ਟਰੰਪ ਨੇ ਹੈਰਿਸ ’ਤੇ ਮਾਰਕਸਵਾਦੀ ਸੋਚ ਵਾਲੀ ਹੋਣ ਦਾ ਲਾਇਆ ਇਲਜ਼ਾਮ
Published : Sep 11, 2024, 5:54 pm IST
Updated : Sep 11, 2024, 5:54 pm IST
SHARE ARTICLE
Trump accused Harris of being a Marxist
Trump accused Harris of being a Marxist

ਹੈਰਿਸ ਅਤੇ ਟਰੰਪ ਵਿਚਾਲੇ ਭਵੀਂ ਬਹਿਸ, ਦੋਹਾਂ ਨੇ ਰਖਿਆ ਅਪਣਾ ਪੱਖ

ਵਾਸ਼ਿੰਗਟਨ: ਅਮਰੀਕਾ ਦੀਆਂ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਆਏ ਅਤੇ ਉਨ੍ਹਾਂ ਨੇ ਅਮਰੀਕੀ ਵਿਦੇਸ਼ ਨੀਤੀ, ਅਰਥਵਿਵਸਥਾ, ਸਰਹੱਦੀ ਸੁਰੱਖਿਆ ਅਤੇ ਗਰਭਪਾਤ ਵਰਗੇ ਵਿਸ਼ਿਆਂ ’ਤੇ ਅਪਣੀਆਂ ਦਲੀਲਾਂ ਪੇਸ਼ ਕੀਤੀਆਂ।

ਦੋਹਾਂ ਨੇਤਾਵਾਂ ਵਿਚਾਲੇ ਬਹਿਸ ਵ੍ਹਾਈਟ ਹਾਊਸ (ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫਤਰ) ਲਈ ਉਨ੍ਹਾਂ ਦੀਆਂ ਦਾਅਵੇਦਾਰੀ ਲਈ ਮਹੱਤਵਪੂਰਨ ਹੋ ਸਕਦੀ ਹੈ। ਬਹਿਸ ਮੰਗਲਵਾਰ ਨੂੰ ਦੋਹਾਂ ਨੇਤਾਵਾਂ ਦੇ ਹੱਥ ਮਿਲਾਉਣ ਨਾਲ ਸ਼ੁਰੂ ਹੋਈ ਪਰ ਬਾਅਦ ’ਚ ਤਿੱਖੇ ਹਮਲੇ ’ਚ ਬਦਲ ਗਈ।

ਪੈਨਸਿਲਵੇਨੀਆ ਵਿਚ 90 ਮਿੰਟ ਦੀ ਬਹਿਸ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਅਤੇ ਹੈਰਿਸ ਨੇ ਅਗਲੇ ਚਾਰ ਸਾਲਾਂ ਲਈ ਅਪਣੇ ਵੱਖ-ਵੱਖ ਦ੍ਰਿਸ਼ਟੀਕੋਣ ਪੇਸ਼ ਕੀਤੇ, ਜਿਨ੍ਹਾਂ ਨੂੰ ਉਹ ਰਾਸ਼ਟਰਪਤੀ ਬਣਨ ’ਤੇ ਲਾਗੂ ਕਰਨਾ ਚਾਹੁੰਦੇ ਹਨ।

59 ਸਾਲ ਦੀ ਉਪ ਰਾਸ਼ਟਰਪਤੀ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਤੁਸੀਂ ਅੱਜ ਰਾਤ ਦੇਸ਼ ਲਈ ਦੋ ਬਹੁਤ ਵੱਖਰੇ ਦ੍ਰਿਸ਼ਟੀਕੋਣ ਸੁਣੇ ਹਨ। ਇਕ ਜੋ ਭਵਿੱਖ ’ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਦੂਜਾ ਜੋ ਅਤੀਤ ’ਤੇ ਕੇਂਦਰਤ ਕਰਦਾ ਹੈ ਅਤੇ ਸਾਨੂੰ ਪਿੱਛੇ ਲੈ ਜਾਂਦਾ ਹੈ। ਪਰ ਅਸੀਂ ਪਿੱਛੇ ਨਹੀਂ ਜਾ ਰਹੇ।’’

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਮਰੀਕੀ ਲੋਕ ਜਾਣਦੇ ਹਨ ਕਿ ਸਾਨੂੰ ਵੱਖ ਕਰਨ ਵਾਲੀਆਂ ਚੀਜ਼ਾਂ ਨਾਲੋਂ ਸਾਡੇ ਵਿਚ ਬਹੁਤ ਕੁੱਝ ਸਾਂਝਾ ਹੈ। ਅਤੇ ਅਸੀਂ ਅੱਗੇ ਵਧਣ ਲਈ ਇਕ ਨਵਾਂ ਰਸਤਾ ਬਣਾ ਸਕਦੇ ਹਾਂ।’’

ਟਰੰਪ (78) ਨੇ ਹੈਰਿਸ ਤੋਂ ਪੁਛਿਆ ਕਿ ਉਨ੍ਹਾਂ ਨੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੀ ਅਗਵਾਈ ’ਚ ਇਨ੍ਹਾਂ ਸਾਢੇ ਤਿੰਨ ਸਾਲਾਂ ਦੌਰਾਨ ਇਹ ਕੰਮ ਕਿਉਂ ਨਹੀਂ ਕੀਤੇ। ਟਰੰਪ ਨੇ ਬਹਿਸ ਦੇ ਖ਼ਤਮ ਹੋਣ ’ਤੇ ਅਪਣੀ ਟਿਪਣੀ ’ਚ ਕਿਹਾ, ‘‘ਉਸ ਨੇ ਇਸ ਗੱਲ ਨਾਲ ਸ਼ੁਰੂਆਤ ਕੀਤੀ ਕਿ ‘ਉਹ ਇਹ ਕਰੇਗੀ, ਉਹ ਕਰੇਗੀ।’ ਉਹ ਇਹ ਸਾਰੀਆਂ ਮਹਾਨ ਚੀਜ਼ਾਂ ਕਰਨ ਜਾ ਰਹੀ ਹੈ। ਪਰ ਉਨ੍ਹਾਂ ਨੇ ਅਜੇ ਤਕ ਅਜਿਹਾ ਕਿਉਂ ਨਹੀਂ ਕੀਤਾ, ਉਨ੍ਹਾਂ ਕੋਲ ਇਹ ਸੱਭ ਕਰਨ ਲਈ ਸਾਢੇ ਤਿੰਨ ਸਾਲ ਸਨ। ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਉਨ੍ਹਾਂ ਕੋਲ ਸਾਢੇ ਤਿੰਨ ਸਾਲ ਦਾ ਸਮਾਂ ਸੀ। ਉਸ ਕੋਲ ਨੌਕਰੀਆਂ ਪੈਦਾ ਕਰਨ ਅਤੇ ਹਰ ਉਸ ਚੀਜ਼ ਬਾਰੇ ਗੱਲ ਕਰਨ ਲਈ ਸਾਢੇ ਤਿੰਨ ਸਾਲ ਸਨ ਜਿਸ ਬਾਰੇ ਅਸੀਂ ਗੱਲ ਕੀਤੀ ਸੀ। ਫਿਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ?’’

ਇਹ ਦੂਜੀ ‘ਰਾਸ਼ਟਰਪਤੀ ਬਹਿਸ’ ਸੀ, ਪਰ ਟਰੰਪ ਅਤੇ ਹੈਰਿਸ ਵਿਚਾਲੇ ਪਹਿਲੀ ਬਹਿਸ ਸੀ। ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ 27 ਜੂਨ ਨੂੰ ਰਾਸ਼ਟਰਪਤੀ ਜੋਅ ਬਾਈਡਨ ਅਤੇ ਟਰੰਪ ਵਿਚਾਲੇ ਹੋਈ ਸੀ।

ਇਸ ਬਹਿਸ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਈਡਨ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਗਏ, ਜਿਸ ਨਾਲ ਹੈਰਿਸ ਲਈ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਪਾਰਟੀ ਦਾ ਉਮੀਦਵਾਰ ਬਣਨ ਦਾ ਰਾਹ ਪੱਧਰਾ ਹੋ ਗਿਆ।

ਹੈਰਿਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਅਮਰੀਕਾ ਦੇ ਲੋਕ ਇਕ ਅਜਿਹੇ ਰਾਸ਼ਟਰਪਤੀ ਦੇ ਹੱਕਦਾਰ ਹਨ ਜੋ ਇਕੱਠੇ ਹੋਣ ਦੀ ਮਹੱਤਤਾ ਨੂੰ ਸਮਝਦਾ ਹੋਵੇ ਅਤੇ ਸਾਨੂੰ ਵੱਖ ਕਰਨ ਵਾਲੀਆਂ ਚੀਜ਼ਾਂ ਨਾਲੋਂ ਸਾਡੇ ਵਿਚ ਬਹੁਤ ਕੁੱਝ ਸਾਂਝਾ ਹੈ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਬਣਾਂਗੀ।’’

