
ਵੇਨੇਜ਼ੁਏਲਾ ਦੀਆਂ ਹਜ਼ਾਰਾਂ ਔਰਤਾਂ ਨੂੰ ਦੂਜੇ ਦੇਸ਼ਾਂ ਵਿਚ ਜਾ ਕੇ ਨੌਕਰੀ ਨਾ ਮਿਲਣ ਕਾਰਨ ਦੇਹ ਵੇਚਣ ਵਰਗੇ ਧੰਦੇ ਵਿਚ ਉਤਰਨ ਲਈ ਮਜ਼ਬੂਰ ਹੋਣਾ ਪਿਆ ।
ਕਰਾਕਸ : ਵੇਨੇਜ਼ੁਏਲਾ ਲੰਮੇ ਸਮੇਂ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਇਥੇ ਖਾਦ ਪਦਾਰਥਾਂ ਲਈ ਕਤਲੇਆਮ ਵੀ ਹੋ ਰਹੇ ਹਨ ਤੇ ਲੋਕ ਗੁਆਂਢੀ ਦੇਸ਼ਾਂ ਦੀ ਸ਼ਰਨ ਲੈ ਰਹੇ ਹਨ। ਸੱਭ ਤੋਂ ਮਾੜੀ ਗੱਲ ਇਹ ਹੈ ਕਿ ਇਥੇ ਦੀਆਂ ਔਰਤਾਂ ਨੂੰ ਦੇਹ ਵੇਚਣ ਜਿਹੇ ਬੇਵੱਸ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਮਹਿਲਾਵਾਂ ਨੇ ਕੌਮਾਂਤਰੀ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਅਪਣਾ ਦਰਦ ਬਿਆਨ ਕੀਤਾ ਹੈ।
Miss World 2011
ਦੋ ਸਾਲ ਪਹਿਲਾਂ ਇਕ ਕੰਮਕਾਜੀ ਨਰਸ ਨੇ ਪੇਸ਼ੇਵਰ ਪ੍ਰਵਾਸੀਆਂ ਦੀ ਤਰ੍ਹਾਂ ਅਪਣੀ ਮਾਂ ਅਤੇ ਤਿੰਨ ਬੱਚਿਆਂ ਨੂੰ ਵੇਨੇਜ਼ੁਏਲਾ ਵਿਚ ਹੀ ਛੱਡ ਕੇ ਕੋਲੰਬੀਆ ਵਿਖੇ ਸ਼ਰਨ ਲਈ। ਪਰ ਕੋਲੰਬੀਆ ਵਿਖੇ ਨਰਸ ਤਾਂ ਦੂਰ ਉਸ ਨੂੰ ਸਫਾਈ ਕਰਮਚਾਰੀ ਦੀ ਨੌਕਰੀ ਵੀ ਨਹੀਂ ਮਿਲੀ। ਜਿਸ ਕਾਰਨ ਇਸ ਮਹਿਲਾ ਨੂੰ ਦੇਹ ਵੇਚਣ ਦੇ ਧੰਦੇ ਵਿਚ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ। ਇਹ ਕੰਮ ਮੁਸ਼ਕਲ ਵੀ ਹੈ
Venezuela oil supply
ਤੇ ਖਤਰਨਾਕ ਵੀ। ਨਰਸ ਦਾ ਕੰਮ ਕਰਦੇ ਹੋਏ 15 ਦਿਨ ਦੀ ਕਮਾਈ ਵਿਚ ਉਹ ਸਿਰਫ ਇਕ ਪੈਕਟ ਆਟਾ ਹੀ ਖਰੀਦ ਸਕਦੀ ਸੀ। ਸਾਲਾਂ ਤੱਕ ਲੋਕਾਂ ਨੇ ਰਾਸ਼ਟਪਤੀ ਮੂਡਰੋ ਦਾ ਸਮਰਥਨ ਕੀਤਾ ਜਿਹਨਾਂ ਨੇ ਸਮਾਜਿਕ ਕੰਮਾਂ ਲਈ ਦੇਸ਼ ਅੰਦਰਲੇ ਤੇਲ ਦੇ ਖਜ਼ਾਨੇ ਦੀ ਵਰਤੋਂ ਕੀਤੀ। ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਕਾਰਨ ਅਰਥ ਵਿਵਸਥਾ
Venezuela's President Nicolas Maduro
ਖਰਾਬ ਹੋਣ ਲਗੀ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਤੇ ਹੁਣ ਉਹ ਵੀ ਉਹਨਾਂ ਲੋਕਾਂ ਵਿਚ ਹੀ ਸ਼ਾਮਲ ਹੋ ਗਈ ਹੈ। ਨਰਸ ਮੁਤਾਬਕ ਉਹ ਇਕਲੀ ਨਹੀਂ ਉਸ ਵਰਗੀਆਂ ਹਜ਼ਾਰਾਂ ਔਰਤਾਂ ਨੂੰ ਦੂਜੇ ਦੇਸ਼ਾਂ ਵਿਚ ਜਾ ਕੇ ਨੌਕਰੀ ਨਾ ਮਿਲਣ ਕਾਰਨ ਦੇਹ ਵੇਚਣ ਵਰਗੇ ਧੰਦੇ ਵਿਚ ਉਤਰਨ ਲਈ ਮਜ਼ਬੂਰ ਹੋਣਾ ਪਿਆ । ਇਕ ਹੋਰ ਔਰਤ ਨੇ ਦੱਸਿਆ ਕਿ ਉਹ ਅਪਣੇ 64 ਸਾਲ ਦੇ ਮਾਂ-ਬਾਪ
Venezuela’s crisis
ਨੂੰ ਛੱਡ ਕੇ ਬਿਹਤਰ ਭਵਿੱਖ ਦੀ ਆਸ ਵਿਚ ਕੋਲੰਬੀਆ ਪੁੱਜੀ ਸੀ। ਦੇਹ ਵੇਚਣ ਦੇ ਧੰਦੇ ਵਿਚ ਮਜ਼ਬੂਰੀ ਕਾਰਨ ਆਉਣਾ ਪਿਆ ਤੇ ਹੁਣ ਵੀ ਸਿਰਫ ਨਾਸ਼ਤੇ ਦਾ ਹੀ ਇੰਤਜ਼ਾਮ ਹੋ ਪਾਉਂਦਾ ਹੈ। ਦੱਸ ਦਈਏ ਕਿ ਵੇਨੇਜ਼ੁਏਲਾ ਨੇ ਸਾਲ 1955,1981,1984,1991,1995 ਅਤੇ 2011 ਦੌਰਾਨ ਵਿਸ਼ਵ ਸੁੰਦਰੀ ਮੁਕਾਬਿਲਆਂ ਵਿਚ ਖਿਤਾਬ 'ਤੇ ਕਬਜਾ ਕੀਤਾ ਹੈ।