
ਇਸਲਾਮਾਬਾਦ 'ਚ ਡੇਂਗੂ ਦੇ 6537 ਮਾਮਲੇ ਸਾਹਮਣੇ ਆਏ
ਇਸਲਾਮਾਬਾਦ : ਪਾਕਿਸਤਾਨ ਵਿਚ ਇਨ੍ਹੀਂ ਦਿਨੀਂ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਅਜੇ ਤੱਕ 25 ਹਜ਼ਾਰ ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੀ ਜਾਣਕਾਰੀ ਸਿਹਤ ਅਧਿਕਾਰੀਆਂ ਨੇ ਦਿੱਤੀ ਹੈ। ਡਾਨ ਅਖਬਾਰ ਵਲੋਂ ਜਾਰੀ ਕੀਤੇ ਸਰਕਾਰੀ ਅੰਕੜਿਆਂ ਮੁਤਾਬਕ ਸਭ ਤੋਂ ਜ਼ਿਆਦਾ ਡੇਂਗੂ ਦੇ ਮਾਮਲੇ ਇਸਲਾਮਾਬਾਦ 'ਚ ਸਾਹਮਣੇ ਆਏ ਹਨ।
Dengue
ਇਸਲਾਮਾਬਾਦ 'ਚ ਡੇਂਗੂ ਦੇ 6537 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ 'ਚ 4403, ਸਿੰਧ ਵਿਚ 4400, ਖੈਬਰ ਪਖਤੂਨਖਵਾ ਤੇ ਬਲੋਚਿਸਤਾਨ 'ਚ 2700 ਤੋਂ ਵਧੇਰੇ ਤੇ ਪਾਕਿਸਤਾਨ ਦੇ ਹੋਰਾਂ ਇਲਾਕਿਆਂ 'ਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੋਟੋਹਰ ਇਲਾਕੇ ਤੋਂ ਵੀ ਡੇਂਗੂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਡੇਂਗੂ ਨਾਲ ਕਈ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਤੋਂ ਸਿੰਧ 'ਚ 15, ਇਸਲਾਮਾਬਾਦ ਵਿਚ 13, ਪੰਜਾਬ ਵਿਚ 10, ਬਲੋਚਿਸਤਾਨ ਵਿਚ ਤਿੰਨ ਤੇ ਪੀਓਕੇ ਵਿਚ ਤਿੰਨ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਇਹ ਅੰਕੜੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਰੋਗ ਨਿਗਰਾਨੀ ਵਿਭਾਗ ਦੇ ਮੁਖੀ ਰਾਣਾ ਸਫਦਰ ਨੇ ਦਿਤੇ ਹਨ।
Dengue
ਇਸ ਸਾਲ ਸਰਕਾਰ ਨੇ ਪੋਲੀਓ ਨਾਲ ਨਿਪਟਣ ਵਾਲੇ ਰਾਸ਼ਟਰੀ ਕੇਂਦਰ ਦੀ ਤਰਜ ਡੇਂਗੂ ਤੋਂ ਨਿਪਟਣ ਲਈ ਵੀ ਰਾਸ਼ਟਰੀ ਕੇਂਦਰ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਤੋਂ ਬਿਹਤਰ ਨਤੀਜੇ ਦੇਖਣ ਨੂੰ ਮਿਲਣਗੇ। ਜਾਣਕਾਰੀ ਲਈ ਦੱਸ ਦਈਏ ਕਿ ਪਾਕਿਸਤਾਨ ਵਿਚ ਡੇਂਗੂ ਦੇ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ। ਉਦੋਂ ਡੇਂਗੂ ਦੀ ਲਪੇਟ ਵਿਚ ਲਗਭਗ 27 ਹਜ਼ਾਰ ਲੋਕ ਆਏ ਸਨ ਤੇ 370 ਲੋਕਾਂ ਦੀ ਇਸ ਦੌਰਾਨ ਜਾਨ ਚਲੀ ਗਈ ਸੀ।