
ਕੰਪਨੀ ਭਾਰਤ ਸਮੇਤ ਪੂਰੀ ਦੁਨੀਆਂ 'ਚ ਹੋਣ ਵਾਲੀਆਂ ਚੋਣਾਂ ਦੀ ਪਵਿੱਤਰਤਾ ਯਕੀਨੀ ਕਰਨ ਲਈ ਵਚਨਬੱਧ ਹੈ।
ਬਰਤਾਨੀਆ ਦੀ ਡੇਟਾ ਫ਼ਰਮ ਕੈਂਬਰਿਜ ਐਨਾਲਿਟੀਕਾ ਦੇ ਕਥਿਤ ਤੌਰ 'ਤੇ ਫ਼ੇਸਬੁਕ ਪ੍ਰਯੋਗਕਰਤਾਵਾਂ ਦੀ ਨਿਜੀ ਜਾਣਕਾਰੀ ਚੋਰੀ ਕਰਨ ਦੇ ਮਾਮਲੇ 'ਚ ਅਮਰੀਕੀ ਸੰਸਦ ਸਾਹਮਣੇ ਅੱਜ ਪੇਸ਼ ਹੋਏ ਫ਼ੇਸਬੁਕ ਦੇ ਸੰਸਥਾਪਤ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਸਮੇਤ ਪੂਰੀ ਦੁਨੀਆਂ 'ਚ ਹੋਣ ਵਾਲੀਆਂ ਚੋਣਾਂ ਦੀ ਪਵਿੱਤਰਤਾ ਯਕੀਨੀ ਕਰਨ ਲਈ ਵਚਨਬੱਧ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਦੀ ਮੁਹਿੰਮ ਨਾਲ ਜੁੜੀ ਡੇਟਾ ਫ਼ਰਮ ਕੈਂਬਰਿਜ ਐਨਾਲਿਟਿਕਾ ਨੂੰ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ 'ਚ 8.7 ਕਰੋੜ ਪ੍ਰਯੋਗਕਰਤਾਵਾਂ ਦੀਆਂ
Mark Zukerberg
ਨਿਜੀ ਜਾਣਕਾਰੀਆਂ ਇਕੱਠੀਆਂ ਕਰਨ ਤੋਂ ਰੋਕਣ 'ਚ ਨਾਕਾਮ ਰਹਿਣ ਮਗਰੋਂ ਅਮਰੀਕੀ ਸੰਸਦ 'ਚ ਜ਼ੁਕਰਬਰਗ ਪੇਸ਼ ਹੋਣ ਲਈ ਕਿਹਾ ਗਿਆ ਸੀ। ਜ਼ੁਕਰਬਰਗ ਨੇ ਕਿਹਾ, ''ਇਹ ਕੁੱਝ ਵੱਡੇ ਮਸਲੇ ਹਨ ਜਿਨ੍ਹਾਂ ਦਾ ਸਾਹਮਣਾ ਕੰਪਨੀ ਕਰ ਰਹੀ ਹੈ ਅਤੇ ਇਸ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ। ਇਹ ਸਾਲ 2018 'ਚ ਮੇਰੀਆਂ ਪਹਿਲਾਂ 'ਚੋਂ ਇਕ ਹੈ।'' ਉਨ੍ਹਾਂ ਕਿਹਾ ਕਿ ਫ਼ੇਸਬੁਕ ਅਮਰੀਕਾ, ਭਾਰਤ, ਬ੍ਰਾਜ਼ੀਲ ਅਤੇ ਪਾਕਿਸਤਾਨ ਵਰਗੇ ਦੇਸ਼ਾਂ 'ਚ ਹੋਣ ਵਾਲੀਆਂ ਚੋਣਾਂ ਦੀ ਪਵਿੱਤਰਤਾ ਯਕੀਨੀ ਕਰਨ ਲਈ ਕਦਮ ਚੁੱਕ ਰਹੀ ਹੈ। (ਪੀਟੀਆਈ)