
'ਅਮਰੇਕਿਨ ਸਿਵਲ ਲਿਬਰਟੀਜ਼ ਯੂਨੀਅਨ' ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ੁਰੂਆਤੀ ਕਾਰਜਕਾਲ ...
ਵਾਸ਼ਿੰਗਟਨ : 'ਅਮਰੇਕਿਨ ਸਿਵਲ ਲਿਬਰਟੀਜ਼ ਯੂਨੀਅਨ' ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ੁਰੂਆਤੀ ਕਾਰਜਕਾਲ ਦੇ ਕਰੀਬ ਇਕ ਸਾਲ ਵਿਚ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੈਕਸੀਕੋ ਸੀਮਾ 'ਤੇ 1,500 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੁਲਾਈ 2017 ਤੋਂ ਹੁਣ ਤੱਕ 5,400 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕੀਤਾ ਜਾ ਚੁੱਕਾ ਹੈ।
Mexico Border
ਏ.ਸੀ.ਐੱਲ.ਯੂ. ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਨੇ ਉਸ ਦੇ ਵਕੀਲ ਨੂੰ ਦੱਸਿਆ ਕਿ 1 ਜੁਲਾਈ, 2017 ਤੋਂ 26 ਜੂਨ, 2018 ਦੇ ਵਿਚ ਵੱਖ ਕੀਤੇ ਗਏ ਕੁੱਲ 1,556 ਬੱਚਿਆਂ ਵਿਚੋਂ 207 ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਸੀ। ਸੈਨ ਡਿਏਗੋ ਦੇ ਫੈਡਰਲ ਜੱਜ ਨੇ ਸਰਕਾਰ ਨੂੰ ਜੁਲਾਈ 2017 ਤੋਂ ਹੁਣ ਤੱਕ ਮਾਪਿਆਂ ਤੋਂ ਵੱਖ ਕੀਤੇ ਗਏ ਸਾਰੇ ਬੱਚਿਆਂ ਦੀ ਪਛਾਣ ਸ਼ੁੱਕਰਵਾਰ ਤੱਕ ਕਰਨ ਦਾ ਆਦੇਸ਼ ਦਿੱਤਾ ਸੀ।
Mexico Border
ਉਦੋਂ ਸਰਕਾਰ ਕੋਲ ਬੱਚਿਆਂ ਦਾ ਪਤਾ ਲਗਾਉਣ ਲਈ ਲੋੜੀਂਦੀ ਪ੍ਰਣਾਲੀ ਨਹੀਂ ਸੀ। ਏ.ਸੀ.ਐੱਲ.ਯੂ. ਦੇ ਨਾਲ ਕੰਮ ਕਰਨ ਵਾਲੇ ਵਾਲੰਟੀਅਰ ਗਵਾਟੇਮਾਲਾ ਅਤੇ ਹੋਂਡੁਰਸ ਵਿਚ ਘਰ-ਘਰ ਜਾ ਕੇ ਉਨ੍ਹਾਂ ਵਿਚੋਂ ਕੁਝ ਬੱਚਿਆਂ ਦਾ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।