
ਦੱਖਣ ਅਫਰੀਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ 'ਚ ਚਾਰ ਬੱਬਰ ਸ਼ੇਰ ਸੜਕ 'ਤੇ ਸ਼ਰੇਆਮ ਚਲਦੇ ਵਿੱਖ ਰਹੇ ਹਨ ਅਤੇ ਇਨ੍ਹਾਂ...
ਕੇਪ ਟਾਊਨ: ਦੱਖਣ ਅਫਰੀਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ 'ਚ ਚਾਰ ਬੱਬਰ ਸ਼ੇਰ ਸੜਕ 'ਤੇ ਸ਼ਰੇਆਮ ਚਲਦੇ ਵਿੱਖ ਰਹੇ ਹਨ ਅਤੇ ਇਨ੍ਹਾਂ ਬੱਬਰ ਸ਼ੇਰਾਂ ਦੇ ਪਿੱਛੇ ਗੱਡੀਆਂ ਹੌਲੀ-ਹੌਲੀ ਅੱਗੇ ਵੱਧ ਰਹੀਆਂ ਹਨ ਅਤੇ ਦੂਜੀ ਪਾਸਿਓ ਆਉਂਦੀ ਗੱਡੀਆਂ ਵੀ ਵੱਡੀ ਸਾਵਧਾਨੀ ਨਾਲ ਬੱਬਰ ਸ਼ੇਰਾਂ ਦੇ ਕੋਲੋਂ ਹੋ ਕੇ ਗੁਜ਼ਰ ਰਹੀਆਂ ਹਨ।
Lions
ਦੱਸ ਦਈਏ ਕਿ ਦੇਖਣ 'ਚ ਇਹ ਵੀਡੀਓ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ, ਪਰ ਇਸ ਗੱਲ ਤੋਂ ਮਨਾਹੀ ਨਹੀਂ ਕੀਤਾ ਜਾ ਸਕਦਾ ਕਿ ਬੱਬਰ ਸ਼ੇਰਾਂ ਦੇ ਨੇੜੇ ਤੇੜੇ ਚੱਲ ਰਹੀ ਗੱਡੀਆਂ 'ਚ ਮੌਜੂਦ ਲੋਕਾਂ ਦੀਆਂ ਸਾਹਾਂ ਥੰਮ ਗਈਆਂ ਹੋਣਗੀਆਂ। ਇਹ ਵੀਡੀਓ ਸੱਭ ਤੋਂ ਪਹਿਲਾਂ ਫੇਸਬੁਕ 'ਤੇ Lions of Kruger Park And Sabi Sand ਨਾਮ ਦੇ ਪੇਜ ਨੇ ਦੋ ਹਫਤੇ ਪਹਿਲਾਂ ਸ਼ੇਅਰ ਕੀਤਾ ਸੀ ਅਤੇ ਇਸ ਨੂੰ ਦੱਖਣ ਅਫਰੀਕਾ ਦੇ ਕਰੁਗਰ ਨੈਸ਼ਨਲ ਪਾਰਕ ਦਾ ਦੱਸਿਆ ਜਾ ਰਿਹਾ ਹੈ।
Lions
ਇਸ ਵਾਇਰਲ ਵੀਡੀਓ ਨੂੰ ਹੁਣੇ ਤੱਕ 20 ਲੱਖ ਲੋਕਾਂ ਨੇ ਵੇਖਿਆ ਅਤੇ 28 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਕੀਤਾ ਹੈ। ਜੋ ਵੀ ਇਸ ਵੀਡੀਓ ਨੂੰ ਵੇਖ ਤਾਂ ਸਾਰੇ ਲੋਕ ਹੈਰਾਨ ਹੋ ਰਹੇ ਹਨ ਸਘਣੀ ਅਬਾਦੀ ਵਾਲੀ ਥਾਂ 'ਤੇ ਬੱਬਰ ਸ਼ੇਰ ਕਿਵੇਂ ਮਸਤ ਚਾਲ ਚੱਲ ਰਿਹਾ ਹੈ।