
ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਗੁਜਰਾਤ 'ਚ ਭੂਚਾਲ ਦਾ ਕੇਂਦਰ
ਆਈਜਾਲ, 5 ਜੁਲਾਈ : ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਗੁਜਰਾਤ 'ਚ ਭੂਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦਾ ਭਚਾਊ ਸੀ। ਇਥੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਮਾਪੀ ਗਈ ਹੈ। ਉਥੇ ਦੂਸਰੇ ਪਾਸੇ ਉਤਰ ਪੂਰਬੀ ਭਾਰਤ ਦਾ ਮਿਜ਼ੋਰਮ ਸੂਬਾ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿਲ ਗਿਆ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲਾਜੀ ਮੁਤਾਬਕ ਮਿਜ਼ੋਰਮ ਦੇ ਚੰਫਈ ਖੇਤਰ 'ਚ ਇਸ ਭੂਚਾਲ ਦਾ ਕੇਂਦਰ ਸੀ। ਭੂਚਾਲ ਐਤਵਾਰ ਸ਼ਾਮ 5 ਵਜ ਕੇ 26 ਮਿੰਟ 'ਤੇ ਆਇਆ ਸੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ। ਭੂਚਾਲ ਦੇ ਝਟਕਿਆਂ ਦੇ ਡਰ ਤੋਂ ਲੋਕ ਘਰ ਤੋਂ ਬਾਹਰ ਨਿਕਲ ਆਏ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। (ਏਜੰਸੀ)