
ਰਵਾਇਤੀ ਲਿਬਾਸ ਅਤੇ ਸਿਰ ਉਤੇ ਦੁਪੱਟਾ, ਦੇਖਣ ਵਿਚ ਉਹ ਅਪਣੀ ਉਮਰ ਦੀ ਹੋਰ ਲਡ਼ਕੀਆਂ ਵਰਗੀ ਹੀ ਲਗਦੀ ਹੈ, ਪਰ ਪੱਕੇ ਇਰਾਦੇ ਨਾਲ ਭਰੀਆਂ ਅੱਖਾਂ, ਕੁੱਝ ਕਰ ਦਿਖਾਉਣ ਦਾ...
ਰਵਾਇਤੀ ਲਿਬਾਸ ਅਤੇ ਸਿਰ ਉਤੇ ਦੁਪੱਟਾ, ਦੇਖਣ ਵਿਚ ਉਹ ਅਪਣੀ ਉਮਰ ਦੀ ਹੋਰ ਲਡ਼ਕੀਆਂ ਵਰਗੀ ਹੀ ਲਗਦੀ ਹੈ, ਪਰ ਪੱਕੇ ਇਰਾਦੇ ਨਾਲ ਭਰੀਆਂ ਅੱਖਾਂ, ਕੁੱਝ ਕਰ ਦਿਖਾਉਣ ਦਾ ਹੌਂਸਲਾ ਮਲਾਲਾ ਯੁਸੁਜਈ ਨੂੰ ਖਾਸ ਬਣਾਉਂਦੇ ਹਨ। ਸੱਭ ਤੋਂ ਘੱਟ ਉਮਰ ਵਿਚ ਨੋਬਲ ਐਵਾਰਡ ਹਾਸਲ ਕਰਨ ਵਾਲੀ ਮਲਾਲਾ ਸਿੱਖਿਆ ਦੇ ਹੱਕ ਲਈ ਲੜ ਰਹੀ ਹੈ।
Malala Yousafzai
12 ਜੁਲਾਈ 1997 ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਸਵਾਤ ਇਲਾਕੇ ਵਿਚ ਇਕ ਅਧਿਆਪਕ ਜਿਆਦੁਦਦੀਨ ਯੁਸੂਫਜਈ ਦੇ ਇਥੇ ਮਲਾਲਾ ਦਾ ਜਨਮ ਹੋਇਆ। ਉਸ ਸਮੇਂ ਲਡ਼ਕੀਆਂ ਨੂੰ ਸਕੂਲ ਭੇਜਣ ਦਾ ਚਲਨ ਜ਼ਿਆਦਾ ਨਹੀਂ ਸੀ, ਪਰ ਛੋਟੀ ਜਿਹੀ ਮਲਾਲਾ ਅਪਣੇ ਵੱਡੇ ਭਰਾ ਦਾ ਹੱਥ ਫੜ੍ਹ ਕੇ ਸਕੂਲ ਜਾਂਦੀ ਸੀ ਅਤੇ ਖੂਬ ਮਨ ਲਗਾ ਕੇ ਪੜ੍ਹਾਈ ਕਰਦੀ ਸੀ।
Malala Yousafzai
ਇਸ ਵਿਚ ਤਾਲਿਬਾਨ ਨੇ ਅਫਗਾਨਿਸਤਾਨ ਤੋਂ ਅੱਗੇ ਵੱਧਦੇ ਹੋਏ ਜਦੋਂ ਪਾਕਿਸਤਾਨ ਦੇ ਵੱਲ ਕਦਮ ਵਧਾਇਆ ਤਾਂ ਸਵਾਤ ਦੇ ਕਈ ਇਲਾਕੀਆਂ ਉਤੇ ਕਬਜ਼ਾ ਕਰਨ ਤੋਂ ਬਾਅਦ ਸਕੂਲਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿਤਾ। 2001 ਤੋਂ 2009 ਦੇ ਵਿਚ ਅੰਦਾਜਨ ਉਨ੍ਹਾਂ ਨੇ ਚਾਰ ਸੌ ਸਕੂਲ ਢਾਹ ਦਿਤੇ। ਇਹਨਾਂ ਵਿਚੋਂ 70 ਫ਼ੀ ਸਦੀ ਸਕੂਲ ਲਡ਼ਕੀਆਂ ਦੇ ਸਨ। ਲਡ਼ਕੀਆਂ ਦੇ ਬਾਹਰ ਨਿਕਲਣ ਅਤੇ ਸਕੂਲ ਜਾਣ ਉਤੇ ਰੋਕ ਲਗਾ ਦਿਤੀ ਗਈ।
