
ਪੈਂਟਾਗਨ ਦੇ ਉੱਚ ਅਧਿਕਾਰੀ ਪੈਟ ਸ਼ਨਾਹਾਨ ਅਮਰੀਕੀ ਕਮਾਂਡਰਾਂ ਅਤੇ ਅਫ਼ਗਾਨਿਸਤਾਨ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਅਚਾਨਕ ਸੋਮਗਵਾਰ ਨੂੰ....
ਕਾਬੁਲ, 11 ਫ਼ਰਵਰੀ : ਪੈਂਟਾਗਨ ਦੇ ਉੱਚ ਅਧਿਕਾਰੀ ਪੈਟ ਸ਼ਨਾਹਾਨ ਅਮਰੀਕੀ ਕਮਾਂਡਰਾਂ ਅਤੇ ਅਫ਼ਗਾਨਿਸਤਾਨ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਅਚਾਨਕ ਸੋਮਗਵਾਰ ਨੂੰ ਅਫ਼ਗਾਨਿਸਤਾਨ ਪਹੁੰਚ ਗਏ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਵਧਾਉਣ ਦੇ ਯਤਨ ਤੇਜ਼ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਕਾਰਜਕਾਰੀ ਰੱਖਿਆ ਮੰਤਰੀ ਨਿਯੁਕਤ ਹੋਏ ਪੈਟ ਸ਼ਨਾਹਾਨ ਨੇ ਕਿਹਾ ਕਿ ਉਨ੍ਹਾਂ ਨੇ ਸੈਨਿਕਾਂ ਦੀ ਗਿਣਤੀ ਧੱਟ ਕਰਨ ਸਬੰਧੀ ਕੋਈ ਆਦੇਸ਼ ਨਹੀਂ ਦਿਤਾ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਦੀਆਂ ਮੰਗਾਂ ਦੀ ਸੂਚੀ ਵਿਚ ਇਹ ਮੰਗ ਸਭ ਤੋਂ ਪਹਿਲੇ ਨੰਬਰ ਤੇ ਹੈ।
ਸ਼ਨਾਹਾਨ ਨੇ ਕਿਹਾ ਕਿ ਉਹ ਇਸ ਗੱਲ ਬਾਤ ਤੋਂ ਖ਼ੁਸ਼ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਪਿਛਲੇ 17 ਸਾਲਾਂ ਤੋਂ ਜਾਰੀ ਯੁੱਧ ਨੂੰ ਖ਼ਤਮ ਕਰਨ ਲਈ ਸਾਰੀਆਂ ਸੰਭਾਵਨਾਵਾਂ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿਤਾ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਦੀਆਂ ਸ਼ਰਤਾਂ 'ਤੇ ਹਾਲੇ ਫ਼ੈਸਲਾ ਲਿਆ ਜਾਣਾ ਹੈ। ਗੌਰਤਲਬ ਹੈ ਕਿ ਤਾਲਿਬਾਨ, ਰਾਸ਼ਟਰਪਤੀ ਅਸ਼ਹਫ਼ ਗਨੀ ਦੀ ਸਰਕਾਰ ਨੂੰ ਅਵੈਧ ਕਰਾਰ ਦਿੰਦੇ ਹੋਏ ਉਨਾਂ ਨਾਲ ਗਲਬਾਤ ਤੋਂ ਇੰਕਾਰ ਕਰ ਚੁੱਕਾ ਹੈ ਪਰ ਵਾਸ਼ਿੰਗਟਨ ਇਸ ਗਤੀਰੋਧ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਹਾ ਹੈ।
ਵਾਸ਼ਿੰਗਟਨ ਤੋਂ .ਉਨ੍ਹਾਂ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਸ਼ਾਨਹਾਨ ਨੇ ਕਿਹਾ, ''ਅਫ਼ਗਾਨਿਸਤਾਨ ਦੇ ਲੋਕਾਂ ਨੂੰ ਇਸ ਗੱਲ ਦਾ ਫ਼ੈਸਲਾ ਲੈਣਾ ਹੈ ਕਿ ਅਫ਼ਗਾਨਿਸਤਾਨ ਕਿਵੇਂ ਦਾ ਦਿਖੇ। ਇਹ ਅਮਰੀਕਾ ਨਹੀਂ ਅਫ਼ਗਾਨਿਸਤਾਨ ਦੇ ਬਾਰੇ ਵਿਚ ਹੈ।'' ਅਫ਼ਗਾਨਿਸਤਾਨ ਵਿਚ ਸ਼ਾਂਤੀ ਵਾਰਤਾ ਲਈ ਪ੍ਰਸ਼ਾਸਨ ਦੇ ਵਿਸ਼ੇਸ਼ ਸਫ਼ੀਰ ਜਲਮੈ ਖ਼ਲੀਲਜਾਦ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਵਾਰਤਾ ਹਾਲੇ ਮੁਢਲੇ ਸਤਰ 'ਤੇ ਹੈ ਅਤੇ ਉਨ੍ਹਾਂ ਨੂੰ ਜੁਲਾਈ ਤਕ ਸਮਝੌਤਾ ਹੋਣ ਦੀ ਆਸ ਹੈ। ਅਫ਼ਗਾਨਿਸਤਾਨ ਵਿਚ ਜੁਲਾਈ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ। (ਪੀਟੀਆਈ)