
ਸਕੂਟਰੀ ਰੋਕਣ ਦੀ ਕੋਸ਼ਿਸ਼ ਨੂੰ ਲੈਕੇ ਵਧਿਆ ਝਗੜਾ
ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਪੁਲਿਸ ਵਾਲੇ ਵਲੋਂ ਇੱਕ ਵਿਅਕਤੀ ਦੀ ਸਕੂਟਰੀ ਰੋਕ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵਿਰੋਧ ਕਰਨ ‘ਤੇ ਪੁਲਿਸ ਵਾਲਾ ਵਿਅਕਤੀ ਦੇ ਥੱਪੜ ਜੜ ਦਿੰਦਾ ਹੈ। ਹੈਰਾਨੀ ਓਦੋਂ ਹੋ ਗਈ ਜਦੋਂ ਵਿਅਕਤੀ ਨੇ ਸਕੂਟਰੀ ਤੋਂ ਉਤਰ ਕੇ ਪੁਲਿਸ ਵਾਲੇ ਦੇ ਮੂੰਹ ਤੇ ਤਿੰਨ ਚੱਪਲਾਂ ਧਰ ਦਿੱਤੀਆਂ। ਕੀ ਪੁਲਿਸ ਵਾਲੇ ਨੂੰ ਵਿਅਕਤੀ ਤੇ ਹੱਥ ਚੁੱਕਣਾ ਚਾਹੀਦਾ ਸੀ ਜਾਂ ਬਦਲੇ ‘ਚ ਵਿਅਕਤੀ ਨੂੰ ਪੁਲਿਸ ਵਾਲੇ ਨੂੰ ਮਾਰਨਾ ਚਾਹੀਦਾ ਸੀ। ਇਹ ਤਾਂ ਗੱਲ ਰਹੀ ਇੱਕ ਪਾਸੇ ਪਰ ਪੁਲਿਸ ਦੀ ਵਰਦੀ ਜੋ ਕਿ ਲੋਕਾਂ ਦੀ ਸੁਰੱਖਿਆ ਦੀ ਪਹਿਚਾਣ ਹੈ। ਇਸ ਲੜਾਈ ਵਿਚ ਉਹ ਜ਼ਰੂਰ ਬੇਇੱਜ਼ਤ ਹੋ ਗਈ ਹੈ। ਇਹ ਵੀਡੀਓ ਕਿਸ ਜਗ੍ਹਾ ਦੀ ਹੈ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਉੱਤੇ ਲੋਕਾਂ ਵਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ ਗਈ ਹੈ।