ਪਾਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਮਾਮਲੇ ਦਾ ਦੋਸ਼ੀ ਜੇਲ੍ਹ ਤੋਂ ਗਾਇਬ : ਰਿਪੋਰਟ 
Published : Jul 11, 2018, 10:56 am IST
Updated : Jul 11, 2018, 10:56 am IST
SHARE ARTICLE
Benazir Bhutto
Benazir Bhutto

ਸਾਬਕਾ ਪਾਕਿਸਤਾਨ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਮਾਮਲੇ ਦੇ ਇਕ ਆਰੋਪੀ, ਜਿਸ ਨੂੰ ਪਿਛਲੇ ਸਾਲ ਪਾਕਿਸਤਾਨ ਦੀ ਇਕ ਅਦਾਲਤ ਨੇ ਬਰੀ ਕਰ ਦਿਤਾ ਸੀ, ਉਹ...

ਲਾਹੌਰ : ਸਾਬਕਾ ਪਾਕਿਸਤਾਨ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਮਾਮਲੇ ਦੇ ਇਕ ਆਰੋਪੀ, ਜਿਸ ਨੂੰ ਪਿਛਲੇ ਸਾਲ ਪਾਕਿਸਤਾਨ ਦੀ ਇਕ ਅਦਾਲਤ ਨੇ ਬਰੀ ਕਰ ਦਿਤਾ ਸੀ, ਉਹ ਲਾਹੌਰ ਦੇ ਕੋਟ ਲਖਪਤ ਜੇਲ ਤੋਂ ਗਾਇਬ ਹੈ। ਮਿਲੀ ਜਾਣਕਾਰੀ ਅਤੇ ਕਿਸੇ ਅਖ਼ਬਾਰ 'ਚ ਛੱਪੀ ਖ਼ਬਰ ਦੇ ਮੁਤਾਬਕ ਰਫ਼ਕਤ ਹੁਸੈਨ ਨੇ ਅਦਾਲਤ ਵਲੋਂ ਪਿਛਲੇ ਸਾਲ ਬਰੀ ਕੀਤੇ ਜਾਣ ਤੋਂ ਬਾਅਦ ਵੀ ਜੇਲ੍ਹ ਤੋਂ ਛੱਡਿਆ ਨਹੀਂ ਗਿਆ ਸੀ। ਪਾਕਿਸਤਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਭੁੱਟੋ ਦੀ 27 ਦਸੰਬਰ 2007 ਨੂੰ ਰਾਵਲਪਿੰਡੀ ਵਿਚ ਇਕ ਚੁਣਾਵੀ ਰੈਲੀ ਦੌਰਾਨ ਹੱਤਿਆ ਕਰ ਦਿਤੀ ਗਈ ਸੀ।

Benazir BhuttoBenazir Bhutto

ਖਬਰਾਂ ਦੇ ਮੁਤਾਬਕ ਹੁਸੈਨ ਦੇ ਪਿਤਾ ਨੇ ਲਾਹੌਰ ਹਾਈ ਕੋਰਟ ਵਿਚ ਮੰਗ ਦਰਜ ਕਰ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਜੇਲ੍ਹ ਤੋਂ ਗਾਇਬ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੇਟੇ ਨੂੰ ਕੇਸ ਵਿਚ ਬਰੀ ਕਰ ਦਿਤਾ ਗਿਆ ਹੈ ਪਰ ਉਸ ਨੂੰ ਹੁਣ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। ਅਦਾਲਤ ਵਿਚ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਪੁਲਿਸ ਨੂੰ ਇਹ ਨਿਰਦੇਸ਼ ਦਿਤਾ ਹੈ ਕਿ ਉਹ 16 ਜੁਲਾਈ ਤੱਕ ਅਪਣਾ ਜਵਾਬ ਦਾਖਲ ਕਰਨ। 

Benazir BhuttoBenazir Bhutto

ਅਗਸਤ 2017 ਵਿਚ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ 10 ਸਾਲ ਬਾਅਦ ਅਦਾਲਤ ਨੇ ਇਸ ਕੇਸ ਵਿਚ ਪੰਜ ਸ਼ੱਕੀ ਵਿਅਕਤੀਆਂ ਨੂੰ ਬਰੀ ਕਰ ਦਿਤਾ ਸੀ। ਇਹਨਾਂ ਪੰਜਾਂ ਦੋਸ਼ੀਆਂ ਰਫ਼ਕਤ ਹੁਸੈਨ, ਹੁਸਨੈਨ ਗੁੱਲ, ਸ਼ੇਰ ਜਮਾਨ,  ਐਜਾਜ਼ ਸ਼ਾਹ ਅਤੇ ਅਬਦੁਲ ਰਾਸ਼ਿਦ ਦਾ ਸਬੰਧ ਤਹਿਰੀਕ-ਏ-ਤਾਲਿਬਾਨ ਨਾਲ ਦੱਸਿਆ ਗਿਆ ਸੀ। ਇਸ ਮਾਮਲੇ ਵਿਚ ਦੋ ਪੁਲਿਸ ਅਧਿਕਾਰੀ ਸੌਦ ਅਜੀਜ਼ ਅਤੇ ਖੁੱਰਮ ਸ਼ਹਜ਼ਾਦ ਨੂੰ ਬੇਨਜ਼ੀਰ ਭੁੱਟੋ ਦੀ ਸੁਰੱਖਿਆ ਵਿਵਸਥਾ ਵਿਚ ਲਾਪਰਵਾਹੀ ਵਰਤਣ ਦਾ ਦੋਸ਼ੀ ਕਰਾਰ ਦਿਤਾ ਗਿਆ ਸੀ।

Benazir BhuttoBenazir Bhutto

ਬੇਨਜ਼ੀਰ ਭੁੱਟੋ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਕਿਹਾ ਸੀ ਕਿ ਇਸ ਹੱਤਿਆ ਦੇ ਪਿੱਛੇ ਤਹਿਰੀਕ-ਏ-ਤਾਲਿਬਾਨ ਦੇ ਮੁਖੀ ਬੈਤੁੱਲਾ ਮਸੂਦ ਦਾ ਹੱਥ ਦਸਿਆ ਸੀ। ਬੈਤੁੱਲਾ ਦੀ ਬਾਅਦ ਵਿਚ ਅਮਰੀਕਾ ਦੇ ਡ੍ਰੋਨ ਹਮਲੇ ਵਿਚ ਮਾਰਿਆ ਗਿਆ ਸੀ। ਹਾਲਾਂਕਿ ਪੀਪੀਪੀ ਨੇ ਮੁਸ਼ੱਰਫ ਦੇ ਇਸ ਦਾਅਵੇ ਨੂੰ ਗਲਤ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਜਾਂਚ ਨੂੰ ਭਟਕਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM
Advertisement