illegal immigrants in US: ਅਮਰੀਕਾ ਨੇ ਗੁਆਂਤਾਨਾਮੋ ਬੇ ਤੋਂ ਬਾਕੀ ਬਚੇ ਪ੍ਰਵਾਸੀਆਂ ਨੂੰ ਬਾਹਰ ਕੱਢਿਆ

By : PARKASH

Published : Mar 13, 2025, 12:02 pm IST
Updated : Mar 13, 2025, 12:02 pm IST
SHARE ARTICLE
US evacuates remaining migrants from Guantanamo Bay
US evacuates remaining migrants from Guantanamo Bay

illegal immigrants in US: ਨਜ਼ਰਬੰਦੀ ਕੇਂਦਰ ’ਚੋਂ 40 ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੁਈਸਿਆਨਾ ਭੇਜਿਆ ਗਿਆ

 

illegal immigrants in US: ਸੰਯੁਕਤ ਰਾਜ ਅਮਰੀਕਾ ਨੇ ਕਿਊਬਾ ਦੇ ਗਵਾਂਤਾਨਾਮੋ ਬੇ ਵਿਖੇ ਆਪਣੇ ਜਲ ਸੈਨਾ ਦੇ ਬੇਸ ’ਤੇ ਰੱਖੇ ਪ੍ਰਵਾਸੀਆਂ ਦੇ ਆਖ਼ਰੀ ਸਮੂਹ ਨੂੰ ਬਾਹਰ ਕੱਢ ਲਿਆ ਹੈ, ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਉਡੀਕ ਕਰਨ ਲਈ ਅਮਰੀਕਾ ਦੀ ਮੁੱਖ ਭੂਮੀ ’ਤੇ ਵਾਪਸ ਭੇਜ ਦਿਤਾ ਹੈ। ਦੋ ਅਮਰੀਕੀ ਰੱਖਿਆ ਅਧਿਕਾਰੀਆਂ ਨੇ ਬੁਧਵਾਰ ਨੂੰ ਵੀਓਏ ਨੂੰ ਦੱਸਿਆ ਕਿ ਬੇਸ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖੇ ਗਏ 23 ‘ਉੱਚ-ਜੋਖ਼ਮ’ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀ’ ਸਮੇਤ 40 ਨਜ਼ਰਬੰਦਾਂ ਨੂੰ ਮੰਗਲਵਾਰ ਨੂੰ ਲੁਈਸਿਆਨਾ ਭੇਜਿਆ ਗਿਆ।

ਅਧਿਕਾਰੀਆਂ ਨੇ ਅਪਰੇਸ਼ਨ ਬਾਰੇ ਚਰਚਾ ਕਰਨ ਲਈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਬੋਲਦਿਆਂ ਕਿਹਾ ਕਿ ਨਜ਼ਰਬੰਦਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਗ਼ੈਰ-ਫ਼ੌਜੀ ਜਹਾਜ਼ ’ਤੇ ਲਿਜਾਇਆ ਗਿਆ ਸੀ। ਨਾ ਤਾਂ ਆਈਸੀਈ ਅਤੇ ਨਾ ਹੀ ਇਸਦੀ ਮੂਲ ਏਜੰਸੀ, ਹੋਮਲੈਂਡ ਸਕਿਓਰਿਟੀ ਵਿਭਾਗ ਨੇ ਇਸ ’ਤੇ ਕੋਈ ਟਿੱਪਣੀ ਕੀਤੀ। ਪਿਛਲੇ ਹਫ਼ਤੇ, ਗਵਾਂਤਾਨਾਮੋ ਵਿਖੇ ਨਜ਼ਰਬੰਦਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਦੀ ਬੇਨਤੀ ਦੇ ਜਵਾਬ ਵਿੱਚ, ਇੱਕ ਆਈਸੀਈ ਦੇ ਬੁਲਾਰੇ ਨੇ ‘ਬਕਾਇਆ ਮੁਕੱਦਮੇ ਕਾਰਨ’ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।  ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਅਮਰੀਕੀ ਦੇਸ਼ ਨਿਕਾਲੇ ਦੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਈਸੀਈ ਅਤੇ ਡੀਐਚਐਸ ਨੇ ਬੰਦੀਆਂ ਦੀ ਪਹਿਚਾਣ, ਉਨ੍ਹਾਂ ਦੇ ਮੂਲ ਦੇਸ਼ ਜਾਂ ਉਨ੍ਹਾਂ ’ਤੇ ਲਗਾਏ ਗਏ ਅਪਰਾਧਾਂ ਬਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਵਾਰ ਵਾਰ ਇਨਕਾਰ ਕਰ ਦਿਤਾ ਹੈ।  

ਯੂਐਸ ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਗੁਆਨਤਾਨਾਮੋ ਨੂੰ ਭੇਜੇ ਗਏ ਬਹੁਤ ਸਾਰੇ ‘ਉੱਚ-ਜੋਖ਼ਮ ਵਾਲੇ ਗ਼ੈਰ-ਕਾਨੂੰਨੀ ਪਰਦੇਸੀ’ ਵੈਨੇਜ਼ੁਏਲਾ ਦੇ ਸਟ੍ਰੀਟ ਗੈਂਗ ਟਰੇਨ ਡੀ ਅਰਾਗੁਆ ਦੇ ਮੈਂਬਰ ਹਨ ਅਤੇ ਉਨ੍ਹਾਂ ਨੇ ਕਤਲ, ਕਤਲ ਦੀ ਕੋਸ਼ਿਸ਼, ਹਮਲੇ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦਾ ਇਕਬਾਲ ਕੀਤਾ ਹੈ ਜਾਂ ਉਨ੍ਹਾਂ ’ਤੇ ਦੋਸ਼ ਲਗਾਏ ਗਏ ਹਨ। ਟਰੰਪ ਪ੍ਰਸ਼ਾਸਨ ਨੇ ਜਨਵਰੀ ਦੇ ਅਖ਼ੀਰ ਵਿੱਚ ਦੇਸ਼ ਨਿਕਾਲੇ ਲਈ ਤਹਿ ਕੀਤੇ ਪ੍ਰਵਾਸੀਆਂ ਨੂੰ ਰੱਖਣ ਲਈ ਗਵਾਂਤਾਨਾਮੋ ਬੇ ਵਿਖੇ ਯੂਐਸ ਨੇਵਲ ਬੇਸ ਦੀ ਵਰਤੋਂ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। 

(For more news apart from USA Latest News, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement