ਉਤਰ ਨਾਈਜੀਰੀਆ 'ਚ ਕਿਸ਼ਤੀ ਡੁੱਬੀ, 21 ਮੌਤਾਂ
Published : Aug 4, 2018, 10:19 am IST
Updated : Aug 4, 2018, 10:19 am IST
SHARE ARTICLE
Boat Drowning
Boat Drowning

ਉਤਰੀ ਨਾਈਜੀਰੀਆ 'ਚ ਅੱਜ ਇਕ ਕਿਸ਼ਤੀ ਦੇ ਡੁੱਬ ਜਾਣ ਕਾਰਨ 21 ਲੋਕਾਂ ਦੀ ਮੌਤ ਹੋ ਗਈ.............

ਨਾਈਜੀਰੀਆ  : ਉਤਰੀ ਨਾਈਜੀਰੀਆ 'ਚ  ਅੱਜ ਇਕ ਕਿਸ਼ਤੀ ਦੇ ਡੁੱਬ ਜਾਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਸੁਲੇਮਾਨ ਕਰੀਮ ਨੇ ਇਕ ਪੱਤਰਕਾਰ ਏਜੰਸੀ ਨੂੰ ਦਸਿਆ ਕਿ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 10 ਵਜੇ ਸੋਕੋਟਾ ਸੂਬੇ ਦੇ ਗਾਂਡੀ ਜ਼ਿਲੇ 'ਚ ਇਕ ਨਦੀ 'ਚ ਤੇਜ਼ ਵਹਾਅ ਕਾਰਨ ਕਿਸ਼ਤੀ ਡੁੱਬ ਗਈ। ਕਿਸ਼ਤੀ 'ਚ 50 ਲੋਕ ਸਵਾਰ ਸਨ। ਉਨ੍ਹਾਂ ਦਸਿਆ ਕਿ ਬਚਾਅ ਦਲਾਂ ਨੇ ਕਿਸ਼ਤੀ 'ਚ ਸਵਾਰ 17 ਔਰਤਾਂ ਤੇ

ਚਾਰ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਿਸ਼ਤੀ 'ਤੇ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ, ਜੋ ਪਾਣੀ ਦੇ ਤੇਜ਼ ਦੇ ਕਾਰਨ ਡੁੱਬ ਗਈ। ਉਨ੍ਹਾਂ ਦਸਿਆ ਕਿ ਹੋਰ 29 ਯਾਤਰੀ ਤੱਟ 'ਤੇ ਆਉਣ 'ਚ ਸਫ਼ਲ ਰਹੇ। ਅਪਣੇ-ਅਪਣੇ ਘਰਾਂ ਨੂੰ ਵੇਖਣ ਦੇ ਇਰਾਦੇ ਨਾਲ ਯਾਤਰੀ ਨਦੀ ਦੇ ਦੂਜੇ ਪਾਸੇ ਗਾਰੀਨ ਪਿੰਡ ਜਾ ਰਹੇ ਸਨ। ਪਿਛਲੇ ਮਹੀਨੇ ਸ਼ੱਕੀ ਪਸ਼ੂ ਚੋਰੀ ਦੇ ਦੋਸ਼ 'ਚ ਗੁਆਂਢੀ ਪਿੰਡਾਂ 'ਤੇ ਛਾਪਾ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਇਹ ਸਾਰੇ ਪਿੰਡ ਛੱਡ ਕੇ ਚਲੇ ਗਏ ਸਨ।           (ਏਜੰਸੀ)

Location: Nigeria, Niger

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement