
ਮੋਟੇ ਅਨਾਜ ਦੇ ਲਾਭਾਂ ਨੂੰ ਉਤਸ਼ਾਹਤ ਕਰਨ ਲਈ ਲਿਖੇ ਗਏ ਗੀਤ ਨੂੰ ਸਰਵੋਤਮ ਗਲੋਬਲ ਸੰਗੀਤ ਪ੍ਰਦਰਸ਼ਨ ਸ਼੍ਰੇਣੀ ਵਿਚ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ
Grammy Awards 2024: ਮੋਟੇ ਅਨਾਜ ਦੇ ਲਾਭਾਂ ਨੂੰ ਉਤਸ਼ਾਹਤ ਕਰਨ ਲਈ ਲਿਖੇ ਗਏ ਗੀਤ ਨੂੰ ਸਰਵੋਤਮ ਗਲੋਬਲ ਸੰਗੀਤ ਪ੍ਰਦਰਸ਼ਨ ਸ਼੍ਰੇਣੀ ਵਿਚ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਨੂੰ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਲਿਖਿਆ ਸੀ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਮੁੰਬਈ ਵਿਚ ਜਨਮੀ ਗਾਇਕਾ-ਗੀਤਕਾਰ ਫਾਲਗੁਨੀ ਸ਼ਾਹ ਅਤੇ ਉਸ ਦੇ ਪਤੀ ਅਤੇ ਗਾਇਕ ਗੌਰਵ ਸ਼ਾਹ ਦੁਆਰਾ ਪੇਸ਼ ਕੀਤੇ ਗਏ ਗੀਤ "ਐਬੰਡੈਂਸ ਇਨ ਮਿਲਟਸ" ਨੂੰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਫਾਲਗੁਨੀ ਸ਼ਾਹ ਨੂੰ ਉਸ ਦੇ ਸਟੇਜ ਨਾਂਅ 'ਫਾਲੂ' ਨਾਲ ਜਾਣਿਆ ਜਾਂਦਾ ਹੈ।
ਗ੍ਰੈਮੀ ਦੌੜ ਦੇ ਹੋਰ ਨਾਮਜ਼ਦ ਵਿਅਕਤੀਆਂ ਵਿਚ "ਸ਼ੈਡੋ ਫੋਰਸਿਜ਼" ਲਈ ਅਰੋਜ਼ ਆਫਤਾਬ, ਵਿਜੇ ਅਈਅਰ ਅਤੇ ਸ਼ਹਿਜ਼ਾਦ ਇਸਮਾਈਲੀ, "ਅਲੋਨ" ਲਈ ਬਰਨਾ ਬੁਆਏ ਅਤੇ "ਫੀਲ" ਲਈ ਡੇਵਿਡੋ ਸ਼ਾਮਲ ਹਨ।
ਸਾਲ 2023 ਨੂੰ 'ਬਾਜਰੇ ਦਾ ਅੰਤਰਰਾਸ਼ਟਰੀ ਸਾਲ' ਵਜੋਂ ਮਨੋਨੀਤ ਕੀਤਾ ਗਿਆ ਹੈ, ਜਿਸ ਲਈ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਦੇ ਗਵਰਨਿੰਗ ਬਾਡੀਜ਼ ਦੇ ਮੈਂਬਰਾਂ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੁਆਰਾ ਇਕ ਪ੍ਰਸਤਾਵ ਲਿਆਂਦਾ ਗਿਆ ਸੀ। ਜਨਰਲ ਅਸੈਂਬਲੀ ਦੇ 75ਵੇਂ ਇਜਲਾਸ ਨੇ ਇਸ ਦਾ ਸਮਰਥਨ ਕੀਤਾ। ਇਸ ਸਾਲ ਦੇ ਸ਼ੁਰੂ ਵਿਚ ਗੀਤ ਦੇ ਰਿਲੀਜ਼ ਤੋਂ ਪਹਿਲਾਂ ਫਾਲਗੁਨੀ ਨੇ ਕਿਹਾ ਸੀ, "ਪ੍ਰਧਾਨ ਮੰਤਰੀ ਮੋਦੀ ਨੇ ਮੇਰੇ ਅਤੇ ਮੇਰੇ ਪਤੀ ਗੌਰਵ ਸ਼ਾਹ ਨਾਲ ਇਕ ਗੀਤ ਲਿਖਿਆ ਹੈ।"