
ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਜਹਾਜ਼ ਨੇ ਬੁਡਾਪੇਸਟ 'ਚ ਐਮਰਜੈਂਸੀ ਲੈਂਡਿੰਗ ਕਰਵਾਈ।
ਨਿਊਯਾਰਕ: ਅਮਰੀਕਾ ਦੇ ਇਸਤਾਂਬੁਲ ਤੋਂ ਨਿਊਯਾਰਕ ਜਾ ਰਹੀ ਤੁਰਕੀ ਏਅਰਲਾਈਨਜ਼ ਦੀ ਫਲਾਈਟ 'ਚ ਬੇਹੋਸ਼ ਹੋਣ ਮਗਰੋਂ 11 ਸਾਲਾ ਬੱਚੇ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਨੇ ਕੱਲ੍ਹ ਸਵੇਰੇ ਇਸਤਾਂਬੁਲ ਤੋਂ ਉਡਾਣ ਭਰੀ ਸੀ। ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਜਹਾਜ਼ ਨੇ ਬੁਡਾਪੇਸਟ 'ਚ ਐਮਰਜੈਂਸੀ ਲੈਂਡਿੰਗ ਕਰਵਾਈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’
ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਟੀਮ ਏਅਰਪੋਰਟ 'ਤੇ ਮੌਜੂਦ ਸੀ, ਜੋ ਫਲਾਈਟ ਦੇ ਲੈਂਡ ਹੁੰਦੇ ਹੀ ਬੱਚੇ ਨੂੰ ਦੇਖਣ ਲਈ ਪਹੁੰਚ ਗਈ ਸੀ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਰੀਪੋਰਟਾਂ ਅਨੁਸਾਰ, ਫਲਾਈਟ TK003 ਦੇ ਬੁਡਾਪੇਸਟ ਵਿਚ ਉਤਰਨ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਸੇਵਾ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਦੁਬਈ ਵਿਚ ਜਾਨ ਗਵਾਉਣ ਵਾਲੇ ਪੰਜਾਬੀ ਨੌਜੁਆਨ ਦਾ 19 ਦਿਨਾਂ ਬਾਅਦ ਹੋਇਆ ਅੰਤਮ ਸਸਕਾਰ
ਫਲਾਈਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:56 ਵਜੇ ਇਸਤਾਂਬੁਲ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਬਾਅਦ ਬੱਚਾ ਬੀਮਾਰ ਹੋ ਗਿਆ। ਖਬਰਾਂ ਮੁਤਾਬਕ ਮ੍ਰਿਤਕ ਬੱਚਾ ਅਮਰੀਕਾ ਦਾ ਰਹਿਣ ਵਾਲਾ ਸੀ ਜੋ ਆਪਣੇ ਪਰਿਵਾਰ ਨਾਲ ਫਲਾਈਟ 'ਚ ਮੌਜੂਦ ਸੀ। ਦਸਿਆ ਜਾ ਰਿਹਾ ਹੈ ਕਿ ਇਹ ਬੱਚਾ ਅਪਾਹਜ ਸੀ। ਫਿਲਹਾਲ ਬੱਚੇ ਦੀ ਮੌਤ ਦਾ ਕਾਰਨ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੈ।