
ਕੁਵੈਤ ਵਿਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਮੌਤ ਭਾਰਤ ਦੇ ਇਕ ਡੈਂਟਿਸਟ ਦੀ ਹੋ ਗਈ। ਕੁਵੈਤ ਵਿਚ ਕੋਰੋਨਾ ਵਾਇਰਸ ਨਾਲ ਇਹ ਦੂਜੇ ਡਾਕਟਰ ਦੀ ਮੌਤ ਹੋਈ ਹੈ
ਦੁਬਈ, 11 ਮਈ: ਕੁਵੈਤ ਵਿਚ ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਮੌਤ ਭਾਰਤ ਦੇ ਇਕ ਡੈਂਟਿਸਟ ਦੀ ਹੋ ਗਈ। ਕੁਵੈਤ ਵਿਚ ਕੋਰੋਨਾ ਵਾਇਰਸ ਨਾਲ ਇਹ ਦੂਜੇ ਡਾਕਟਰ ਦੀ ਮੌਤ ਹੋਈ ਹੈ। ਕੁਵੈਤ ਦੇ ਸਮਾਚਾਰਾਂ ਅਨੁਸਾਰ 54 ਸਾਲਾ ਡਾ. ਵਾਸੂਦੇਵ ਰਾਵ ਦੀ ਮੌਤ ਸਨਿਚਰਵਰਾ ਨੂੰ ਜਾਬੇਰ ਹਸਪਤਾਲ ਵਿਚ ਇਲਾਜ ਦੇ ਦੌਰਾਨ ਹੋ ਗਈ। ਉਹ 15 ਸਾਲਾਂ ਤੋਂ ਕੁਵੈਤ ਵਿਚ ਦੰਦਾਂ ਦੇ ਮਾਹਿਰ ਵਜੋਂ ਨੌਕਰੀ ਕਰ ਰਹੇ ਸਨ।
File photo
ਕੁਵੈਤ ਦੀ ਇਕ ਤੇਲ ਕੰਪਨੀ ਵਿਚ ਇਹ ਦੰਦਾਂ ਦੇ ਡਾਕਟਰ ਦੇ ਰੂਪ ਵਿਚ ਸੇਵਾ ਦੇ ਰਹੇ ਸੀ। ਕੁਵੈਤ ਦੀ ਡੈਂਟਿਸਟ ਸੰਸਥਾ ਨੇ ਡਾਕਟਰ ਵਾਸੂਦੇਵ ਦੇ ਦਿਹਾਂਤ ਉਤੇ ਡੂੰਘਾ ਦੁੱਖ ਸਾਂਝਾ ਕੀਤਾ ਹੈ। ਗਲਫ਼ ਨਿਊਜ਼ ਦੇ ਖ਼ਬਾਰ ਅਨੁਸਾਰ ਸ਼ੁਕਰਵਾਰ ਨੂੰ ਮਿਸਰ ਦੇ ਈ. ਐਨ. ਟੀ. ਮਾਹਿਰ ਡਾ. ਤਾਰਿਕ ਹੁਸੈਨ ਮੁਖਮੀਰ ਦੀ ਵਾਇਰਸ ਕਾਰਨ ਮੌਤ ਹੋ ਗਈ ਸੀ। (ਪੀਟੀਆਈ)