
ਚੀਨ ਵਿਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਇੰਨੀ ਜ਼ੋਰ ਨਾਲ ਹੱਸੀ ਕੇ ਉਸ ਦਾ ਜਬਾੜਾ ਹੀ ਉਖੜ ਗਿਆ।
ਨਵੀਂ ਦਿੱਲੀ: ਚੀਨ ਵਿਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਇੰਨੀ ਜ਼ੋਰ ਨਾਲ ਹੱਸੀ ਕੇ ਉਸ ਦਾ ਜਬਾੜਾ ਹੀ ਉਖੜ ਗਿਆ। ਸਿਰਫ਼ ਇੰਨਾ ਹੀ ਨਹੀਂ ਉਸ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਖ਼ਬਰਾਂ ਮੁਤਾਬਕ ਇਹ ਘਟਨਾ ਚੀਨ ਦੇ ਗੁਆਂਗਡੋਂਗ ਸੂਬੇ ਦੇ ਗੁਆਂਗਝੂ ਸਾਊਥ ਰੇਲਵੇ ਸਟੇਸ਼ਨ ‘ਤੇ ਇਕ ਟਰੇਨ ਵਿਚ ਵਾਪਰੀ। ਪਿਛਲੇ ਐਤਵਾਰ ਨੂੰ ਟਰੇਨ ਵਿਚ ਯਾਤਰਾ ਦੌਰਾਨ ਔਰਤ ਇੰਨੀ ਜ਼ੋਰ ਨਾਲ ਹੱਸੀ ਕਿ ਉਸ ਦਾ ਜਬਾੜਾ ਹੀ ਉਖੜ ਗਿਆ, ਜਿਸ ਨੂੰ ਠੀਕ ਕਰਨ ਲਈ ਯਾਤਰੀਆਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਠੀਕ ਨਹੀਂ ਹੋਇਆ।
ਇਸ ਦੌਰਾਨ ਟਰੇਨ ਵਿਚ ਇਕ ਡਾਕਟਰ ਵੀ ਮੌਜੂਦ ਸੀ ਜੋ ਉਸ ਦੀ ਮਦਦ ਕਰ ਸਕਦਾ ਸੀ। ਇਸ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਜਦੋਂ ਉਹ ਉਸ ਲੜਕੀ ਕੋਲ ਆਇਆ ਤਾਂ ਉਸ ਨੇ ਦੇਖਿਆ ਕਿ ਉਹ ਲੜਕੀ ਅਪਣਾ ਮੂੰਹ ਬੰਦ ਕਰਨ ਜਾਂ ਕੁੱਝ ਵੀ ਬੋਲਣ ਵਿਚ ਅਸਮਰੱਥ ਸੀ। ਉਹ ਨਸ਼ੇ ਵਿਚ ਸੀ, ਇਸ ਲਈ ਡਾਕਟਰ ਨੂੰ ਲੱਗਿਆ ਕਿ ਉਸ ਨੂੰ ਦੌਰਾ ਪਿਆ ਹੈ।
ਡਾਕਟਰ ਨੇ ਦੱਸਿਆ ਕਿ ਉਸ ਨੇ ਉਹਨਾਂ ਦਾ ਬੀਪੀ ਚੈੱਕ ਕੀਤਾ। ਫਿਰ ਉਸ ਤੋਂ ਕੁੱਝ ਸਵਾਲ ਪੁੱਛੇ ਅਤੇ ਪਤਾ ਚੱਲਿਆ ਕਿ ਅਸਲ ਵਿਚ ਉਸ ਦਾ ਜਬਾੜਾ ਉਖੜ ਗਿਆ ਸੀ। ਹਾਲਾਂਕਿ ਡਾਕਟਰ ਨੇ ਉਸ ਦੇ ਜਬਾੜੇ ਨੂੰ ਸਹੀ ਕਰ ਦਿੱਤਾ ਹੈ। ਲੜਕੀ ਦੇ ਨਾਲ ਮੌਜੂਦ ਉਸ ਦੀ ਦੋਸਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਉਲਟੀ ਕਰਦੇ ਸਮੇਂ ਉਸ ਦੇ ਜਬਾੜੇ ਉਖੜ ਗਏ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।