ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ
Published : Oct 11, 2020, 9:49 am IST
Updated : Oct 11, 2020, 9:49 am IST
SHARE ARTICLE
Yadvinder Singh Malhi
Yadvinder Singh Malhi

ਸੂਚੀ ਵਿਚ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਵੀ ਸ਼ਾਮਲ

ਲੰਡਨ : ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ 'ਤੇ ਸਨਮਾਨਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ  ਜਾਰੀ ਕਰ ਦਿਤੀ ਗਈ ਹੈ। ਇਸ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੇ ਈਕੋ ਸਿਸਟਮ ਸਾਇੰਸ ਦੇ ਪ੍ਰ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਤੇ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਸ਼ਾਮਲ ਹਨ।

University of OxfordUniversity of Oxford

ਬਲੇਕਬਰਨ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਦੇ ਪਿਤਾ 1970 ਵਿਚ ਗੁਜਰਾਤ ਤੋਂ ਯੂ.ਕੇ. ਆਏ ਸਨ ਤੇ ਉਨ੍ਹਾਂ ਪਟਰੌਲ ਸਟੇਸ਼ਨਾਂ ਦੀ ਯੂਰੋ ਗੈਰੇਜ ਚੇਨ ਸ਼ੁਰੂ ਕੀਤੀ ਸੀ। ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਈਕੋ ਸਿਸਟਮ ਸਾਇੰਸ ਲਈ ਦਿਤੀਆਂ ਅਹਿਮ ਸੇਵਾਵਾਂ ਲਈ ਦਿਤਾ ਜਾ ਰਿਹਾ ਹੈ। ਪ੍ਰੋਫ਼ੈਸਰ ਮੱਲ੍ਹੀ ਨੂੰ ਇਸ ਸਾਲ ਦੇ ਸ਼ੁਰੂ ਵਿਚ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦਾ ਟਰੱਸਟੀ ਨਿਯੁਕਤ ਕੀਤਾ ਗਿਆ ਸੀ।

Yadvinder Singh Malhi Yadvinder Singh Malhi

74 ਸਾਲਾ ਦੇ ਪ੍ਰੋਫ਼ੈਸਰ ਮੱਲ੍ਹੀ ਨੂੰ ਐਮ.ਬੀ.ਈ. (ਮੈਂਬਰ ਆਫ਼ ਦ ਆਰਡਰ ਆਫ਼ ਦੀ ਬ੍ਰਿਟਿਸ਼ ਅੰਪਾਇਰ) ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ ਡੇਹਲੋਂ ਨੂੰ ਲਾਕਡਾਊਨ ਦੌਰਾਨ ਗੁਰਦਵਾਰੇ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਾਲੂ ਕਰਨ ਲਈ ਸਨਮਾਨਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਪੋਰਟਲ ਸਿੱਖਾਂ ਦੇ ਨਿਤਨੇਮ ਵਿਚ ਰੁਕਾਵਟ ਨਾ ਪਵੇ, ਇਸ ਲਈ ਚਾਲੂ ਕੀਤਾ ਸੀ। ਬਿੰਟੀ ਦੀ ਸੰਸਥਾਪਕ ਮਨਜੀਤ ਕੌਰ ਗਿੱਲ ਨੂੰ ਔਰਤਾਂ ਲਈ ਦਿਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਸਿਹਤ ਸੰਭਾਲ ਲਈ ਸੇਵਾਵਾਂ ਦੇਣ ਵਾਲੀਆਂ 740 ਔਰਤਾਂ ਨੂੰ ਵੀ ਇਸ ਮੌਕੇ ਸਨਮਾਨਤ ਕਰਨ ਦਾ ਪ੍ਰੋਗਰਾਮ ਹੈ।        

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement