
ਇੰਜਣ ’ਚ ਲੱਗੀ ਅੱਗ ਨੂੰ ਹਾਦਸੇ ਦਾ ਸੰਭਾਵਤ ਕਾਰਨ ਦਸਿਆ ਜਾ ਰਿਹਾ ਹੈ
ਮਾਸਕੋ: ਰੂਸ ਦਾ ਇਕ ਫੌਜੀ ਜਹਾਜ਼ ਮੰਗਲਵਾਰ ਨੂੰ ਪਛਮੀ ਰੂਸ ਦੇ ਇਕ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਜਹਾਜ਼ ’ਚ 15 ਲੋਕ ਸਵਾਰ ਸਨ।
ਮੰਤਰਾਲੇ ਮੁਤਾਬਕ ਆਈ.ਐਲ.-76 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਚਾਲਕ ਦਲ ਦੇ 8 ਮੈਂਬਰ ਅਤੇ 7 ਮੁਸਾਫ਼ਰ ਸਵਾਰ ਸਨ। ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਉਡਾਣ ਭਰਨ ਦੌਰਾਨ ਇੰਜਣ ’ਚ ਲੱਗੀ ਅੱਗ ਨੂੰ ਹਾਦਸੇ ਦਾ ਸੰਭਾਵਤ ਕਾਰਨ ਦਸਿਆ ਜਾ ਰਿਹਾ ਹੈ।