
ਮੱਧ ਨਾਈਜੀਰੀਆ ਦੇ ਇਕ ਪਿੰਡ 'ਚ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਹੋਈ ਹਿੰਸਾ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਬਰਕਿਨ.....
ਨਾਇਜ਼ਰ : ਮੱਧ ਨਾਈਜੀਰੀਆ ਦੇ ਇਕ ਪਿੰਡ 'ਚ ਚਰਵਾਹਿਆਂ ਅਤੇ ਕਿਸਾਨਾਂ ਵਿਚਕਾਰ ਹੋਈ ਹਿੰਸਾ 'ਚ 86 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਬਰਕਿਨ ਲਾਦੀ ਇਲਾਕੇ 'ਚ ਇਹ ਹਿੰਸਾ ਹੋਈ। ਹਾਲਾਂਕਿ ਇਸ ਦੀ ਸ਼ੁਰੂਆਤ 21 ਜੂਨ ਨੂੰ ਹੋ ਗਈ ਸੀ, ਜਦੋਂ ਕਿਸਾਨਾਂ ਨੇ ਚਰਵਾਹਿਆਂ 'ਤੇ ਹਮਲਾ ਕੀਤਾ ਸੀ। ਸੂਬੇ ਦੇ ਪੁਲਿਸ ਕਮਿਸ਼ਨਰ ਐਂਡੀ ਏਡੀ ਨੇ ਦਸਿਆ ਕਿ ਐਤਵਾਰ ਨੂੰ ਹੋਈ ਝੜਪ ਤੋਂ ਬਾਅਦ ਬੇਰੋਮ ਪਿੰਡ ਦੀ ਤਲਾਸ਼ੀ ਦੌਰਾਨ ਕੁਲ 86 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਉਨ੍ਹਾਂ ਦਸਿਆ ਕਿ 6 ਲੋਕ ਜ਼ਖ਼ਮੀ ਹੋਏ ਹਨ ਅਤੇ 50 ਮਕਾਨਾਂ ਨੂੰ ਅੱਗ ਲਗਾ ਦਿਤੀ ਗਈ ਹੈ। ਸਾਰੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨਾਈਜੀਰੀਆ 'ਚ ਜ਼ਮੀਨ ਦੀ ਲੜਾਈ ਦਾ ਲੰਮਾ ਇਤਿਹਾਸ ਰਿਹਾ ਹੈ। ਸੂਬਾ ਸਰਕਾਰ ਨੇ ਦਸਿਆ ਕਿ ਹਿੰਸਾ ਤੋਂ ਬਾਅਦ ਰਿਓਮ, ਬਰਕਿਨ ਲਾਦੀ ਅਤੇ ਦਖਣੀ ਇਲਾਕਿਆਂ 'ਚ ਕਰਫ਼ਿਊ ਲਗਾ ਦਿਤਾ ਗਿਆ ਹੈ ਤਾਕਿ ਕਾਨੂੰਨ ਵਿਵਸਥਾ ਬਣੀ ਰਹੇ। (ਪੀਟੀਆਈ)