
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੁਵੈਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਹੁਣ ਭਾਰਤੀ ਕਾਮਿਆਂ ਨੂੰ ਕੁਵੈਤ ‘ਚ ਮਿਲੇਗੀ ਕਾਨੂੰਨੀ ਸੁਰੱਖਿਆ।
ਕੁਵੈਤ ਸਿਟੀ: ਭਾਰਤੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ (Minister of External Affairs Subramaniam Jaishankar) ਨੇ ਵੀਰਵਾਰ ਨੂੰ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਖਾਲਿਦ ਅਲ ਹਮਾਦ ਅਲ ਸਬਾਹ (Kuwait PM Sheikh Sabah Khaled Al-Hamad Al-Sabah) ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਵਧੇਰੇ ਉਚਾਈਆਂ ’ਤੇ ਲਿਜਾਣ ਲਈ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਬਤੌਰ ਵਿਦੇਸ਼ ਮੰਤਰੀ ਜੈਸ਼ੰਕਰ ਪਹਿਲੀ ਵਾਰ ਕੁਵੈਤ ਯਾਤਰਾ ’ਤੇ ਹਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ
Subramaniam Jaishankar in Kuwait
ਜੈਸ਼ੰਕਰ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਅਹਿਮਦ ਨਸੀਰ ਅਲ ਮੁਹੰਮਦ ਅਲ ਸਬਾਹ (Minister of Foriegn Affairs Ahmad Nasser Al-Mohammad Al-Sabah) ਦੇ ਸੱਦੇ ’ਤੇ ਇਥੇ ਪਹੁੰਚੇ ਹਨ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸਿਹਤ, ਸਿੱਖਿਆ, ਖਾਦ, ਊਰਜਾ, ਡਿਜੀਟਲ ਅਤੇ ਵਪਾਰਕ ਸਹਿਯੋਗ ਸਮੇਤ ਵੱਖ-ਵੱਖ ਮੁੱਦਿਆਂ ’ਤੇ ਸਕਾਰਾਤਮਕ ਚਰਚਾ ਹੋਈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਇਕ ਸਮਝੌਤੇ ’ਤੇ ਵੀ ਦਸਤਖ਼ਤ ਕੀਤੇ, ਜੋ ਹੁਣ ਭਾਰਤੀ ਕਾਮਿਆਂ ਨੂੰ ਕੁਵੈਤ ਵਿੱਚ ਵੀ ਕਾਨੂੰਨੀ ਸੁਰੱਖਿਆ (Legal Protection) ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ: ਕੇਬਲ ਓਪਰੇਟਰ ਤੋਂ ਗੈਂਗਸਟਰ ਬਣੇ ਕਾਲਾ ਜਠੇੜੀ ਦੇ ਨਿਸ਼ਾਨੇ 'ਤੇ ਕਿਉਂ ਆਇਆ ਪਹਿਲਵਾਨ ਸੁਸ਼ੀਲ ਕੁਮਾਰ?
Subramaniam Jaishankar
ਜੈਸ਼ੰਕਰ ਨੇ ਟਵੀਟ ਕੀਤਾ ਕਿ, “ਭਾਰਤੀ ਭਾਈਚਾਰੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅਸੀਂ ਕੁਵੈਤ ਦੇ ਖੁੱਲ੍ਹੇਪਨ ਦੀ ਪ੍ਰਸ਼ੰਸਾ ਕਰਦੇ ਹਾਂ। ਇੱਕ ਸਮਝੌਤੇ ’ਤੇ ਹਸਤਾਖਰ ਹੋਏ, ਜਿਸ ਰਾਹੀਂ ਹੁਣ ਸਾਡੇ ਭਾਰਤੀ ਕਾਮਿਆਂ ਨੂੰ ਵੱਧ ਕਾਨੂੰਨੀ ਸੁਰੱਖਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਅਸੀਂ ਕੁਵੈਤ ਨਾਲ ਆਪਣੇ ਸੰਬੰਧਾਂ ਦੀ 60ਵੀਂ ਵਰ੍ਹੇਗੰਢ ਦਾ ਸਮਾਰੋਹ ਆਰੰਭ ਕਰਦੇ ਹਾਂ।” ਇਸ ਗੱਲਬਾਤ ਦੌਰਾਨ ਜੈਸ਼ੰਕਰ ਨਾਲ ਕੁਵੈਤ ਦੇ ਵਪਾਰਕ ਮੰਤਰੀ ਡਾਕਟਰ ਅਬਦੁੱਲਾ ਈਸਾ ਅਲ ਸਲਮਾਨ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਦੇਸ਼ ਵਿਚ ਕੋਰੋਨਾ ਦੇ 91 ਹਜ਼ਾਰ ਨਵੇਂ ਮਾਮਲੇ, 3,403 ਲੋਕਾਂ ਦੀ ਮੌਤ
PHOTO
ਜੈਸ਼ੰਕਰ ਦੇ ਹਵਾਈ ਅੱਡੇ ਪਹੁੰਚਣ ’ਤੇ ਕੁਵੈਤ ਦੇ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਅਬਦੁੱਲ ਰੱਜ਼ਾਕ ਅਲ ਖਲੀਫਾ ਅਤੇ ਰਾਜਦੂਤ ਜਾਸੀਮ ਅਲ ਨਜ਼ੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ’ਤੇ ਭਾਰਤੀ ਰਾਜਦੂਤ ਸਿਬੀ ਜੌਰਜ ਅਤੇ ਸੀਨੀਅਰ ਭਾਰਤੀ ਅਧਿਕਾਰੀ ਵੀ ਮੌਜੂਦ ਸਨ।