Malala Yousafzai
ਕਾਰ 'ਚ ਗੀਤ ਵਜਾਉਣ ਤੋਂ ਲੈ ਕੇ ਸੜਕਾਂ 'ਤੇ ਖੇਡਣ ਤੱਕ ਵੀ ਪਾਬੰਦੀ ਲਗਾ ਦਿਤੀ ਗਈ। ਇਸ ਦੌਰਾਨ ਇਕ ਉਰਦੂ ਚੈਨਲ ਉਤੇ ‘ਗੁੱਲ ਮਕਈ’ ਨਾਮ ਦੀ ਲੜਕੀ ਨੇ ਦੁਨੀਆਂ ਨੂੰ ਤਾਲਿਬਾਨ ਦੇ ਰਾਜ ਵਿਚ ਜ਼ਿੰਦਗੀ 'ਚ ਚਲ ਰਹੀਆਂ ਦੁਖ ਭਰੀਆਂ ਗੱਲਾਂ ਦਸਿਆਂ। ਖਾਸ ਤੌਰ ਉਹਨਾਂ ਲਡ਼ਕੀਆਂ ਅਤੇ ਔਰਤਾਂ ਦੀ ਜ਼ਿੰਦਗੀ ਦੇ ਬਾਰੇ ਵਿਚ ਦੱਸਿਆ। ਸਾਲ 2009 'ਚ ਨਿਊਯੋਰਕ ਟਾਈਮਜ਼ ਨੇ ਮਲਾਲਾ 'ਤੇ ਇਕ ਫ਼ਿਲਮ ਵੀ ਬਣਾਈ ਸੀ।
Malala Yousafzai
ਡਾਇਰੀ ਜਨਵਰੀ ਤੋਂ ਮਾਰਚ 2009 ਦੇ ਵਿਚ ਦਸ ਕਿਸ਼ਤਾਂ ਵਿਚ ਬੀਬੀਸੀ ਉਰਦੂ ਦੀ ਵੈਬਸਾਈਟ ਉਤੇ ਪੋਸਟ ਹੋਈ ਅਤੇ ਦੁਨਿਆਂ ਭਰ ਵਿਚ ਹਲਚਲ ਮੱਚ ਗਿਆ। ਹਾਲਾਂਕਿ, ਕੁੱਝ ਸਮੇਂ ਤੱਕ ਇਹ ਰਹੱਸ ਹੀ ਬਣਿਆ ਰਿਹਾ ਕਿ ਗੁੱਲ ਮਕਈ ਆਖੀਰ ਹੈ ਕੌਣ, ਪਰ ਦਸੰਬਰ 2009 ਵਿਚ ਗੁੱਲ ਮਕਈ ਦੀ ਹਕੀਕਤ ਖੁੱਲਣ ਤੋਂ ਬਾਅਦ 11 ਸਾਲ ਦੀ ਛੋਟੀ ਜਿਹੀ ਮਲਾਲਾ ਤਾਲਿਬਾਨ ਦੇ ਨਿਸ਼ਾਨੇ ਉਤੇ ਆ ਗਈ।
Malala Yousafzai
09 ਅਕਤੂਬਰ 2012 ਨੂੰ ਤਾਲਿਬਾਨੀ ਅਤਿਵਾਦੀ ਉਸ ਬਸ ਵਿਚ ਵੜ ਗਏ ਜਿਸ ਵਿਚ 14 ਸਾਲ ਦੀ ਮਲਾਲਾ ਯੁਸੂਫਜਈ ਇਮਤਿਹਾਨ ਦੇ ਕੇ ਪਰਤ ਰਹੀ ਸੀ। ਉਨ੍ਹਾਂ ਨੇ ਮਲਾਲਾ ਦੇ ਸਿਰ ਉਤੇ ਗੋਲੀ ਮਾਰ ਦਿਤੀ। ਪਾਕਿਸਤਾਨ ਅਤੇ ਫਿਰ ਲੰਡਨ ਵਿਚ ਇਲਾਜ ਤੋਂ ਬਾਅਦ ਮਲਾਲਾ ਦੀ ਜਾਨ ਬੱਚ ਗਈ। ਉਨ੍ਹਾਂ ਨੂੰ 2014 ਵਿਚ ਭਾਰਤ ਦੇ ਬਾਲ ਅਧਿਕਾਰ ਕਰਮਚਾਰੀ ਕੈਲਾਸ਼ ਸਤਿਆਰਥੀ ਦੇ ਨਾਲ ਸੰਯੁਕਤ ਰੂਪ ਨਲਾ ਨੋਬਲ ਐਵਾਰਡ ਦਿਤਾ ਗਿਆ। ਉਨ੍ਹਾਂ ਨੇ ਸੱਭ ਤੋਂ ਘੱਟ ਉਮਰ ਵਿਚ ਦੁਨੀਆਂ ਦਾ ਇਹ ਸੱਭ ਤੋਂ ਇੱਜ਼ਤ ਵਾਲਾ ਐਵਾਰਡ ਹਾਸਲ ਕੀਤਾ।