
ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ
ਮਿਲਾਨ: ਇਟਲੀ ਦੇ ਫੀਰੈਂਸੇ ਸ਼ਹਿਰ ਵਿਖੇ ਸਿੱਖ ਫੌਜੀਆਂ ਦਾ 81ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ) ਇਟਲੀ ਦੁਆਰਾ ਫੀਰੈਂਸੇ ਦੇ ਕਮੂਨੇ ਅਤੇ ਇਟਲੀ ਵੱਸਦੀ ਸੰਗਤ ਦੇ ਨਾਲ ਕੇ ਮਿਲਕੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਟਲੀ ਦੇ ਰਾਜ ਫੀਰੈਂਸੇ ਤੋਸਕਾਨਾ ਸ਼ਹਿਰ ਨੂੰ ਸਿਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ ਜੋ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ :) ਇਟਲੀ ਵਲੋਂ ਫੀਰੈਂਸੇ ਸ਼ਹਿਰ ਵਿਚ ਜੋ ਸਿਖ ਫੌਜੀ ਜੋ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ।
ਉਹਨਾਂ ਦਾ 81 ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਸੰਗਤੀ ਰੂਪ ਚ ਜਾਪ ਕੀਤੇ ਗਏ ਤੇ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ ਤੇ ਬਾਅਦ ਵਿਚ ਫੀਰੈਂਸੇ ਦੇ ਪ੍ਰਸ਼ਾਸ਼ਨ ਅਤੇ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਨੇ ਫੀਰੈਂਸੇ ਅਤੇ ਆਰੇਸੋ ਦੀ ਸੰਗਤ ਨੇ ਰਲ ਮਿਲਕੇ ਸ਼ਹੀਦਾਂ ਨੂੰ ਸ਼ਰਧਾਂਲੀ ਭੇਂਟ ਕੀਤੀ।ਸ਼ਰਧਾਂਲੀ ਕਰਨ ਵਾਲਿਆਂ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਿਤਨਾਮ ਸਿੰਘ, ਗੁਰਮੇਲ ਸਿੰਘ ਭੱਟੀ, ਇਕਬਾਲ ਸਿੰਘ , ਪਰਮਿੰਦਰ ਸਿੰਘ ਗੁਸਤਾਲਾ,ਚਰਨਜੀਤ ਸਿੰਘ ਫੀਰੈਂਸਾ, ਗੋਗਾ ਸਿੰਘ ਫੀਰੈਂਸਾ, ਤੇ ਯੂਥ ਕਲਬ ਫੀਰੈਂਸੇ, ਬਲਵਿੰਦਰ ਸਿੰਘ ਆਰੇਸੋ, ਗੁਰਵਿੰਦਰ ਸਿੰਘ ਤੇ ਦੀਪ ਸਿੰਘ ਤੇ ਫੋਟੋ ਗਰਾਫਰ ਰਮਨ ਕੁਮਾਰ ਸੁਜਾਰਾ ਵੀ ਸ਼ਾਮਲ ਹੋਏ ਤੇ ਫੀਰੈਂਸੇ ਸੰਗਤ ਵਲੋੰ ਬਾਹਰੋਂ ਆਈ ਸੰਗਤ ਨੂੰ ਗੁਰੂ ਕਾ ਲੰਗਰ ਵੀ ਵਰਤਾਇਆ. ਤੇ ਦੂਸਰੇ ਪਾਸੇ 11 ਅਗਸਤ ਨੂੰ ਕਾਮੂਨੇ ਦੀ ਫੀਰੈਂਸੇ ਨੇ ਵੀ ਆਪਣਾ 81ਵਾਂ ਆਜਾਦੀ ਦਿਵਸ ਮਨਾਇਆ, ਫੀਰੈਂਸੇ ਦੀ ਮੇਅਰ ਸਾਰਾ ਫੁਨਾਰੋ ਨੇ ਵੀ ਆਪਣੇ ਭਾਸ਼ਨ ਚ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਆ ਕੇ ਸਿੱਖ ਸਾਡੇ ਅਜਾਦੀ ਦਿਵਸ ਵਿਚ ਸ਼ਾਮਲ ਹੋਏ।