ਬੰਗਲਾਦੇਸ਼ 'ਚ ਡੇਂਗੂ ਦੇ 12,000 ਮਰੀਜ਼ ਹਸਪਤਾਲ 'ਚ ਦਾਖ਼ਲ
Published : Aug 19, 2019, 7:29 pm IST
Updated : Aug 19, 2019, 7:35 pm IST
SHARE ARTICLE
12000 dengue patients hospitalised in Bangladesh
12000 dengue patients hospitalised in Bangladesh

ਡੇਂਗੂ ਦਾ ਮੌਜੂਦਾ ਦੌਰ ਢਾਕਾ ਤੋਂ ਸ਼ੁਰੂ ਹੋਇਆ : ਸਿਹਤ ਮਾਹਰ

ਢਾਕਾ : ਬੰਗਲਾਦੇਸ਼ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ 12 ਤੋਂ 18 ਅਗੱਸਤ ਦੇ ਵਿਚ ਘੱਟੋ-ਘਟ 12,000 ਡੇਂਗੂ ਦੇ ਮਰੀਜ਼ ਹਸਪਤਾਲ ਵਿਚ ਭਰਤੀ ਕਰਵਾਏ ਗਏ। ਇਥੇ ਐਤਵਾਰ ਨੂੰ 24 ਘੰਟਿਆਂ ਵਿਚ 8 ਵਜੇ ਤੋਂ ਢਾਕਾ ਦੇ 734 ਦੇ ਮੁਕਾਬਲੇ ਵਿਚ ਦੇਸ਼ ਭਰ ਦੇ 972 ਡੇਂਗੂ ਮਰੀਜ਼ ਹਸਪਤਾਲ ਵਿਚ ਭਰਤੀ ਕਰਵਾਏ ਗਏ।

Dengue MosquitoDengue Mosquito

ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਢਾਕਾ ਦੇ ਬਾਹਰ ਦੇ ਹਸਪਤਾਲਾਂ ਨੂੰ ਖਾਸ ਕਰ ਕੇ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਵਿਚ ਸਿਹਤ ਸਹੂਲਤਾਂ ਦੇ ਗੈਰ ਲੋੜੀਂਦੇ ਪ੍ਰਬੰਧ ਕਾਰਨ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।  ਹਸਪਤਾਲ ਦੇ ਸੁਪਰਡੈਂਟ ਕਮੋਡਾ ਪ੍ਰੋਸਾਦ ਸਾਹਾ ਨੇ ਦਸਿਆ ਕਿ 500 ਬੈੱਡ ਵਾਲਾ ਫ਼ਰੀਦਪੁਰ ਮੈਡੀਕਲ ਕਾਲਜ ਹਸਪਤਾਲ ਹੁਣ 751 ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ, ਜਿਨ੍ਹਾਂ 'ਚੋਂ 277 ਡੇਂਗੂ ਦੇ ਮਰੀਜ਼ ਹਨ।

Dengue Dengue

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਡੇਂਗੂ ਦਾ ਮੌਜੂਦਾ ਦੌਰ ਢਾਕਾ ਤੋਂ ਸ਼ੁਰੂ ਹੋਇਆ ਅਤੇ ਹੁਣ ਬਾਹਰੀ ਜ਼ਿਲ੍ਹਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਈਦ ਦੀਆਂ ਛੁੱਟੀਆਂ ਦੌਰਾਨ ਰਾਜਧਾਨੀ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਯਾਤਰਾ ਕੀਤੀ ਸੀ।

Location: Bangladesh, Dhaka, Dhaka

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement