Nepal ਦੀਆਂ ਜੇਲਾਂ ਤੋਂ ਭੱਜੇ 35 ਕੈਦੀ ਗ੍ਰਿਫ਼ਤਾਰ
Published : Sep 11, 2025, 11:48 am IST
Updated : Sep 11, 2025, 11:48 am IST
SHARE ARTICLE
35 Prisoners Who Escaped from Nepal Jails Arrested Latest News in Punjabi 
35 Prisoners Who Escaped from Nepal Jails Arrested Latest News in Punjabi 

ਵੱਧ ਸਕਦੀ ਹੈ ਗਿਣਤੀ, 13000 ਤੋਂ ਵੱਧ ਕੈਦੀ ਹੋਏ ਸੀ ਫ਼ਰਾਰ

35 Prisoners Who Escaped from Nepal Jails Arrested Latest News in Punjabi ਭਾਰਤ ਅਤੇ ਨੇਪਾਲ ਵਿਚਕਾਰ 1,751 ਕਿਲੋਮੀਟਰ ਲੰਬੀ ਖੁੱਲ੍ਹੀ ਸਰਹੱਦ ਹੈ। ਇਸ ਦੀ ਨਿਗਰਾਨੀ ਕਰਨ ਵਾਲੀ ਸਸ਼ਸਤਰ ਸੀਮਾ ਬਲ (SSB) ਨੇ ਸੁਰੱਖਿਆ ਸਖ਼ਤ ਕਰ ਦਿਤੀ ਹੈ। ਸਾਰੇ 26 ਆਪਸੀ ਵਪਾਰਕ ਰੂਟ, 15 ਆਵਾਜਾਈ ਰੂਟ, ਛੇ ਚੈੱਕ ਪੋਸਟਾਂ ਅਤੇ 11 ਸਰਹੱਦੀ ਚੈੱਕ ਪੋਸਟਾਂ ਹਾਈ ਅਲਰਟ 'ਤੇ ਹਨ।

ਸਸ਼ਸਤਰ ਸੀਮਾ ਬਲ (SSB) ਨੇ ਭਾਰਤ-ਨੇਪਾਲ ਸਰਹੱਦ 'ਤੇ ਨੇਪਾਲ ਦੀਆਂ ਜੇਲਾਂ ਤੋਂ ਭੱਜੇ ਕੈਦੀਆਂ ਵਿਚੋਂ 35 ਕੈਦੀਆਂ ਨੂੰ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਕੈਦੀਆਂ ਵਿਚੋਂ 22 ਨੂੰ ਉੱਤਰ ਪ੍ਰਦੇਸ਼, 10 ਨੂੰ ਬਿਹਾਰ ਅਤੇ ਤਿੰਨ ਨੂੰ ਪੱਛਮੀ ਬੰਗਾਲ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਇਹ ਕਾਰਵਾਈ ਨੇਪਾਲ ਵਿਚ ਭ੍ਰਿਸ਼ਟਾਚਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਜੇਲ ਤੋੜਨ ਦੀਆਂ ਘਟਨਾਵਾਂ ਤੋਂ ਬਾਅਦ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਦੀ ਗਿਣਤੀ ਅਜੇ ਵੱਧ ਰਹੀ ਹੈ। ਇਸ ਸਮੇਂ ਸਰਹੱਦ 'ਤੇ ਨਿਗਰਾਨੀ ਅਤੇ ਚੌਕਸੀ ਤੇਜ਼ ਕਰ ਦਿਤੀ ਗਈ ਹੈ।

SSB ਨੇ ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿਚ ਭਾਰਤ-ਨੇਪਾਲ ਸਰਹੱਦ 'ਤੇ 22 ਕੈਦੀਆਂ ਨੂੰ ਫੜਿਆ। ਇਨ੍ਹਾਂ ਵਿਚੋਂ ਪੰਜ ਕੈਦੀਆਂ ਨੂੰ 10 ਸਤੰਬਰ ਨੂੰ ਤੇਜ਼ ਕਾਰਵਾਈ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਹ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਦੇ ਅਨੁਸਾਰ, ਇਹ ਕੈਦੀ ਨੇਪਾਲ ਦੇ ਕਾਠਮੰਡੂ ਵਿਚ ਸਥਿਤ ਦਿਲੀਬਾਜ਼ਾਰ ਜੇਲ ਤੋਂ ਭੱਜ ਗਏ ਸਨ। ਉਨ੍ਹਾਂ ਕੋਲ ਕੋਈ ਵੈਧ ਪਛਾਣ ਪੱਤਰ ਨਹੀਂ ਸੀ, ਜਿਸ ਦੇ ਆਧਾਰ 'ਤੇ ਐਸ.ਐਸ.ਬੀ. ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਕੈਦੀ ਨੇਪਾਲ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਜੇਲ ਵਿਚ ਪੈਦਾ ਹੋਈ ਹਫ਼ੜਾ-ਦਫ਼ੜੀ ਦਾ ਫ਼ਾਇਦਾ ਉਠਾਉਂਦੇ ਹੋਏ ਭੱਜ ਗਏ ਸਨ।

ਅਧਿਕਾਰੀਆਂ ਦੇ ਅਨੁਸਾਰ ਨੇਪਾਲ ਜੇਲ ਵਿਚੋਂ 13,572 ਕੈਦੀ ਫ਼ਰਾਰ ਹੋ ਗਏ ਹਨ। ਜੋ ਨੇਪਾਲ ਦੇ ਨਾਲ-ਨਾਲ ਭਾਰਤ ਲਈ ਵੀ ਇਕ ਵੱਡਾ ਖ਼ਤਰਾ ਬਣ ਗਏ ਹਨ। ਨੇਪਾਲੀ ਜੇਲ ਦੀਆਂ ਤੋਂ ਭੱਜਣ ਵਾਲੇ ਇਨ੍ਹਾਂ ਕੈਦੀਆਂ ਵਿਚੋਂ ਜ਼ਿਆਦਾਤਰ ਭਾਰਤ-ਨੇਪਾਲ ਸਰਹੱਦ ਵੱਲ ਰੁਖ਼ ਕਰ ਰਹੇ ਹਨ। ਸਰਹੱਦ 'ਤੇ ਤਾਇਨਾਤ ਸਸ਼ਤਰ ਸੀਮਾ ਬਲ (ਐੱਸਐੱਸਬੀ) ਬਹੁਤ ਚੌਕਸ ਹੋ ਗਿਆ ਹੈ ਅਤੇ ਨੇਪਾਲ ਤੋਂ ਕੈਦੀਆਂ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਲੋਕਾਂ 'ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਭਾਰਤ-ਨੇਪਾਲ ਵਿਚ ਸਰਹੱਦ ਤੇ ਸਸ਼ਤਰ ਸੀਮਾ ਬਲ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿਤਾ ਹੈ। ਸਾਰੇ 26 ਆਪਸੀ ਵਪਾਰਕ ਰਸਤੇ, 15 ਟ੍ਰੈਫ਼ਿਕ ਰਸਤੇ, ਛੇ ਏਕੀਕ੍ਰਿਤ ਚੈੱਕ ਪੋਸਟਾਂ ਅਤੇ 11 ਸਰਹੱਦੀ ਚੈੱਕ ਪੋਸਟਾਂ ਹਾਈ ਅਲਰਟ 'ਤੇ ਹਨ। ਐਸ.ਐਸ.ਬੀ. ਦੀ ਖੁਫ਼ੀਆ ਇਕਾਈ ਘੁਸਪੈਠ ਅਤੇ ਗਲਤ ਜਾਣਕਾਰੀ ਨੂੰ ਰੋਕਣ ਲਈ ਸਰਹੱਦੀ ਪਿੰਡਾਂ ਦੀ ਨਿਗਰਾਨੀ ਕਰ ਰਹੀ ਹੈ। ਇਸ ਤੋਂ ਇਲਾਵਾ, ਐਸਐਸਬੀ ਦੀਆਂ ਮਹਿਲਾ ਕਰਮਚਾਰੀਆਂ ਨੂੰ ਵੀ ਨੇਪਾਲ ਤੋਂ ਅਚਾਨਕ ਘੁਸਪੈਠ ਵਰਗੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਕਈ ਚੈੱਕ ਪੋਸਟਾਂ 'ਤੇ ਤਾਇਨਾਤ ਕੀਤਾ ਗਿਆ ਹੈ।

(For more news apart from 35 Prisoners Who Escaped from Nepal Jails Arrested Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement