ਨਾਈਜੀਰੀਆ 'ਚ ਹੈਜ਼ਾ ਨਾਲ 175 ਦੀ ਮੌਤ, 10 ਹਜ਼ਾਰ ਪ੍ਰਭਾਵਤ
Published : Nov 12, 2018, 8:43 pm IST
Updated : Nov 12, 2018, 8:43 pm IST
SHARE ARTICLE
People affected due to Cholera
People affected due to Cholera

ਨਾਈਜੀਰੀਆ ਦੇ ਉੱਤਰ ਪੂਰਬ ਖੇਤਰ ਵਿਚ ਹੈਜ਼ਾ ਦੇ ਸ਼ੱਕੀ ਮਾਮਲੇ ਕਾਫ਼ੀ ਵੱਧ ਗਏ ਹਨ। ਇਸ ਖੇਤਰ ਵਿਚ ਬੋਕੋ ਹਰਾਮ ਦੀ ਹਿੰਸਾ ਦੇ ਚਲਦੇ ਹਜ਼ਾਰਾਂ ਲੋਕ ਭੀੜ...

ਲਾਗੋਸ : (ਭਾਸ਼ਾ) ਨਾਈਜੀਰੀਆ ਦੇ ਉੱਤਰ ਪੂਰਬ ਖੇਤਰ ਵਿਚ ਹੈਜ਼ਾ ਦੇ ਸ਼ੱਕੀ ਮਾਮਲੇ ਕਾਫ਼ੀ ਵੱਧ ਗਏ ਹਨ। ਇਸ ਖੇਤਰ ਵਿਚ ਬੋਕੋ ਹਰਾਮ ਦੀ ਹਿੰਸਾ ਦੇ ਚਲਦੇ ਹਜ਼ਾਰਾਂ ਲੋਕ ਭੀੜ-ਭਾੜ ਵਾਲੇ ਕੈਂਪਾਂ ਵਿਚ ਸ਼ਰਨ ਲੈਣ ਲਈ ਮਜਬੂਰ ਹੋਏ ਹਨ।  ਨਾਰਵੇ ਰਫਿਊਜੀ ਕੌਂਸਲ (ਐਨਆਰਸੀ) ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ 2018 ਦੀ ਸ਼ੁਰੂਆਤ ਤੱਕ ਐਡਮਾਵਾ, ਬੋਰਨੋ ਅਤੇ ਯੋਬੇ ਸੂਬਿਆਂ ਵਿਚ ਤੇਜੀ ਨਾਲ ਫੈਲ ਰਹੇ ਹੈਜ਼ਾ ਦੀ ਚਪੇਟ ਵਿਚ 10,000 ਲੋਕ ਆ ਗਏ ਹਨ, 175 ਲੋਕ ਮਰ ਗਏ ਹਨ।

People affected due to CholeraPeople affected due to Cholera

ਬੋਰਨੋ ਦੀ ਰਾਜਧਾਨੀ ਮੈਡੁਗੁਰੀ ਵਿਚ ਐਨਆਰਸੀ ਦੇ ਪ੍ਰੋਗਰਾਮ ਪ੍ਰਬੰਧਕ ਜੈਨੇਟ ਚੇਰੋਨੋ ਨੇ ਕਿਹਾ ਕਿ ਬਿਮਾਰੀ ਦੇ ਫੈਲਣ ਦੇ ਵੱਡੇ ਕਾਰਨਾਂ ਵਿਚ ਇਕ ਕਾਰਨ ਕੈਂਪਾਂ ਵਿਚ ਬਹੁਤ ਜ਼ਿਆਦਾ ਭੀੜ ਹੋਣਾ ਹੈ ਜਿਸ ਦੇ ਨਾਲ ਸਮਰੱਥ ਪਾਣੀ ਦੀ ਸਪਲਾਈ, ਸਾਫ਼ - ਸਫਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੀਂਹ ਦੇ ਮੌਸਮ ਨੇ ਹਾਲਤ ਹੋਰ ਵਿਗਾੜ ਦਿਤੇ ਹਨ।

People affected due to CholeraPeople affected due to Cholera

ਕੈਂਪਾਂ ਤੋਂ ਭੀੜ ਘੱਟ ਕਰਨ ਲਈ ਹੋਰ ਜ਼ਮੀਨ ਉਪਲੱਬਧ ਨਹੀਂ ਕਰਾਈ ਗਈ ਅਤੇ ਸਿਹਤ ਅਤੇ ਸਫਾਈ ਸੁਵਿਧਾਵਾਂ ਨਹੀਂ ਤਿਆਰ ਕੀਤੀ ਗਈਆਂ ਜੋ ਨਾਈਜੀਰੀਆ 2019 ਵਿਚ ਇਕ ਹੋਰ ਹੈਜ਼ਾ ਮਹਾਮਾਰੀ ਦੇ ਵੱਲ ਵੱਧ ਰਿਹਾ ਹੈ। ਸਾਲ 2009 ਵਿਚ ਸਰਕਾਰ ਦੇ ਖਿਲਾਫ ਬੋਕੋ ਹਰਾਮ ਦੇ ਹਥਿਆਰ ਚੁੱਕਣ ਤੋਂ ਬਾਅਦ ਤੋਂ ਦੇਸ਼ ਵਿਚ ਅਕਸਰ ਹੈਜ਼ਾ ਮਹਾਮਾਰੀ ਨਜ਼ਰ ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement