
ਰਾਜਧਾਨੀ ਦਿੱਲੀ-ਐਨਸੀਆਰ ਵਿਚ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ-ਐਨਸੀਆਰ ਵਿਚ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ। ਸ਼ਨੀਵਾਰ ਦੇਰ ਸ਼ਾਮ ਦਿੱਲੀ ਅਤੇ ਉਸ ਦੇ ਆਸ-ਪਾਸ ਕੁਝ ਥਾਵਾਂ ‘ਤੇ ਹੋਈ ਬਾਰਿਸ਼ ਦੇ ਬਾਵਜੂਦ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਬਣਿਆ ਹੋਇਆ ਹੈ। ਦਿੱਲੀ ਵਾਲਿਆਂ ਲਈ ਐਤਵਾਰ ਸਵੇਰੇ ਵੀ ਹਵਾ ਕੁਆਲਿਟੀ ਇੰਡੈਕਸ ਦੇ ਅੰਕੜੇ ਚਿੰਤਾਜਨਕ ਹਨ।
Air quality
ਰਾਜਧਾਨੀ ਦੇ ਸੱਤਿਆਵਾਜੀ ਕਾਲਜ ਇਲਾਕੇ ਵਿਚ ਸਭ ਤੋਂ ਜ਼ਿਆਦਾ ਹਵਾ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ। ਇੱਥੇ ਪ੍ਰਦੂਸ਼ਣ ਦਾ ਪੱਧਰ 961 ਰਿਹਾ ਹੈ। ਉੱਥੇ ਹੀ ਪੁਸਾ ਰੋਡ ਇਲਾਕੇ ਵਿਚ ਜਿੱਥੇ ਹਵਾ ਕੁਆਲਿਟੀ ਇੰਡੈਕਸ 920 ਦਰਜ ਕੀਤਾ ਗਿਆ ਤਾਂ ਉੱਥੇ ਹੀ ਵਿਹਾਰ ਇਲਾਕੇ ਵਿਚ ਇਹ ਅੰਕੜਾ 848 ਹੋ ਗਿਆ। ਰਾਜਧਾਨੀ ਦੇ ਸ਼ਹਿਦਰਾ ਇਲਾਕੇ ਵਿਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਬਣਿਆ ਹੋਇਆ ਹੈ। ਇੱਥੇ ਹਵਾ ਕੁਆਲਿਟੀ ਇੰਡੈਕਸ 881 ਦਰਜ ਕੀਤਾ ਗਿਆ।
Delhi Air Pollution
ਗਾਜ਼ੀਆਬਾਦ ਵਿਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਬਣਿਆ ਹੋਇਆ ਹੈ। ਇੱਥੇ ਸੰਜੇ ਨਗਰ ਇਲਾਕੇ ਵਿਚ ਹਵਾ ਕੁਆਲਿਟੀ ਇੰਡੈਕਸ 707 ਦਰਜ ਕੀਤਾ ਗਿਆ। ਨੋਇਡਾ ਵਿਚ ਪ੍ਰਦੂਸ਼ਣ ਦਾ ਪੱਧਰ 799 ਤੱਕ ਪਹੁੰਚ ਚੁੱਕਾ ਹੈ। ਦੱਸ ਦਈਏ ਕਿ ਐਤਵਾਰ ਦੀ ਸਵੇਰੇ ਦਿੱਲੀ ਅਤੇ ਉਸ ਦੇ ਆਸਪਾਸ ਹਲਕੀ ਬਾਰਿਸ਼ ਹੋਈ। ਮੰਨਿਆ ਜਾ ਰਿਹਾ ਸੀ ਕਿ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਸਕਦਾ ਹੈ ਪਰ ਇਹ ਹੋਰ ਵੀ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।