
ਬ੍ਰਾਜ਼ੀਲ ਦੇ ਰਾਜ ਰੀਯੋ ਡਿ ਜਨੇਰੋ ਵਿਚ ਸ਼ਨਿਚਰਵਾਰ ਨੂੰ ਢਿੱਗਾਂ ਖਿਸਕਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ...
ਸਾਓ ਪਾਉਲੋ : (ਪੀਟੀਆਈ) ਬ੍ਰਾਜ਼ੀਲ ਦੇ ਰਾਜ ਰੀਯੋ ਡਿ ਜਨੇਰੋ ਵਿਚ ਸ਼ਨਿਚਰਵਾਰ ਨੂੰ ਢਿੱਗਾਂ ਖਿਸਕਣ ਨਾਲ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਦੇ ਮੁਤਾਬਕ, ਰੀਯੋ ਦੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਕਿਹਾ ਕਿ ਨੀਤੇਰੋਈ ਦੇ ਮੋਰੋ ਡੋ ਬੋਆ ਸਪੇਰੇਂਸਾ ਇਲਾਕੇ ਵਿਚ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
landslide in Brazil
ਹੁਣੇ ਵੀ ਘੱਟ ਤੋਂ ਘੱਟ ਚਾਰ ਹੋਰ ਲੋਕ ਲਾਪਤਾ ਹਨ। ਇਕ ਇੰਟਰਵੀਊ ਦੇ ਦੌਰਾਨ ਰੀਯੋ ਫਾਇਰ ਡਿਪਾਰਟਮੈਂਟ ਦੇ ਕਮਾਂਡਰ ਰਾਬਰਟੋ ਰੋਬਾਡੇ ਨੇ ਕਿਹਾ ਕਿ ਇਕ ਨਵੇਂ ਜੰਮੇ, ਦੋ ਬੱਚਿਆਂ ਅਤੇ ਇਕ 33 ਸਾਲ ਦੇ ਵਿਅਕਤੀ ਨੂੰ ਬਚਾਇਆ ਗਿਆ ਹੈ।
landslide in Brazil
ਇਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸੱਟਾਂ ਆਈਆਂ ਹਨ ਅਤੇ ਇਹਨਾਂ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਲਾਸ਼ਾਂ ਵਿਚ ਇਕ ਮੁੰਡਾ, ਦੋ ਬਜ਼ੁਰਗ ਮਹਿਲਾਵਾਂ, 37 ਸਾਲ ਦਾ ਇਕ ਵਿਅਕਤੀ, ਇਕ ਮਹਿਲਾ ਅਤੇ 10 ਮਹੀਨੇ ਦਾ ਇਕ ਬੱਚਾ ਸ਼ਾਮਿਲ ਹੈ। ਰੋਬਾਡੇ ਨੇ ਕਿਹਾ ਕਿ ਸਿਵਲ ਰਕਸ਼ਾਕਰਮੀ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਸਮੇਤ ਲਗਭੱਗ 200 ਰਾਹਤਕਰਮਚਾਰੀ ਇਲਾਕੇ ਵਿਚ ਬਚਾਅ ਮੁਹਿੰਮ ਚਲਾ ਰਹੇ ਹਨ।
landslide in Brazil
ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜ ਘੱਟ ਤੋਂ ਘੱਟ 48 ਘੰਟੇ ਹੋਰ ਚੱਲੇਗਾ। ਕਮਾਂਡਰ ਨੇ ਕਿਹਾ ਕਿ ਰੀਯੋ ਡਿ ਜਨੇਰੋ ਰਾਜ ਖਾਸ ਤੌਰ 'ਤੇ ਨੀਤੇਰੋਈ ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ ਹੈ।