
ਬੱਚਿਆਂ ਨੇ ਸੁਣਾਈਆਂ ਪੰਜਾਬੀ ਦੀਆਂ ਕਵਿਤਾਵਾਂ
ਕੈਨੇਡਾ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ 'ਚ ਕਾਫ਼ੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਭਵਨ ਸਰੀ ਕੈਨੇਡਾ ਦੇ ਬੱਚਿਆਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ 'ਕਵਿਤਾ ਦੇ ਬੀਜ' ਸਮਾਗਮ 'ਚ ਹਿੱਸਾ ਲਿਆ। ਇਸ ਮੌਕੇ 'ਤੇ ਕੈਨੇਡਾ ਦੇ ਬੱਚਿਆਂ ਨੇ ਕਵਿਤਾ ਦੇ ਬੀਜ ਸਮਾਗਮ ਦੌਰਾਨ ਬਹੁਤ ਹੀ ਸੋਹਣੇ ਢੰਗ ਨਾਲ ਪੰਜਾਬੀ ਮਾਂ ਬੋਲੀ 'ਚ ਕਵਿਤਾਵਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ।
Canadaਕਾਬਲੇਗੌਰ ਹੈ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਦਰਸ਼ਕਾਂ ਵੱਲੋਂ ਬੱਚਿਆਂ ਵੱਲੋਂ ਗਾਈਆਂ ਜਾ ਰਹੀਆਂ ਕਵਿਤਾਵਾਂ ਨੂੰ ਸੁਣਿਆ ਗਿਆ ਤਾਂ ਇਹ ਬਿਲਕੁੱਲ ਵੀ ਪ੍ਰਤੀਤ ਨਹੀਂ ਹੋ ਰਿਹਾ ਸੀ ਕਿ ਇਹ ਕਵਿਤਾਵਾਂ ਕੈਨੇਡਾ ਦੇ ਬੱਚਿਆ ਵੱਲੋਂ ਗਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇਸ ਮੌਕੇ 'ਤੇ ਪੰਜਾਬ ਭਵਨ ਸਰੀ ਦੇ ਬਾਨੀ ਅਤੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਵੱਲੋਂ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੇ ਸਾਰੇ ਬੱਚਿਆਂ ਦਾ ਦਾ ਨਿੱਘਾ ਸਵਾਗਤ ਕੀਤਾ ਗਿਆ।
Canada ਦਸ ਦਈਏ ਕਿ ਇਸ ਮਸਲੇ ਦਾ ਇੱਕ ਪੱਖ ਇਹ ਵੀ ਰਿਹਾ ਹੈ ਕਿ ਕਿਹੜੀ ਬੋਲੀ ਵਿੱਚ ਨਵੇਂ ਗਿਆਨ-ਵਿਗਿਆਨ ਦੀ ਸਮੱਗਰੀ ਮਿਲਦੀ ਹੈ। ਜੇ ਇੱਕ ਪਾਸੇ ਅੰਗਰੇਜ਼ੀ ਦਾ ਪੱਲੜਾ ਭਾਰੀ ਰਿਹਾ ਹੈ ਤਾਂ ਦੂਜੇ ਪਾਸੇ ਸਵਾਲ ਰਿਹਾ ਹੈ ਕਿ ਮਾਂ ਬੋਲੀ ਵਿੱਚ ਵਧੇਰੇ ਅਤੇ ਲੋੜੀਂਦੀ ਸਮੱਗਰੀ ਮੁਹੱਈਆ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜੇ ਸਮਾਜ ਨੂੰ ਪੜ੍ਹਿਆ-ਲਿਖਿਆ ਬਣਾਉਣਾ ਹੈ ਤਾਂ ਨਵੇਂ ਗਿਆਨ ਅਤੇ ਵਿਗਿਆਨ ਦੀਆਂ ਕਿਤਾਬਾਂ ਮਾਂ ਬੋਲੀ ਵਿੱਚ ਹੋਣੀਆਂ ਚਾਹੀਦੀਆਂ ਹਨ।
Canadaਮਾਂ ਬੋਲੀ ਬਨਾਮ ਅੰਗੇਰਜ਼ੀ ਜਾਂ ਰਵਾਇਤ ਬਨਾਮ ਵਿਕਾਸ ਦੀ ਇਹ ਬਹਿਸ ਹਰ ਸੂਬੇ ਵਿੱਚ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਤਰ੍ਹਾਂ ਸਾਹਮਣੇ ਆਉਂਦੀ ਰਹੀ ਹੈ। ਕਰਨਾਟਕ ਦੀ ਸੂਬਾ ਸਰਕਾਰ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਵਿਚ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਇਹ ਬਹਿਸ ਨਵੇਂ ਸਿਰੇ ਤੋਂ ਸ਼ੁਰੂ ਹੋ ਗਈ ਹੈ।
Canadaਇਹ ਬਹਿਸ ਭਾਵੇਂ ਕੰਨੜ ਬੋਲੀ ਦੇ ਹਵਾਲੇ ਨਾਲ ਹੋ ਰਹੀ ਹੈ ਪਰ ਇਸ ਦੀ ਪੰਜਾਬੀ ਜਾਂ ਕਿਸੇ ਵੀ ਹੋਰ ਬੋਲੀ ਲਈ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਰਨਾਟਕ ਸਰਕਾਰ ਦਾ ਇਹ ਫ਼ੈਸਲਾ ਭਾਰਤ ਵਿੱਚ ਨੌਕਰੀਆਂ ਦੇ ਬਾਜ਼ਾਰ ਵਿੱਚ ਅੰਗਰੇਜ਼ੀ ਦੀ ਲੋੜ 'ਤੇ ਆਧਾਰਿਤ ਹੈ, ਜਿਸ 'ਤੇ ਕੁਝ ਮਾਹਰ ਇਤਰਾਜ਼ ਵੀ ਜਤਾਉਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।