ਤੀਜਾ ਵਿਆਹ ਕਰ ਰਿਹਾ ਸੀ ਪਤੀ, ਪਤਨੀ ਨੇ ਜਮ ਕੇ ਲਗਾਈ ਕਲਾਸ, ਪਾੜੇ ਕੱਪੜੇ 
Published : Feb 13, 2020, 1:34 pm IST
Updated : Feb 20, 2020, 3:09 pm IST
SHARE ARTICLE
File Photo
File Photo

ਪਾਕਿਸਤਾਨ ਵਿਚ ਇਕ ਆਦਮੀ ਦੇ ਤੀਜੇ ਵਿਆਹ ਦੇ ਮੌਕੇ 'ਤੇ ਉਸ ਦੀ ਪਹਿਲੀ ਪਤਨੀ ਪਹੁੰਚੀ ਅਤੇ ਉਥੇ ਆਏ ਮਹਿਮਾਨਾਂ ਦੀ ਹਾਜ਼ਰੀ ਵਿਚ ਨਾ ਸਿਰਫ ਪਤਨੀ ਨੇ ਆਦਮੀ...

ਕਰਾਚੀ- ਪਾਕਿਸਤਾਨ ਵਿਚ ਇਕ ਆਦਮੀ ਦੇ ਤੀਜੇ ਵਿਆਹ ਦੇ ਮੌਕੇ 'ਤੇ ਉਸ ਦੀ ਪਹਿਲੀ ਪਤਨੀ ਪਹੁੰਚੀ ਅਤੇ ਉਥੇ ਆਏ ਮਹਿਮਾਨਾਂ ਦੀ ਹਾਜ਼ਰੀ ਵਿਚ ਨਾ ਸਿਰਫ ਪਤਨੀ ਨੇ ਆਦਮੀ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਬਲਕਿ ਉਸਦੇ ਕੱਪੜੇ ਵੀ ਪਾੜੇ। ਮਾਮਲਾ ਇੰਨਾ ਵੱਧ ਗਿਆ ਕਿ ਵਿਆਹ ਕਰਾਉਣ ਵਾਲੇ ਵਿਅਕਤੀ ਨੂੰ ਬਚਾਉਣ ਲਈ ਪੁਲਿਸ ਦੀ ਮਦਦ ਲੈਣੀ ਪਈ।

MarriageMarriage

ਇਕ ਮੀਡੀਆ ਰਿਪੋਰਟ ਅਨੁਸਾਰ ਪੁਲਿਸ ਨੇ ਉਸ ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ। ਸੋਮਵਾਰ ਰਾਤ ਮਦੀਹਾ ਅਤੇ ਉਸ ਦੇ ਰਿਸ਼ਤੇਦਾਰ ਆਸਿਫ ਰਫੀਕ ਦੇ ਵਿਆਹ ਮੌਕੇ ਕਰਾਚੀ ਪਹੁੰਚੇ ਸਨ। ਮਦੀਹਾ ਨੇ ਦਾਅਵਾ ਕੀਤਾ ਕਿ ਦੋਵਾਂ ਦਾ ਵਿਆਹ 2014 ਵਿਚ ਹੋਇਆ ਸੀ। ਰਿਪੋਰਟ ਦੇ ਅਨੁਸਾਰ, ਔਰਤ ਨੇ ਦਾਅਵਾ ਕੀਤਾ ਕਿ ਰਫੀਕ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਜਿਨਾਹ ਯੂਨੀਵਰਸਿਟੀ ਦੀ ਦੂਜੀ ਕਰਮਚਾਰੀ ਨਾਲ ਵਿਆਹ ਕਰਵਾ ਲਿਆ ਸੀ

MarriageMarriage

ਅਤੇ ਜਦੋਂ ਉਸਨੇ ਦੂਸਰੇ ਵਿਆਹ ‘ਤੇ ਇਤਰਾਜ਼ ਜਤਾਇਆ ਤਾਂ ਰਫੀਕ ਨੇ ਮੁਆਫੀ ਮੰਗੀ ਅਤੇ ਸਿਰਫ ਉਸ ਨਾਲ ਰਹਿਣ ਦਾ ਵਾਅਦਾ ਕੀਤਾ। ਕਿਹਾ ਗਿਆ ਹੈ ਕਿ ਮਦੀਹਾ ਅਤੇ ਉਸਦੇ ਪਰਿਵਾਰ ਨੇ ਰਫੀਕ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸਦੇ ਕੱਪੜੇ ਪਾੜੇ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਦੀ ਕੁੱਟਮਾਰ ਵੀ ਕੀਤੀ।

A Man In Jharkhand Reach Riims-to-sale-kidney-to-pay-loan-of-sister-marriageMarriage

ਦੱਸ ਦੀਏ ਕਿ ਰਫੀਕ ਨੇ ਪੁਲਿਸ ਸਟੇਸ਼ਨ ਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸ ਨੇ ਉੱਥੇ ਖੜੀ ਇਕ ਬੱਸ ਦੇ ਥੱਲੇ ਛਿਪ ਗਿਆ ਪਰ ਮਹਿਲਾ ਦੇ ਪਰਿਵਾਰ ਨੇ ਪਿੱਛਾ ਕਰ ਕੇ ਉਸ ਨੂੰ ਫੜ ਲਿਆ ਅਤੇ ਇਕ ਵਾਰ ਫਿਰ ਉਸ ਦੀ ਮਾਰਪੀਟ ਕੀਤੀ।  ਰਫੀਕ ਅਨੁਸਾਰ ਉਸ ਨੇ ਮਦੀਹਾ ਨੂੰ ਤਲਾਕ ਦੇ ਦਿੱਤਾ ਸੀ ਅਤੇ ਇਸ ਲਈ ਉਸਨੂੰ ਦੁਬਾਰਾ ਵਿਆਹ ਕਰਾਉਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਇਸਦੇ ਨਾਲ, ਉਸਨੇ ਕਿਹਾ ਕਿ ਇਕੋ ਸਮੇਂ ਚਾਰ ਔਰਤਾਂ ਨਾਲ ਵਿਆਹ ਕਰਨਾ ਉਸਦਾ ਅਧਿਕਾਰ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement