
ਬੱਚੀ ਨੂੰ ਮਨੁੱਖੀ ਤਸਕਰ ਸਰਹੱਦ ਨੇੜੇ ਛੱਡ ਕੇ ਵਾਪਸ ਮੈਕਸੀਕੋ ਚਲੇ ਗਏ
ਹੀਯੂਸਟਨ : ਅਮਰੀਕਾ-ਮੈਕਸੀਕੋ ਸਰਹੱਦੀ ਖੇਤਰ ਦੇ ਦੂਰ ਦੁਰਾਡੇ ਅਤੇ ਖਾਲੀ ਖੇਤਰ ਵਿਚ 7 ਸਾਲ ਦੀ ਇਕ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਭਾਰਤੀ ਹੈ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਵਿਭਾਗ ਨੇ ਇਸ ਦੀ ਜਾਣਕਾਰੀ ਦਿਤੀ। ਅਮਰੀਕੀ ਸੀਮਾ ਗਸ਼ਤ ਦੇ ਕਰਮੀਆਂ ਨੇ ਅਰੀਜ਼ੋਨਾ ਦੇ ਲੁਕੇਵੇਲ ਤੋਂ 27 ਕਿਲੋਮੀਟਰ ਪੱਛਮ ਵਿਚ ਬੁਧਵਾਰ ਨੂੰ ਬੱਚੀ ਦੀ ਲਾਸ਼ ਬਰਾਮਦ ਕੀਤੀ।
Arizona-Mexico border
ਟਸਕਨ ਪ੍ਰਮੁੱਖ ਗਸਤ ਏਜੰਟ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਉਸ ਛੋਟੀ ਬੱਚੀ ਅਤੇ ਉਸ ਦੇ ਪਰਵਾਰ ਨਾਲ ਹੈ। ਏਜੰਸੀ ਨੇ ਇਕ ਬਿਆਨ ਵਿਚ ਦਸਿਆ ਕਿ ਅਸਲ ਵਿਚ ਇਹ ਬੱਚੀ 4 ਹੋਰ ਲੋਕਾਂ ਨਾਲ ਯਾਤਰਾ ਕਰ ਰਹੀ ਸੀ ਅਤੇ ਉਸ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿਤਾ ਸੀ। ਤਸਕਰਾਂ ਨੇ ਇਥੇ ਲੋਕਾਂ ਨੂੰ ਖਤਰਨਾਕ ਸਥਾਨ ਤੋਂ ਲੰਘਣ ਦਾ ਹੁਕਮ ਦਿਤਾ ਸੀ।
Arizona-Mexico border
ਗਸ਼ਤ ਅਧਿਕਾਰੀਆਂ ਨੂੰ ਇਹ ਜਾਣਕਾਰੀ ਦੋ ਭਾਰਤੀ ਔਰਤਾਂ ਤੋਂ ਪੁੱਛਗਿੱਛ ਦੌਰਾਨ ਮਿਲੀ। ਇਹ ਔਰਤਾਂ ਪੁੱਛਗਿੱਛ ਦੌਰਾਨ ਦੱਸ ਰਹੀਆਂ ਸਨ ਕਿ ਉਹ ਅਮਰੀਕਾ ਕਿਵੇਂ ਪਹੁੰਚੀਆਂ ਅਤੇ ਕਿਵੇਂ ਇਕ ਮਹਿਲਾ ਅਤੇ ਦੋ ਬੱਚੇ ਕੁਝ ਘੰਟੇ ਪਹਿਲਾਂ ਉਨ੍ਹਾਂ ਤੋਂ ਵੱਖ ਹੋ ਗਏ। ਇਹ ਜਾਣਕਾਰੀ ਮਿਲਣ ਦੇ ਬਾਅਦ ਕਰਮੀਆਂ ਨੂੰ ਸਬੰਧਤ ਖੇਤਰ ਵਿਚ ਬੱਚੀ ਦੀ ਲਾਸ਼ ਮਿਲੀ। ਭਾਵੇਂਕਿ ਅਮਰੀਕਾ ਸਰਹੱਤ ਗਸ਼ਤ ਅਧਿਕਾਰੀਆਂ ਨੂੰ ਪੈਰਾਂ ਦੇ ਨਸ਼ਾਨ ਮਿਲੇ ਹਨ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਬਾਕੀ ਮੈਂਬਰ ਵਾਪਸ ਮੈਕਸੀਕੋ ਚਲੇ ਗਏ ਹਨ।