ਟਰੰਪ ਨੇ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਮੈਂ ਟੈਕਸਾਂ ’ਚ ਬਹੁਤ ਕਟੌਤੀ ਕਰਾਂਗਾ ਅਤੇ ਇਕ ਮਹਾਨ ਆਰਥਕਤਾ ਬਣਾਵਾਂਗਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਸਾਡੇ ਕੋਲ ਸੱਭ ਤੋਂ ਵਧੀਆ ਆਰਥਕਤਾ ਸੀ। ਇਹ ਮਹਾਂਮਾਰੀ ਕਾਰਨ ਪ੍ਰਭਾਵਤ ਹੋਈ। ਅਸੀਂ ਮਹਾਂਮਾਰੀ ਦੌਰਾਨ ਬਹੁਤ ਵਧੀਆ ਕੰਮ ਕੀਤਾ।’’

ਪਰ ਬਹਿਸ ਨੇ ਛੇਤੀ ਹੀ ਤਿੱਖਾ ਮੋੜ ਲੈ ਲਿਆ ਜਦੋਂ ਟਰੰਪ ਅਤੇ ਹੈਰਿਸ ਨੇ ਇਕ ਦੂਜੇ ’ਤੇ ਝੂਠ ਬੋਲਣ ਦਾ ਦੋਸ਼ ਲਾਇਆ।ਟਰੰਪ ਨੇ ਦੋਸ਼ ਲਾਇਆ ਕਿ ਹੈਰਿਸ ਮਾਰਕਸਵਾਦੀ ਸੋਚ ਵਾਲੀ ਹੈ, ਜਦਕਿ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਨੂੰ ਹੰਕਾਰੀ ਅਤੇ ਦੇਸ਼ ਨੂੰ ਪਿੱਛੇ ਧੱਕਣਾ ਚਾਹੁੰਦੇ ਹਨ।

ਟਰੰਪ ਨੇ ਦੋਸ਼ ਲਾਇਆ, ‘‘ਤਿੰਨ ਜਾਂ ਚਾਰ ਸਾਲ ਪਹਿਲਾਂ ਉਹ ਜੋ ਮੰਨਦੇ ਸਨ, ਉਹ ਹੁਣ ਗੌਣ ਹੈ। ਉਹ ਹੁਣ ਮੇਰੇ ਨਜ਼ਰੀਏ ਨੂੰ ਅਪਣਾਉਂਦੀ ਜਾਪਦੀ ਹੈ... ਪਰ ਜੇ ਉਹ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਹ ਇਸ ਨੂੰ ਬਦਲ ਦੇਵੇਗੀ ਅਤੇ ਇਹ ਸਾਡੇ ਦੇਸ਼ ਦੇ ਅੰਤ ਦਾ ਕਾਰਨ ਬਣੇਗਾ। ਉਹ ਇਕ ਮਾਰਕਸਵਾਦੀ ਸੋਚ ਵਾਲੀ ਔਰਤ ਹੈ। ਉਸ ਦੇ ਪਿਤਾ ਅਰਥ ਸ਼ਾਸਤਰ ’ਚ ਮਾਰਕਸਵਾਦੀ ਪ੍ਰੋਫੈਸਰ ਸਨ ਅਤੇ ਉਨ੍ਹਾਂ ਨੇ ਉਸ ਨੂੰ (ਹੈਰਿਸ) ਇਸ ਦੀ ਬਿਹਤਰ ਸਿਖਿਆ ਦਿਤੀ ਹੈ।’’

ਟਰੰਪ ਨੇ ਦਾਅਵਾ ਕੀਤਾ ਕਿ ਹੈਰਿਸ ਨੇ ਬਾਈਡਨ ਪ੍ਰਸ਼ਾਸਨ ਵਿਚ ਸਰਹੱਦੀ ਮਾਮਲਿਆਂ ਨੂੰ ਸੰਭਾਲਿਆ। ਉਨ੍ਹਾਂ ਕਿਹਾ, ‘‘ਤੁਸੀਂ ਦੇਖੋ, ਹਰ ਮਹੀਨੇ ਲੱਖਾਂ ਪ੍ਰਵਾਸੀ ਦੇਸ਼ ਵਿਚ ਆਉਂਦੇ ਹਨ, ਤੁਸੀਂ ਵੇਖਦੇ ਹੋ ਕਿ ਉਨ੍ਹਾਂ ਨੇ ਇਸ ਬਾਰੇ ਕੀ ਕੀਤਾ ਹੈ। ਮੈਨੂੰ ਲਗਦਾ ਹੈ ਕਿ 2.1 ਕਰੋੜ ਲੋਕ (ਪ੍ਰਵਾਸੀ) ਆਉਂਦੇ ਹਨ, 1.5 ਕਰੋੜ ਲੋਕ ਨਹੀਂ ਆਉਂਦੇ ਜਿਵੇਂ ਕਿ ਲੋਕ ਕਹਿੰਦੇ ਹਨ ਅਤੇ ਮੈਨੂੰ ਲਗਦਾ ਹੈ ਕਿ ਇਹ ਗਿਣਤੀ 2.1 ਕਰੋੜ ਤੋਂ ਕਿਤੇ ਵੱਧ ਹੈ।’’ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਪਰਾਧੀ ਹਨ ਅਤੇ ਇਹ ਅਮਰੀਕੀ ਅਰਥਵਿਵਸਥਾ ਲਈ ਚੰਗਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ, ‘‘ਮਾੜੀ ਇਮੀਗ੍ਰੇਸ਼ਨ ਸੱਭ ਤੋਂ ਬੁਰੀ ਚੀਜ਼ ਹੈ ਜੋ ਸਾਡੀ ਆਰਥਕਤਾ ਲਈ ਹੋ ਸਕਦੀ ਹੈ। ਉਨ੍ਹਾਂ ਨੇ ਮਾੜੀਆਂ ਨੀਤੀਆਂ ਰਾਹੀਂ ਸਾਡੇ ਦੇਸ਼ ਨੂੰ ਤਬਾਹ ਕਰ ਦਿਤਾ।’’

ਬਹਿਸ ਦਾ ਸੰਚਾਲਨ ਕਰ ਰਹੇ ਸੰਚਾਲਕ ‘ਏ.ਬੀ.ਸੀ. ਨਿਊਜ਼’ ਨੂੰ ਕਈ ਵਾਰ ਤੱਥਾਂ ਦੀ ਜਾਂਚ ਕਰਨ ਲਈ ਕਹਿਣਾ ਪਿਆ।ਹੈਰਿਸ ਨੇ ਕਿਹਾ, ‘‘ਜਿਵੇਂ ਕਿ ਮੈਂ ਕਿਹਾ, ਤੁਸੀਂ ਬਹੁਤ ਸਾਰੇ ਝੂਠ ਸੁਣਨ ਜਾ ਰਹੇ ਹੋ ਅਤੇ ਇਹ ਅਸਲ ’ਚ ਹੈਰਾਨੀ ਵਾਲੀ ਗੱਲ ਨਹੀਂ ਹੈ।’’ ਹੈਰਿਸ ਨੇ ਕਿਹਾ ਕਿ ਜੇਕਰ ਟਰੰਪ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਕੌਮੀ ਗਰਭਪਾਤ ਪਾਬੰਦੀ ਬਿਲ ’ਤੇ ਦਸਤਖਤ ਕਰਨਗੇ। ਉਨ੍ਹਾਂ ਦੋਸ਼ ਲਾਇਆ, ‘‘ਇਕ ਕੌਮੀ ਗਰਭਪਾਤ ਨਿਗਰਾਨੀ ਪ੍ਰਣਾਲੀ ਹੋਵੇਗੀ ਜੋ ਤੁਹਾਡੀ ਗਰਭਅਵਸਥਾ, ਤੁਹਾਡੇ ਗਰਭਪਾਤ ਦੀ ਨਿਗਰਾਨੀ ਕਰੇਗੀ।’’

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਮਰੀਕੀ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਫੈਸਲੇ ਲੈਣ ਲਈ ਕੁੱਝ ਆਜ਼ਾਦੀਆਂ ਨਹੀਂ ਦਿਤੀਆਂ ਜਾਣੀਆਂ ਚਾਹੀਦੀਆਂ, ਖਾਸ ਕਰ ਕੇ ਉਨ੍ਹਾਂ ਦੇ ਅਪਣੇ ਸਰੀਰ ਬਾਰੇ।’’

