ ਨਾਲ ਮੁਕਾਬਲਾ ਕਰ ਸਕੀਏ।