
ਅਮਰੀਕੀ ਕਾਂਗਰੇਸ਼ਨਲ ਰਿਸਰਚ ਸਰਵਿਸ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਥੇ ਗਰੀਨ ਕਾਰਡ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਨੂੰ 10 ਸਾਲ ...
ਵਾਸ਼ਿੰਗਟਨ : ਅਮਰੀਕੀ ਕਾਂਗਰੇਸ਼ਨਲ ਰਿਸਰਚ ਸਰਵਿਸ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਥੇ ਗਰੀਨ ਕਾਰਡ ਲਈ ਅਪਲਾਈ ਕਰਨ ਵਾਲੇ ਭਾਰਤੀਆਂ ਨੂੰ 10 ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਗਰੀਨ ਕਾਰਡ ਨੂੰ ਲੈ ਕੇ ਬਣ ਰਹੇ ਨਵੇਂ ਨਿਯਮਾਂ ਵਿਚ ਦੇਸ਼ ਆਧਾਰਿਤ ਕੋਟਾ ਸਿਸਟਮ ਨੂੰ ਖਤਮ ਕਰਨ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਅਤੇ ਚੀਨ ਦੇ ਲੋਕਾਂ ਨੂੰ ਇਸ ਕੋਟਾ ਸਿਸਟਮ ਦਾ ਸੱਭ ਤੋਂ ਜ਼ਿਆਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਅਮਰੀਕੀ ਗਰੀਨ ਕਾਰਡ ਪਾਉਣ ਵਾਲੇ ਨੂੰ ਸਾਰੀ ਉਮਰ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ।
Apply
ਦੇਸ਼ ਆਧਾਰਿਤ ਕੋਟਾ ਸਿਸਟਮ ਖਤਮ ਹੋ ਜਾਣ ਨਾਲ ਭਾਰਤੀਆਂ ਅਤੇ ਚੀਨੀਆਂ ਨੂੰ ਸੱਭ ਤੋਂ ਜ਼ਿਆਦਾ ਫਾਇਦਾ ਹੋਣ ਦੀ ਉਮੀਦ ਹੈ। ਅਮਰੀਕੀ ਗਰੀਨ ਕਾਰਡ ਨੂੰ ਪਾਉਣ ਲਈ ਚੀਨੀ ਨਾਗਰਿਕਾਂ ਨੂੰ 11 ਸਾਲ 7 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਦੂਜੇ ਨੰਬਰ 'ਤੇ ਭਾਰਤੀ ਹਨ ਜਿਨ੍ਹਾਂ ਨੂੰ 9 ਸਾਲ 10 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਐਲ ਸਲਵਾਡੋਰ, ਗਵਾਟੇਮਾਲਾ ਅਤੇ ਹੁੰਡਰਾਸ ਦੇ ਨਾਗਰਿਕਾਂ ਨੂੰ 2 ਸਾਲ 10 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਵਿਅਤਨਾਮ ਦੇ ਨਾਗਰਿਕਾਂ ਨੂੰ ਅਮਰੀਕੀ ਗਰੀਨ ਕਾਰਡ ਪਾਉਣ ਲਈ 2 ਸਾਲ 8 ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
Application for Green Card
ਮੈਕਸਿਕੋ ਦੇ ਨਾਗਰਿਕਾਂ ਨੂੰ 2 ਸਾਲ ਅਤੇ ਬਾਕੀ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਗਰੀਨ ਕਾਰਡ ਲਈ ਡੇਢ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਧਿਆਨ ਯੋਗ ਹੈ ਕਿ ਕਾਰਜ ਆਧਾਰਿਤ ਅਤੇ ਪਰਵਾਰ ਆਧਾਰਿਤ ਗਰੀਨ ਕਾਰਡ ਦਾ 7 ਫ਼ੀ ਸਦੀ ਸਾਲਾਨਾ ਕੋਟਾ ਇਕ ਹੀ ਦੇਸ਼ ਦੇ ਨਾਗਰਿਕਾਂ ਨੂੰ ਦਿਤਾ ਜਾ ਸਕਦਾ ਹੈ। ਉਸ ਦੇਸ਼ ਦੀ ਅਬਾਦੀ ਨਾਲ ਇਸ ਦਾ ਕੋਈ ਲੈਣਾ - ਦੇਣਾ ਨਹੀਂ ਹੈ। ਇਸ ਸ਼੍ਰੇਣੀ ਵਿਚ ਸਾਲਾਨਾ ਸਿਰਫ਼ 10 ਹਜ਼ਾਰ ਇਮੀਗ੍ਰੈਂਟਸ ਨੂੰ ਗਰੀਨ ਕਾਰਡ ਦਿਤਾ ਜਾਂਦਾ ਹੈ।