
ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਇੱਕ ਡ੍ਰੋਨ ਹਮਲੇ ਵਿਚ ਸ਼ਨੀਵਾਰ ਨੂੰ ਬਾਲ - ਬਾਲ ਬਚ ਗਏ
ਕਰਾਕਸ, (ਵੇਨੇਜ਼ੁਏਲਾ) ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਇੱਕ ਡ੍ਰੋਨ ਹਮਲੇ ਵਿਚ ਸ਼ਨੀਵਾਰ ਨੂੰ ਬਾਲ - ਬਾਲ ਬਚ ਗਏ। ਲਾਈਵ ਟੀਵੀ 'ਤੇ ਭਾਸ਼ਣ ਦੇ ਦੌਰਾਨ ਨਿਕੋਲਸ ਦੇ ਨਜਦੀਕ ਵਿਸਫੋਟਕ ਸਮੱਗਰੀ ਨਾਲ ਭਰੇ ਕੁੱਝ ਡ੍ਰੋਨ ਗਿਰੇ। ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮਾਦੁਰੋ ਰਾਜਧਾਨੀ ਕਰਾਕਸ ਵਿਚ ਸੈਂਕੜੇ ਸਿਪਾਹੀਆਂ ਦੇ ਸਾਹਮਣੇ ਭਾਸ਼ਣ ਦੇ ਰਹੇ ਸਨ। ਹਾਲਾਂਕਿ ਰਾਸ਼ਟਰਪਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਚੋਟ ਨਹੀਂ ਲੱਗੀ ਹੈ। ਇਸ ਬਾਰੇ ਵਿਚ ਵੈਨੇਜ਼ੁਏਲਾ ਦੇ ਸੂਚਨਾ ਮੰਤਰੀ ਜਾਰਜ ਰੋਡਰਿਗਜ਼ ਨੇ ਕਿਹਾ ਕਿ ਇਹ ਹਮਲਾ ਮਾਦੁਰੋ ਉੱਤੇ ਕੀਤਾ ਗਿਆ ਸੀ।
Drone Attack on Venezuela Presidentਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ, ਪਰ 7 ਲੋਕ ਜਖ਼ਮੀ ਹੋ ਗਏ ਹਨ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਮਾਦੁਰੋ ਭਾਸ਼ਣ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਰੋਡਰਿਗਜ਼ ਨੇ ਘਟਨਾ ਦੇ ਕੁੱਝ ਮਿੰਟ ਬਾਅਦ ਹੀ ਕਿਹਾ ਕਿ ਸ਼ਾਮ 5:41 ਸਥਾਨਕ ਸਮੇਂ ਅਨੁਸਾਰ ਕੁੱਝ ਧਮਾਕੇ ਦੀ ਅਵਾਜ਼ ਸੁਣੀ ਗਈ। ਜਾਂਚ ਤੋਂ ਸਪੱਸ਼ਟ ਹੋਇਆ ਹੈ ਕਿ ਡ੍ਰੋਨ ਵਿਚ ਵਿਸਫੋਟਕ ਸਮੱਗਰੀ ਪਾਕੇ ਇਹ ਹਮਲਾ ਕੀਤਾ ਗਿਆ ਪਰ ਮੌਕੇ 'ਤੇ ਮੌਜੂਦ ਫਾਇਰ ਫਾਈਟਰਜ਼ ਨੇ ਇਸ ਹਮਲੇ ਨੂੰ ਨਕਾਮ ਕਰ ਦਿੱਤਾ। ਵੇਨੇਜ਼ੁਏਲਾ ਦੇ ਇਕ ਸਥਾਨਕ ਚੈਨਲ ਨੇ ਟਵਿਟਰ ਉੱਤੇ ਇੱਕ ਵੀਡੀਓ ਵੀ ਪੋਸਟ ਕੀਤਾ ਹੈ।
Drone Attack on Venezuela Presidentਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਜਿਵੇਂ ਹੀ ਧਮਾਕੇ ਦੀ ਆਵਾਜ਼ ਹੁੰਦੀ ਹੈ, ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਸਮੇਤ ਉੱਥੇ ਮੌਜੂਦ ਅਧਿਕਾਰੀ ਅਚਾਨਕ ਅਸਮਾਨ ਵੱਲ ਦੇਖਣ ਲੱਗਦੇ ਹਨ। ਧਮਾਕੇ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ ਅਤੇ ਫਿਰ ਕੈਮਰਾ ਮਾਦੁਰੋ ਤੋਂ ਹਟ ਜਾਂਦਾ ਹੈ। ਰਿਪੋਰਟਸ ਦੇ ਮੁਤਾਬਕ, ਜਿੱਥੇ ਮਾਦੁਰੋ ਭਾਸ਼ਣ ਦੇ ਰਹੇ ਸਨ, ਉੱਥੇ ਆਸਪਾਸ ਦੇ ਘਰਾਂ ਵਿਚ ਕੁੱਝ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਮਿਲੇ ਹਨ। ਵੇਨੇਜ਼ੁਏਲਾ ਦੀ ਸਰਕਾਰ ਮਾਦੁਰੋ ਉੱਤੇ ਹਮਲੇ ਨੂੰ ਲੈ ਕੇ ਵਿਰੋਧੀ ਆਂਦੋਲਨਕਾਰੀਆਂ ਉੱਤੇ ਇਲਜ਼ਾਮ ਲਗਾ ਰਹੀ ਹੈ।