ਦੁਬਈ ਵਿਚ ਹੋਈ ਭਾਰੀ ਬਾਰਿਸ਼, ਦੁਨੀਆਂ ਦਾ ਸਭ ਤੋਂ ਵੱਡਾ ਮਾਲ ਹੋਇਆ ਪਾਣੀ-ਪਾਣੀ, ਦੇਖੋ Video
Published : Nov 11, 2019, 10:36 am IST
Updated : Nov 11, 2019, 10:36 am IST
SHARE ARTICLE
Dubai Mall flooded due to heavy rainfall
Dubai Mall flooded due to heavy rainfall

ਦ ਦੁਬਈ ਮਾਲ (The Dubai Mall) ਵਿਚ ਸ਼ਾਪਿੰਗ ਕਰਨ ਲਈ ਦੁਨੀਆਂ ਭਰ ਤੋਂ ਲੋਕ ਆਉਂਦੇ ਹਨ। 12 ਮਿਲੀਅਨ ਵਰਗ ਫੁੱਟ ਵਿਚ ਫੈਲਿਆ ਹੈ

ਦੁਬਈ: ਦ ਦੁਬਈ ਮਾਲ (The Dubai Mall) ਵਿਚ ਸ਼ਾਪਿੰਗ ਕਰਨ ਲਈ ਦੁਨੀਆਂ ਭਰ ਤੋਂ ਲੋਕ ਆਉਂਦੇ ਹਨ। 12 ਮਿਲੀਅਨ ਵਰਗ ਫੁੱਟ ਵਿਚ ਫੈਲਿਆ ਹੈ, ਇਹ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮਾਲ ਹੈ। ਯਾਨੀ 50 ਫੁੱਟਬਾਲ ਦੇ ਮੈਦਾਨ ਦੀ ਲੰਬਾਈ-ਚੌੜਾਈ ਨੂੰ ਮਿਲਾ ਦਿੱਤਾ ਜਾਵੇ ਤਾਂ ਉਸ ਤੋਂ ਵੀ ਵੱਡਾ ਮਾਲ ਹੈ। ਇੱਥੇ ਕਰੀਬ 13000 ਆਉਟਲੈਟਸ ਹਨ। ਪਰ ਐਤਵਾਰ ਨੂੰ ਇੱਥੇ ਬਾਰਿਸ਼ ਦੌਰਾਨ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ।


ਭਾਰੀ ਬਾਰਿਸ਼ ਦੇ ਚਲਦੇ ਮਾਲ ਵਿਚ ਚਾਰੇ ਪਾਸੇ ਪਾਣੀ ਭਰ ਗਿਆ। ਸੋਸ਼ਲ ਮੀਡੀਆ ‘ਤੇ ਲੋਕ ਇਸ ਥਾਂ ਦੀ ਵੀਡੀਓ ਕਾਫ਼ੀ ਸ਼ੇਅਰ ਕਰ ਰਹੇ ਹਨ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੇ-ਵੱਡੇ ਬ੍ਰਾਂਡਾਂ ਦੇ ਸਟੋਰ ਵਿਚ ਚਾਰੇ ਪਾਸੇ ਪਾਣੀ ਭਰ ਗਿਆ ਸੀ। ਕਈ ਥਾਵਾਂ ‘ਤੇ ਮਾਲ ਦੀ ਛੱਤ ਤੋਂ ਪਾਣੀ ਟਪਕ ਰਿਹਾ ਸੀ। ਅਜਿਹਾ ਲੱਗ ਰਿਹਾ ਹੈ ਮੰਨੋ ਮਾਲ ਦੇ ਅੰਦਰ ਹੜ੍ਹ ਆ ਗਿਆ ਹੋਵੇ।


ਪਾਰਕਿੰਗ ਵਿਚ ਵੀ ਹਰ ਪਾਸੇ ਪਾਣੀ ਨਜ਼ਰ ਆ ਰਿਹਾ ਸੀ। ਹਾਲਾਂਕਿ ਸਟੋਰਸ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਪਈ, ਕੁਝ ਹੀ ਦੇਰ ਵਿਚ ਪਾਣੀ ਉੱਥੋਂ ਬਾਹਰ ਕੱਢਿਆ ਗਿਆ। ਦੁਬਈ ਵਿਚ ਆਮਤੌਰ ‘ਤੇ ਬਹੁਤ ਹੀ ਘੱਟ ਬਾਰਿਸ਼ ਹੁੰਦੀ ਹੈ, ਪਰ ਅਚਾਨਕ ਆਈ ਜ਼ੋਰਦਾਰ ਬਾਰਿਸ਼ ਨਾਲ ਮਾਲ ਅੰਦਰ ਹਫੜਾ-ਦਫੜੀ ਮਚ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement