
ਕੋਰਟ ਨੇ ਫੈਸਲੇ ਨੂੰ ਸੁਣ ਕੇ ਹਰ ਕੋਈ ਹੈਰਾਨ
ਨਵੀਂ ਦਿੱਲੀ : ਪਾਕਿਸਤਾਨ ਦੀ ਕੋਰਟ ਨੇ ਇਕ ਅਜੀਬੋ ਗਰੀਬ ਫੈਸਲਾ ਸਣਾਉਂਦਿਆ ਅਗਵਾ ਕੀਤੀ 14 ਸਾਲਾਂ ਦੀ ਨਾਬਾਲਿਗ ਈਸਾਈ ਲੜਕੀ ਦੇ ਨਾਲ ਵਿਆਹ ਕਰਵਾਉਣ ਨੂੰ ਕਾਨੂੰਨੀ ਕਰਾਰ ਦੇ ਦਿੱਤਾ ਹੈ ਅਤੇ ਇਸ ਪਿੱਛੇ ਦਲੀਲ ਦਿੱਤੀ ਹੈ ਕਿ ਲੜਕੀ ਦਾ ਮਾਸਿਕ ਧਰਮ ਸ਼ੁਰੂ ਹੋ ਚੁੱਕਿਆ ਸੀ।
File Photo
ਪਾਕਿਸਤਾਨ ਵਿਚ ਘੱਟਗਿਣਤੀਆਂ ਉੱਤੇ ਹੁੰਦੇ ਜ਼ੁਲਮ ਕਿਸੇ ਤੋ ਲੁੱਕੇ ਹੋਏ ਨਹੀਂ ਹਨ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਖੁਦ ਕੋਰਟ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਸਹੀ ਕਰਾਰ ਦੇ ਦਿੰਦੀ ਹੈ ਅਤੇ ਇਸੇ ਨਾਲ ਹੀ ਜੁੜਦਾ ਇਹ ਮਾਮਲਾ ਹੈ ਦਰਅਸਲ 14 ਸਾਲਾਂ ਦੀ ਇਕ ਨਾਬਾਲਿਗ ਈਸਾਈ ਲੜਕੀ ਨੂੰ ਅਬਦੁਲ ਜਬਾਰ ਨਾਮ ਦੇ ਵਿਅਕਤੀ ਨੇ ਪਿਛਲੇ ਸਾਲ ਅਕਤੂਬਰ ਵਿਚ ਅਗਵਾ ਕਰ ਲਿਆ ਸੀ ਅਤੇ ਫਿਰ ਉਸ ਦਾ ਧਰਮ ਕਬੂਲਾ ਕਰਵਾ ਕੇ ਅਗਵਾਕਰਤਾ ਨੇ ਉਸ ਨੂੰ ਨਿਕਾਹ ਲਈ ਜ਼ਬਰਦਸਤੀ ਮਜ਼ਬੂਰ ਕੀਤਾ।
File Photo
ਇਸ ਤੋਂ ਖਫਾ ਪੀੜਤ ਦੇ ਮਾਤਾ-ਪਿਤਾ ਨੇ ਅਦਾਤਲ ਦਾ ਦਰਵਾਜਾ ਖੜਕਾਇਆ ਪਰ ਅਦਾਲਤ ਨੇ ਆਪਣਾ ਅਨੋਖਾ ਫੈਸਲਾ ਸੁਣਾਉਂਦਿਆ ਕਿਹਾ ਕਿ ਸ਼ਰੀਆਂ ਕਾਨੂੰਨ ਦੇ ਅਨੁਸਾਰ ਨਾਬਾਲਿਗ ਲੜਕੀ ਨਾਲ ਕਰਵਾਇਆ ਇਹ ਵਿਆਹ ਕਾਨੂੰਨੀ ਹੈ ਕਿਉਂਕਿ ਲੜਕੀ ਦਾ ਮਾਸਿਕ ਧਰਮ(ਪਿਰੀਅਡ) ਸ਼ੁਰੂ ਹੋ ਚੁੱਕਿਆ ਹੈ।
File Photo
ਅਦਾਲਤ ਦੇ ਇਸ ਪੂਰੇ ਫੈਸਲੇ 'ਤੇ ਲੜਕੀ ਦੇ ਮਾਤਾ-ਪਿਤਾ ਯੂਨੀਸ ਅਤੇ ਮਸੀਹ ਨੇ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕਿਸੇ ਘੱਟਗਿਣਤੀਆ ਦੀ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਘਟਨਾ ਨੂੰ ਕੋਰਟ ਵੱਲੋਂ ਹੀ ਸਹੀ ਕਰਾਰ ਦੇਣ ਪਾਕਿਸਤਾਨ ਦੀ ਕਾਨੂੰਨੀ ਵਿਵਸਥਾ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।