ਟਰੰਪ ਨੇ ਇਸ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਗਰਭਪਾਤ ਨੀਤੀ ਦਾ ਫੈਸਲਾ ਸੂਬਿਆਂ ਨੂੰ ਕਰਨਾ ਚਾਹੀਦਾ ਹੈ। ਹੈਰਿਸ ਨੇ ਕਿਹਾ ਕਿ ਅਮਰੀਕਾ ਨੂੰ ਇਕ ਅਜਿਹੇ ਨੇਤਾ ਦੀ ਜ਼ਰੂਰਤ ਹੈ ਜੋ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰੇ ਅਤੇ ਉਨ੍ਹਾਂ ਦਾ ਹੱਲ ਕਰੇ।ਬਹਿਸ ਦੌਰਾਨ ਹੈਰਿਸ ਨੂੰ ਕਈ ਵਾਰ ਟਰੰਪ ਨੂੰ ਟੋਕਦੇ ਹੋਏ ਵੇਖਿਆ ਗਿਆ ਅਤੇ ਟਰੰਪ ਨੂੰ ਕਈ ਵਾਰ ਹੈਰਿਸ ’ਤੇ ਨਿਸ਼ਾਨਾ ਸਾਧਦੇ ਹੋਏ ਵੇਖਿਆ ਗਿਆ ਅਤੇ ਤਾਨੇ ਮਾਰਦੇ ਹੋਏ ਵੇਖਿਆ ਗਿਆ ਕਿ ਲੋਕ ਉਨ੍ਹਾਂ ਦੀਆਂ ਰੈਲੀਆਂ ’ਚੋਂ ਪਹਿਲਾਂ ਹੀ ਕਿਉਂ ਚਲੇ ਜਾਂਦੇ ਹਨ।

ਟਰੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਜਿੱਤਣ ’ਤੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਦਾ ਸੰਕਲਪ ਪ੍ਰਗਟਾਇਆ। ਸਾਬਕਾ ਰਾਸ਼ਟਰਪਤੀ ਨੇ ਅਪਣੇ ਸੰਬੋਧਨ ’ਚ ਅਫਗਾਨਿਸਤਾਨ ਦਾ ਮੁੱਦਾ ਕਈ ਵਾਰ ਉਠਾਇਆ ਅਤੇ ਕਿਹਾ ਕਿ ਜਿਸ ਤਰੀਕੇ ਨਾਲ ਅਮਰੀਕੀ ਫੌਜਾਂ ਨੂੰ ਉੱਥੋਂ ਵਾਪਸ ਬੁਲਾਇਆ ਗਿਆ, ਉਹ ‘ਅਮਰੀਕੀ ਇਤਿਹਾਸ ਦਾ ਸੱਭ ਤੋਂ ਸ਼ਰਮਨਾਕ ਪਲ ਸੀ।’ਇਸ ’ਤੇ ਹੈਰਿਸ ਨੇ ਤਾਲਿਬਾਨ ਨਾਲ ਅਪਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਯਾਦ ਰਖਣਾ ਚਾਹੀਦਾ ਹੈ ਕਿ ਕਿਹੜੇ ਹਾਲਾਤ ’ਚ ਵਾਪਸੀ ਹੋਈ ਹੈ।

ਟਰੰਪ ਨੇ ਦਾਅਵਾ ਕੀਤਾ ਕਿ ਹੈਰਿਸ ‘ਇਜ਼ਰਾਈਲ ਨਾਲ ਨਫ਼ਰਤ’ ਕਰਦੀ ਹੈ, ਜਿਸ ’ਤੇ ਉਪ ਰਾਸ਼ਟਰਪਤੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਟਰੰਪ ‘ਤਾਨਾਸ਼ਾਹਾਂ’ ਨੂੰ ਪਸੰਦ ਕਰਦੇ ਹਨ।ਟਰੰਪ ਨੂੰ ਸੰਬੋਧਿਤ ਕਰਦੇ ਹੋਏ ਹੈਰਿਸ ਨੇ ਕਿਹਾ, ‘‘ਉਪ ਰਾਸ਼ਟਰਪਤੀ ਦੇ ਤੌਰ ’ਤੇ ਮੈਂ ਨੇ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕੀਤੀ ਹੈ ਅਤੇ ਉਹ ਕਹਿੰਦੇ ਹਨ ਕਿ ਤੁਸੀਂ ਬਹੁਤ ਹੀ ਅੱਖੜ ਕਿਸਮ ਦੇ ਵਿਅਕਤੀ ਹੋ।’’ ਟਰੰਪ ਨੇ ਵਾਰ-ਵਾਰ ਹੈਰਿਸ ਅਤੇ ਬਾਈਡਨ ਨੂੰ ਕਮਜ਼ੋਰ ਦਸਿਆ।

Location: United States, Illinois

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement