
ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਿਹਾ ਹੈ ਟਰੇਡ ਵੋਰ
ਮੈਕਸੀਕੋ: ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਲਈ ਘੂਸਪੈਠੀਏ ਕੁੱਝ ਵੀ ਕਰਨ ਨੂੰ ਤਿਆਰ ਹਨ। ਪਹਿਲਾਂ ਕਈਂ ਵਾਰ ਟਰਾਂਸਪੋਰਟਰ ਦੀ ਮਦਦ ਨਾਲ ਘੂਸਪੈਠੀਏ ਮੈਕਸੀਕੋ ਸਰਹੱਦ ਦੇ ਸਹਾਰੇ ਅਮਰੀਕਾਂ ਵਿਚ ਦਾਖਲ ਹੋਣ ਦੀ ਕੌਸ਼ਿਸ਼ ਕਰ ਚੁੱਕੇ ਹਨ ਪਰ ਇਸ ਵਾਰ ਘੂਸਪੈਠੀਆਂ ਨੇ ਵੱਖਰਾ ਹੀ ਅਜੀਬੋ-ਗਰੀਬ ਤਰੀਕਾ ਅਪਣਾਇਆ ਹੈ। ਉਹ ਕਾਫ਼ੀ ਡਰਾਉਣ ਵਾਲਾ ਹੈ।
file photo
ਦਰਅਸਲ ਮੈਕਸੀਕੋ ਸਰਹੱਦ ਉੱਤੇ ਜਦੋਂ ਪੁਲਿਸ ਨੇ ਇਕ ਕੰਟੇਨਰ ਨੂੰ ਰੋਕਿਆ ਅਤੇ ਉਸ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਕੰਟੇਨਰ ਦੇ ਅੰਦਰ ਕੱਪੜੇ ਧੋਣ ਵਾਲੀ ਮਸ਼ੀਨ ਅਤੇ ਫਰਨੀਚਰ ਭਰਿਆ ਹੋਇਆ ਹੈ। ਜਦੋਂ ਪੁਲਿਸ ਨੇ ਵਾਸ਼ਿੰਗ ਮਸ਼ੀਨ ਦਾ ਢੱਕਣ ਖੋਲਿਆ ਤਾੰ ਉਹ ਵੀ ਹੈਰਾਨ ਰਹਿ ਗਏ। ਕੱਪੜੇ ਧੋਣ ਵਾਲੀ ਮਸ਼ੀਨ ਅਤੇ ਫਰਨੀਚਰ ਅੰਦਰ ਇਨਸਾਨ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸੱਭ ਚੀਨ ਦੇ ਨਾਗਰਿਕ ਹਨ।
file photo
ਅਮਰੀਕਾ ਮੈਕਸੀਕੋ ਦੀ ਸਰਹੱਦ ਤੇ 11 ਚੀਨੀ ਨਾਗਰਿਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨਿੱਚਰਵਾਰ ਨੂੰ ਜਦੋਂ ਇਕ ਕੰਨਟੇਨਰ ਮੈਕਸੀਕੋ ਤੋਂ ਅਮਰੀਕਾ ਵੱਲ ਜਾ ਰਿਹਾ ਸੀ ਤਾਂ ਪੁਲਿਸ ਪੈਟਰੋਲਿੰਗ ਕੰਪਨੀ ਨੇ ਕੰਟੇਨਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਜਾਂਚ ਵਿਚ ਪਤਾ ਚੱਲਿਆ ਕਿ ਟਰੱਕ ਦੇ ਅੰਦਰ ਵਾਸ਼ਿੰਗ ਮਸ਼ੀਨ ਅਤੇ ਫਰਨੀਚਰ ਰੱਖੇ ਹੋਏ ਹਨ। ਜਦੋਂ ਇਨ੍ਹਾਂ ਫਰਨੀਚਰਾਂ ਅਤੇ ਵਾਸ਼ਿੰਗ ਮਸ਼ੀਨਾ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਚੀਨੀ ਨਾਗਰਿਕ ਬੰਦ ਮਿਲੇ । ਮੈਕਸੀਕੋ ਪੁਲਿਸ ਨੇ ਸਾਰੇ ਨਾਗਰਿਕਾਂ ਅਤੇ ਟਰੱਕ ਡਰਾਇਵਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਟਰੱਕ ਦਾ ਡਰਾਇਵਰ ਅਮਰੀਕੀ ਨਾਗਰਿਕ ਹੈ।
file photo
ਦੱਸ ਦਈਏ ਕਿ ਅਮਰੀਕਾ ਅਤੇ ਚੀਨ ਦੇ ਵਿਚਾਲੇ ਚੱਲ ਰਹੇ ਟਰੇਡ ਵਾਰ ਦੇ ਚਲਦੇ ਚੀਨ ਦੇ ਨਾਗਰਿਕਾਂ ਨੂੰ ਅਮਰੀਕੀ ਵੀਜ਼ਾ ਲੈਣ ਵਿਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਨੇ ਚੀਨ ਦੇ ਸ਼ਿੰਜਯਾਗ ਪ੍ਰਾਂਤ ਵਿਚ ਚੀਨੀ ਅਧਿਕਾਰੀਆਂ 'ਤੇ ਵੀ ਵੀਜ਼ੇ ਨੂੰ ਲੈ ਕੇ ਪਾਬੰਦੀ ਲਗਾ ਦਿੱਤੀ ਹੈ।