ਜਿੰਨੀ ਸੋਚਿਆ ਸੀ, ਉਸ ਤੋਂ ਦੁੱਗਣੀ ਹੈ ਕੋਰੋਨਾ ਦੇ ਫੈਲਣ ਦੀ ਰਫ਼ਤਾਰ
Published : Apr 13, 2020, 2:38 pm IST
Updated : Apr 13, 2020, 2:42 pm IST
SHARE ARTICLE
Photo
Photo

ਕੋਰੋਨਾ ਵਾਇਰਸ ‘ਤੇ ਪੂਰੀ ਦੁਨੀਆ ਵਿਚ ਖੋਜ ਜਾਰੀ ਹੈ। ਹਰ ਦਿਨ ਇਸ ਵਾਇਰਸ ਸਬੰਧੀ ਨਵੇਂ ਦਾਅਵੇ ਸਾਹਮਣੇ  ਆ ਰਹੇ ਹਨ।

ਨਵੀਂ ਦਿੱਲੀ: ਕੋਰੋਨਾ ਵਾਇਰਸ ‘ਤੇ ਪੂਰੀ ਦੁਨੀਆ ਵਿਚ ਖੋਜ ਜਾਰੀ ਹੈ। ਹਰ ਦਿਨ ਇਸ ਵਾਇਰਸ ਸਬੰਧੀ ਨਵੇਂ ਦਾਅਵੇ ਸਾਹਮਣੇ  ਆ ਰਹੇ ਹਨ। ਅਜਿਹੇ ਵਿਚ ਹੁਣ ਪਤਾ ਚੱਲਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਹੁਣ ਤੱਕ ਲਗਾਏ ਜਾ ਰਹੇ ਅਨੁਮਾਨ ਨਾਲੋਂ ਦੁੱਗਣੀ ਹੈ। ਚੀਨ ਦੇ ਵੂਹਾਨ ਸ਼ਹਿਰ ‘ਤੇ ਕੀਤੇ ਗਏ ਇਕ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ।

File photoFile photo

ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਕ ਮਰੀਜ ਕਰੀਬ 2.2 ਤੋਂ 2.7 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਯਾਨੀ 2 ਤੋਂ 3 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪਰ ਹੁਣ ਨਵੀਂ ਜਾਣਕਾਰੀ ਇਹ ਆ ਰਹੀ ਹੈ ਕਿ ਕੋਰੋਨਾ ਵਾਇਰਸ ਇਕ ਵਿਅਕਤੀ ਤੋਂ 5.7 ਯਾਨੀ 6 ਲੋਕਾਂ ਨੂੰ ਬਿਮਾਰ ਕਰ ਸਕਦਾ ਹੈ।

File PhotoFile Photo

ਇਹ ਅਧਿਐਨ ਨਿਊ ਮੈਕਸੀਕੋ ਦੀ ਲਾਸ ਅਲਾਮਾਸ ਨੈਸ਼ਨਲ ਲੈਬੋਰੇਟਰੀ ਨੇ ਕੀਤਾ ਹੈ। ਇਸ ਲੈਬ ਦੇ ਵਿਗਿਆਨਕਾਂ ਨੇ ਵੂਹਾਨ ਵਿਚ ਹੋਏ ਸੰਕਰਮਣ ਦੇ ਪੈਟਰਨ ਦਾ ਅਧਿਐਨ ਕੀਤਾ, ਇਸ ਵਿਚ ਦੱਸਿਆ ਗਿਆ ਹੈ ਕਿ ਇਸ ਸ਼ਹਿਰ ਤੋਂ ਨਿਕਲੇ ਵਾਇਰਸ ਨੇ ਔਸਤ ਤੌਰ ‘ਤੇ ਇਕ ਆਦਮੀ ਨਾਲ ਕਰੀਬ 6 ਲੋਕਾਂ ਨੂੰ ਬਿਮਾਰ ਕੀਤਾ ਹੈ।

corona patients increased to 170 in punjab mohali 53 Photo

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 17 ਲੱਖ ਲੋਕ ਬਿਮਾਰ ਹਨ ਪਰ ਪੰਜ ਮਹੀਨੇ ਹੋ ਚੁੱਕੇ ਹਨ ਕਿ ਇਸ ਵਾਇਰਸ ਦੀ  ਰੋਕਥਾਮ ਲਈ ਕੋਈ ਤਰੀਕਾ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਪਹਿਲਾਂ ਇਕ ਸਟੱਡੀ ਆਈ ਸੀ ਕਿ ਪਹਿਲਾਂ 6 ਤੋਂ 7 ਦਿਨ ਵਿਚ ਇਹ ਕਿਸੇ ਮਰੀਜ ਦੇ ਸਰੀਰ ‘ਚੋਂ ਨਿਕਲ ਕੇ ਦੂਜੇ ਦੋ ਜਾਂ ਤਿੰਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।

CORONAPhoto

ਪਰ ਉਸ ਸਮੇਂ ਵੀ ਇਸ ਦੀ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਦੇ ਫੈਲਣ ਦੀ ਦਰ ਜ਼ਿਆਦਾ ਹੋ ਸਕਦੀ ਹੈ। ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਵਿਅਕਤੀ ਦੇ ਸਰੀਰ ਵਿਚ 4.2 ਦਿਨ ਵਿਚ ਲੱਛਣ ਦਿਖਾਈ ਦੇਣ ਲੱਗਦੇ ਹਨ। ਜਦਕਿ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਲੱਛਣ 6.2 ਦਿਨ ਵਿਚ ਦਿਖਾਈ ਦਿੰਦੇ ਹਨ।

Location: China, Hubei, Wuhan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement