
ਅਦਾਲਤ ਨੇ ਕਿਹਾ ਕਿ ਉਨ੍ਹਾਂ ਦਾ ਅਪਰਾਧ ਅਪਣੇ ਲੜਕੇ ਨੂੰ ਘਰ ਵਿਚ ਬੰਦੂਕ ਤਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਹੈ।
US News: ਆਕਸਫੋਰਡ, ਮਿਸ਼ੀਗਨ ਵਿਚ 2021 ’ਚ ਇਕ ਸਕੂਲ ਗੋਲੀਬਾਰੀ ਵਿਚ ਚਾਰ ਵਿਦਿਆਰਥੀਆਂ ਦੀ ਹਤਿਆ ਕਰਨ ਵਾਲੇ ਇਕ ਨੌਜਵਾਨ ਦੇ ਮਾਪਿਆਂ ਨੂੰ 10 ਤੋਂ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹ ਜਾਣਕਾਰੀ ਸੀਐਨਐਨ ਦੀ ਰਿਪੋਰਟ ਵਿਚ ਦਿਤੀ ਗਈ ਹੈ।
ਉਹ ਪਹਿਲੇ ਮਾਤਾ-ਪਿਤਾ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਦੁਆਰਾ ਕੀਤੀ ਗਈ ਗੋਲੀਬਾਰੀ ਲਈ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਉਨ੍ਹਾਂ ਦਾ ਅਪਰਾਧ ਅਪਣੇ ਲੜਕੇ ਨੂੰ ਘਰ ਵਿਚ ਬੰਦੂਕ ਤਕ ਪਹੁੰਚ ਕਰਨ ਦੀ ਇਜਾਜ਼ਤ ਦੇਣਾ ਹੈ। ਹਾਲਾਂਕਿ ਜੇਮਜ਼ ਅਤੇ ਜੈਨੀਫਰ ਕਰੰਬਲੀ 'ਤੇ ਵੱਖਰੇ ਤੌਰ 'ਤੇ ਮੁਕੱਦਮਾ ਚਲਾਇਆ ਗਿਆ ਸੀ, ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੂੰ ਓਕਲੈਂਡ ਕਾਉਂਟੀ ਦੇ ਅਦਾਲਤ ਵਿਚ ਇਕੱਠੇ ਸਜ਼ਾ ਸੁਣਾਈ ਗਈ ਸੀ।
ਗੋਲੀਬਾਰੀ ਵਿਚ ਮਾਰੇ ਗਏ ਚਾਰ ਵਿਦਿਆਰਥੀਆਂ ਦੇ ਕਈ ਪਰਿਵਾਰਕ ਮੈਂਬਰਾਂ ਨੇ ਜੱਜ ਵਲੋਂ ਸਜ਼ਾ ਦਾ ਐਲਾਨ ਕਰਨ ਤੋਂ ਪਹਿਲਾਂ ਭਾਵਨਾਤਮਕ ਬਿਆਨ ਦਿਤੇ। ਜਸਟਿਨ ਸ਼ਿਲਿੰਗ ਦੀ ਮਾਂ ਨੇ ਕਿਹਾ ਕਿ ਜੇਮਜ਼ ਅਤੇ ਜੈਨੀਫਰ ਦੋਵੇਂ ਅਪਣੇ ਪੁੱਤਰ ਨੂੰ ਘਾਤਕ ਗੋਲੀਬਾਰੀ ਕਰਨ ਤੋਂ ਰੋਕਣ ਲਈ ਵਿਚ ਅਸਫਲ ਰਹੇ। ਇਸ ਘਟਨਾ ਨੇ ਸਾਰਿਆਂ ਨੂੰ ਤਬਾਹ ਕਰ ਦਿਤਾ ਹੈ। ਇਕ ਹੋਰ ਪੀੜਤ ਦੇ ਪਿਤਾ ਨੇ ਕਿਹਾ ਕਿ ਕਰੰਬਲੀਜ਼ ਦੋਸ਼ਾਂ ਨੂੰ ਟਾਲਦੇ ਰਹੇ।
ਅਦਾਲਤ ਨੂੰ ਦਿਤੇ ਬਿਆਨ ਵਿਚ, ਜੈਨੀਫਰ ਕਰੰਬਲੀ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਸ ਦਾ ਪਿਛਲਾ ਬਿਆਨ, ਜੋ ਉਸ ਨੇ ਫਰਵਰੀ ਵਿਚ ਆਪਣੇ ਮੁਕੱਦਮੇ ਦੌਰਾਨ ਅਪਣੇ ਬਚਾਅ ਵਿਚ ਦਿਤਾ ਸੀ, ਨੂੰ ਪੂਰੀ ਤਰ੍ਹਾਂ ਗਲਤ ਸਮਝਿਆ ਗਿਆ ਸੀ। ਜੇਮਜ਼ ਕਰੰਬਲੀ ਨੇ ਪੀੜਤਾਂ ਤੋਂ ਮੁਆਫੀ ਵੀ ਮੰਗੀ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਬੇਟਾ ਸਕੂਲ ਵਿਚ ਗੋਲੀ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।
(For more Punjabi news apart from Parents of Michigan school shooter sentenced to prison, stay tuned to Rozana Spokesman)