
ਨਿਲਾਮੀ ਘਰ ਦੇ ਮਾਹਰ ਨੇ ਕਿਹਾ ਕਿ ਇਹ ਕੋਈ ਆਮ ਟੀਪੌਟ ਨਹੀਂ ਬਲਕਿ ਇਕ ਬਹੁਤ ਹੀ ਵਿਲੱਖਣ ਚੀਜ਼ ਹੈ
ਨਵੀਂ ਦਿੱਲੀ -ਬ੍ਰਿਟੇਨ ਤੋਂ ਇਕ ਅਨੋਖੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਇੱਕ ਆਦਮੀ ਦੇ ਹੱਥ ਘਰ ਦੀ ਸਫਾਈ ਕਰਦਿਆਂ ਲੱਖਾਂ ਦਾ ਖਜ਼ਾਨਾ ਲੱਗਾ ਹੈ ।
ਸਫਾਈ ਦੌਰਾਨ, ਵਿਅਕਤੀ ਨੇ ਘਰ ਵਿਚ ਇੱਕ ਪੁਰਾਣੀ ਟੀਪੌਟ ਨੂੰ ਟਿਕਾਣੇ ਲਗਾਉਣ ਬਾਰੇ ਸੋਚਿਆ। ਪਹਿਲਾਂ ਉਸ ਨੇ ਇਸ ਟੀਪੋਟ ਨੂੰ ਦਾਨ ਕਰਨ ਬਾਰੇ ਸੋਚਿਆ, ਪਰ ਬਾਅਦ ਵਿੱਚ ਉਹ ਇਸ ਟੀਪੌਟ ਨੂੰ ਇੱਕ ਨਿਲਾਮੀ ਘਰ ਦੇ ਮਾਹਰ ਕੋਲ ਲੈ ਗਿਆ।
ਨਿਲਾਮੀ ਘਰ ਦੇ ਮਾਹਰ ਨੇ ਕਿਹਾ ਕਿ ਇਹ ਕੋਈ ਆਮ ਟੀਪੌਟ ਨਹੀਂ ਬਲਕਿ ਇਕ ਬਹੁਤ ਹੀ ਵਿਲੱਖਣ ਚੀਜ਼ ਹੈ। ਇੰਨਾ ਹੀ ਨਹੀਂ, ਬਾਜ਼ਾਰ ਵਿਚ ਇਸ ਟੀਪੌਟ ਦੀ ਕੀਮਤ ਲਗਭਗ 95 ਲੱਖ ਰੁਪਏ ਦੱਸੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਦਮੀ ਨੂੰ ਆਪਣੇ ਘਰ ਵਿੱਚ ਰੱਖੀ ਗਈ ਇਸ ਕੀਮਤੀ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਅਜੇ ਤੱਕ ਉਸ ਆਦਮੀ ਦਾ ਨਾਮ ਸਾਹਮਣੇ ਨਹੀਂ ਆਇਆ ਹੈ।
File Photo
ਦੱਸ ਦਈਏ ਕਿ ਇਹ 15 ਸੈਂਟੀਮੀਟਰ ਚੌੜਾਈ ਵਾਲੀ ਟੀਪੌਟ ਇੱਕ ਦੁਰਲੱਭ ਸ਼ਾਹੀ ਬੀਜਿੰਗ-ਐਨਮੇਲਡ ਵਾਈਨ ਈਵੀਅਰ ਹੈ, ਜੋ 1735 ਅਤੇ 1799 ਦੇ ਵਿਚਕਾਰ ਵਰਤੀ ਜਾਂਦੀ ਸੀ। ਇਸ ਦੀ ਮੌਜੂਦਾ ਕੀਮਤ ਲਗਭਗ 100,000 ਪਾਊਂਡ ਹੈ। ਵਿਅਕਤੀ ਨੇ ਕਿਹਾ ਕਿ ਇਹ ਟੀਪੌਟ ਸਾਲਾਂ ਤੋਂ ਉਸ ਦੇ ਘਰ ਵਿੱਚ ਧੂੜ ਨਾਲ ਭਰੀ ਪਈ ਸੀ।
ਲੌਕਡਾਊਨ 'ਚ ਘਰ ਦੀ ਸਫਾਈ ਕਰਨ ਵੇਲੇ, ਜਦੋਂ ਉਸ ਦੀ ਇਸ 'ਤੇ ਨਜ਼ਰ ਪਾਈ, ਤਾਂ ਉਹ ਕਿਸੇ ਨੂੰ ਮੁਫਤ ਵਿਚ ਦੇਣ' ਤੇ ਵਿਚਾਰ ਕਰ ਰਿਹਾ ਸੀ ਪਰ ਨੀਲਾਮੀ ਘਰ ਦੇ ਮਾਹਰ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਉਹ ਹੈਰਾਨ ਰਹਿ ਗਿਆ ਹੈ। ਨੀਲਾਮੀ ਘਰ ਦੇ ਮਾਹਰ ਨੇ ਦੱਸਿਆ ਕਿ ਕਿਆਨਲੌਂਗ ਦੇ ਸ਼ਾਸਨ ਦੌਰਾਨ ਅਜਿਹੇ ਟੀਪੌਟ ਬਹੁਤ ਫੈਸ਼ਨਯੋਗ ਹੁੰਦੇ ਸੀ।