ਟੋਰਾਂਟੋ ਯੂਨੀਵਰਸਿਟੀ ਨੇ ਦਿਮਾਗ ਪੜ੍ਹਨ ਦੀ ਨਵੀਂ ਤਕਨੀਕ ਕੀਤੀ ਵਿਕਸਿਤ 
Published : Apr 13, 2018, 4:37 pm IST
Updated : Apr 13, 2018, 4:37 pm IST
SHARE ARTICLE
University of Toronto researchers develop new mind-reading technique
University of Toronto researchers develop new mind-reading technique

ਤੁਸੀਂ ਵੀ ਅਕਸਰ ਚਾਹੁੰਦੇ ਹੋਵੋਗੇ ਕਿ ਤੁਹਾਨੂੰ ਪਤਾ ਹੋਵੇ ਕਿ ਕਿਸੇ ਦੇ ਦਿਮਾਗ 'ਚ ਕੀ ਚਲ ਰਿਹਾ ਹੈ?

ਟੋਰਾਂਟੋ : ਤੁਸੀਂ ਵੀ ਅਕਸਰ ਚਾਹੁੰਦੇ ਹੋਵੋਗੇ ਕਿ ਤੁਹਾਨੂੰ ਪਤਾ ਹੋਵੇ ਕਿ ਕਿਸੇ ਦੇ ਦਿਮਾਗ 'ਚ ਕੀ ਚਲ ਰਿਹਾ ਹੈ? ਇਸ ਨੂੰ ਦੇਖਦੇ ਹੋਏ ਟੋਰਾਂਟੋ ਯੂਨੀਵਰਸਿਟੀ ਦੇ ਖ਼ੋਜਕਾਰਾਂ ਨੇ ਇਸ ਦਿਸ਼ਾ 'ਚ ਇਕ ਕਦਮ ਹੋਰ ਰਖਦਿਆਂ ਦਿਮਾਗ ਪੜ੍ਹਨ ਦੀ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਆਫ਼ ਟੋਰਾਂਟੋ ਦੇ ਖ਼ੋਜਕਾਰਾਂ ਨੇ ਇਲੈਕਟ੍ਰੋਇਨਸੇਫਾਲੋਗ੍ਰਾਫ਼ੀ (ਈਈਜੀ) ਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਨਾਲ ਇਹ ਅਧਿਐਨ ਕੀਤਾ ਹੈ।
ਇਕ ਮਨੋਵਿਗਿਆਨ ਪ੍ਰੋਫ਼ੈਸਰ ਐਡਰੀਅਨ ਨੈਸਟਰ ਤੇ ਪੋਸਟਡਾਕਟਰਲ ਮਾਹਰ ਡਾਨ ਨੇਮਰੋਦੋਵ ਈਈਜੀ ਮਸ਼ੀਨਾਂ ਤੋਂ ਲਈਆਂ ਗਈਆਂ ਤਸਵੀਰਾਂ ਨੂੰ ਡਿਜੀਟਲ ਰੂਪ ਦੇਣ 'ਚ ਯੋਗ ਹੋ ਗਏ ਹਨ। 

University of Toronto researchers develop new mind-reading techniqueUniversity of Toronto researchers develop new mind-reading techniqueਅਧਿਐਨ 'ਚ ਹਿੱਸਾ ਲੈਣ ਵਾਲਿਆਂ ਨੂੰ ਕੰਪਿਊਟਰ ਸਕ੍ਰੀਨ 'ਤੇ ਕਈ ਚਿਹਰੇ ਦਿਖਾਏ ਗਏ ਤੇ ਉਨ੍ਹਾਂ ਦੀ ਦਿਮਾਗੀ ਗਤੀਵਿਧੀ ਨੂੰ ਈਈਜੀ ਮਸ਼ੀਨ ਰਾਹੀਂ ਰਿਕਾਰਡ ਕੀਤਾ ਗਿਆ। ਇਸ ਦੌਰਾਨ ਸਕ੍ਰੀਨ 'ਤੇ ਤਸਵੀਰ ਬਦਲਣ ਦੌਰਾਨ ਚਿਹਰੇ ਦਾ ਹਾਵ-ਭਾਵ ਤੇ ਈਈਜੀ ਰਾਹੀਂ ਡਾਟਾ ਇਕਠਾ ਕੀਤਾ ਗਿਆ। ਨੈਸਟਰ ਨੇ ਇਕ ਪੱਤਰਕਾਰ ਏਜੰਸੀ ਨੂੰ ਦਸਿਆ ਕਿ ਸ਼ੁਰੂਆਤੀ ਅਧਿਐਨ 'ਚ 13 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ 'ਚ ਸਕ੍ਰੀਨ 'ਤੇ ਤਸਵੀਰਾਂ ਬਦਲਣ 'ਤੇ ਵਿਅਕਤੀਆਂ ਦੇ ਚਿਹਰੇ 'ਤੇ ਬਦਲਾਅ ਦਰਜ ਕੀਤੇ ਗਏ। ਹਰੇਕ ਵਿਅਕਤੀ ਦੂਜੇ ਤੋਂ ਵੱਖਰਾ ਹੁੰਦਾ ਹੈ ਤੇ ਤਸਵੀਰਾਂ ਬਦਲਣ ਦੌਰਾਨ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਵੀ ਵੱਖਰੇ ਹੁੰਦੇ ਹਨ।

University of Toronto researchers develop new mind-reading techniqueUniversity of Toronto researchers develop new mind-reading techniqueਖ਼ੋਜਕਾਰਾਂ ਦਾ ਕਹਿਣਾ ਹੈ ਕਿ ਭਵਿੱਖ 'ਚ ਵਿਆਪਕ ਜਨਸੰਖਿਆ ਲਈ ਦਿਮਾਗ ਦੀ ਪੜ੍ਹਾਈ ਇਹ ਤਕਨੀਕ ਲਾਗੂ ਕੀਤੀ ਜਾ ਸਕਦੀ ਹੈ। ਨੈਸਟਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੰਭਾਵਨਾਵਾਂ ਬਹੁਤ ਦਿਲਚਸਪ ਹਨ। ਨੈਸਟਰ ਨੇ ਕਿਹਾ ਕਿ ਇਹ ਤਕਨੀਕ ਭਵਿੱਖ 'ਚ ਅਪਰਾਧਿਕ ਮਾਮਲਿਆਂ 'ਚ ਵੀ ਮਦਦਗਾਰ ਸਾਬਤ ਹੋ ਸਕਦੀ ਹੈ।

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement