
ਹਾਈ ਵੋਲਟੇਜ ਕਰੰਟ ਦੀ ਲਪੇਟ ਵਿਚ ਆਉਣ ਕਾਰਨ ਪ੍ਰਭਾਵਤ ਹੋਈ ਸੀ ਅੱਖ
World's first eye transplant Declared: ਦੁਨੀਆਂ ਭਰ ਵਿਚ ਪਹਿਲੀ ਵਾਰ ਅੱਖਾਂ ਦਾ ਟਰਾਂਸਪਲਾਂਟ ਕੀਤਾ ਗਿਆ ਹੈ। ਬੀਬੀਸੀ ਦੀ ਰੀਪੋਰਟ ਮੁਤਾਬਕ ਅਮਰੀਕਾ ਦੇ ਨਿਊਯਾਰਕ ਵਿਚ ਪਹਿਲੀ ਵਾਰ ਡਾਕਟਰਾਂ ਦੀ ਟੀਮ ਨੇ ਚਿਹਰੇ ਦੀ ਸਰਜਰੀ ਦੌਰਾਨ ਇਕ ਵਿਅਕਤੀ ਦੀ ਪੂਰੀ ਅੱਖ ਬਦਲ ਦਿਤੀ। ਇਹ ਆਪਰੇਸ਼ਨ ਕਰੀਬ 21 ਘੰਟੇ ਚੱਲਿਆ। ਕਰੀਬ 140 ਡਾਕਟਰਾਂ ਨੇ ਮਿਲ ਕੇ ਇਹ ਸਰਜਰੀ ਕੀਤੀ। ਹੁਣ ਤਕ, ਡਾਕਟਰ ਸਿਰਫ ਕੋਰਨੀਆ (ਅੱਖ ਦੀ ਅਗਲੀ ਪਰਤ) ਨੂੰ ਟ੍ਰਾਂਸਪਲਾਂਟ ਕਰ ਰਹੇ ਹਨ। ਅੱਖ ਦੇ ਟਰਾਂਸਪਲਾਂਟ ਨੂੰ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ, ਪਰ ਅਜੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਆਵੇਗੀ ਜਾਂ ਨਹੀਂ।
NYU ਲੈਂਗੋਨ ਹੈਲਥ ਵਿਖੇ ਸਰਜੀਕਲ ਟੀਮ ਦੀ ਅਗਵਾਈ ਕਰ ਰਹੇ ਡਾ. ਐਡੁਆਰਡੋ ਰੋਡਰਿਗਜ਼ ਨੇ ਕਿਹਾ - ਟ੍ਰਾਂਸਪਲਾਂਟ ਕੀਤੀ ਅੱਖ ਸਿਹਤਮੰਦ ਹੈ। ਖੂਨ ਰੈਟੀਨਾ (ਅੱਖ ਦਾ ਉਹ ਹਿੱਸਾ ਜੋ ਦਿਮਾਗ ਨੂੰ ਚਿੱਤਰ ਭੇਜਦਾ ਹੈ) ਵੱਲ ਵਹਿ ਰਿਹਾ ਹੈ। ਇਹ ਇਕ ਸਕਾਰਾਤਮਕ ਸੰਕੇਤ ਹੈ। ਟਰਾਂਸਪਲਾਂਟ ਕੀਤੀ ਅੱਖ ਸਰਜਰੀ ਦੇ 6 ਮਹੀਨਿਆਂ ਦੇ ਅੰਦਰ ਚੰਗੀ ਤਰ੍ਹਾਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਮਰੀਜ਼ ਦੇਖ ਸਕੇਗਾ ਜਾਂ ਨਹੀਂ।
ਮਰੀਜ਼ ਦਾ ਨਾਂ ਐਰੋਨ ਜੇਮਸ ਹੈ। 2021 ਵਿਚ ਉਹ ਇਕ ਹਾਈ ਵੋਲਟੇਜ ਲਾਈਨ ਦੁਆਰਾ ਬਿਜਲੀ ਕਰੰਟ ਦੀ ਲਪੇਟ ਵਿਚ ਆ ਗਿਆ ਸੀ। ਇਸ ਕਾਰਨ ਉਸ ਦੇ ਚਿਹਰੇ ਦਾ ਖੱਬਾ ਪਾਸਾ, ਨੱਕ, ਮੂੰਹ ਅਤੇ ਖੱਬੀ ਅੱਖ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਈ।
ਡਾਕਟਰਾਂ ਨੇ ਕਿਹਾ ਕਿ ਜੇਮਸ ਨੂੰ 7200 ਵੋਲਟ ਦਾ ਝਟਕਾ ਲੱਗਾ ਸੀ। ਕਾਫੀ ਮਿਹਨਤ ਤੋਂ ਬਾਅਦ ਚਿਹਰੇ ਦੀ ਸਰਜਰੀ ਕੀਤੀ ਗਈ ਅਤੇ ਉਸ ਦਾ ਅੱਧਾ ਚਿਹਰਾ ਬਦਲ ਦਿਤਾ ਗਿਆ। ਇਸ ਦੌਰਾਨ ਖੱਬੀ ਅੱਖ ਵੀ ਬਦਲ ਗਈ। ਬੀਬੀਸੀ ਮੁਤਾਬਕ 30 ਸਾਲਾ ਵਿਅਕਤੀ ਨੇ ਜੇਮਸ ਨੂੰ ਅਪਣਾ ਚਿਹਰਾ ਅਤੇ ਅੱਖਾਂ ਦਾਨ ਕੀਤੀਆਂ ਹਨ।
(For more news apart from World's first eye transplant Declared, stay tuned to Rozana Spokesman)